ਮਹਾਰਾਸ਼ਟਰ ‘ਚ ਨੌਕਰੀਆਂ ਤੇ ਸਿੱਖਿਆ ਲਈ 5% ਮੁਸਲਿਮ ਰਾਖਵਾਂਕਰਨ ਰੱਦ

ਮਹਾਰਾਸ਼ਟਰ ‘ਚ ਨੌਕਰੀਆਂ ਤੇ ਸਿੱਖਿਆ ਲਈ 5% ਮੁਸਲਿਮ ਰਾਖਵਾਂਕਰਨ ਰੱਦ

ਮਹਾਰਾਸ਼ਟਰ ਸਰਕਾਰ ਨੇ ਨੌਕਰੀਆਂ ਅਤੇ ਸਿੱਖਿਆ ਵਿੱਚ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੂੰ ਪੰਜ ਪ੍ਰਤੀਸ਼ਤ ਰਾਖਵਾਂਕਰਨ ਰੱਦ ਕਰ ਦਿੱਤਾ ਹੈ। ਫੋਟੋ-ISTOCK The Maharashtra ਮਹਾਰਾਸ਼ਟਰ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਮੁਸਲਿਮ ਭਾਈਚਾਰੇ ਨੂੰ ਨੌਕਰੀਆਂ ਅਤੇ ਸਿੱਖਿਆ ਵਿੱਚ ਮਿਲਣ ਵਾਲੇ 5 ਫੀਸਦੀ ਰਾਖਵੇਂਕਰਨ (Reservation) ਨੂੰ ਰੱਦ ਕਰ ਦਿੱਤਾ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ Government Resolution (GR) ਅਨੁਸਾਰ, ਪਿਛਲੀ ਕਾਂਗਰਸ-ਐਨਸੀਪੀ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਆਰਡੀਨੈਂਸ ਹੁਣ ਖ਼ਤਮ ਹੋ ਗਿਆ ਹੈ। ਸਰਕਾਰ ਨੇ 2014 ਤੋਂ ਚੱਲੇ ਆ ਰਹੇ ਸਾਰੇ ਪੁਰਾਣੇ ਸਰਕੂਲਰਾਂ ਨੂੰ ਰੱਦ ਕਰਦਿਆਂ ਮੁਸਲਮਾਨਾਂ ਨੂੰ ਵਿਸ਼ੇਸ਼ ਪਛੜੀ ਸ਼੍ਰੇਣੀ ਤਹਿਤ ਜਾਤੀ ਸਰਟੀਫਿਕੇਟ ਅਤੇ ਨੌਨ ਕਰੀਮੀ ਲੇਅਰ ਸਰਟੀਫਿਕੇਟ ਜਾਰੀ ਕਰਨ ’ਤੇ ਵੀ ਰੋਕ ਲਗਾ ਦਿੱਤੀ ਹੈ। ਵਿਰੋਧੀ ਧਿਰ ਨੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਮਹਾਂਯੁਤੀ (Mahayuti) ਗਠਜੋੜ ਨੂੰ ‘ਘੱਟ ਗਿਣਤੀ ਵਿਰੋਧੀ’ ਕਰਾਰ ਦਿੱਤਾ ਹੈ। ਕਾਂਗਰਸ ਨੇਤਾ ਨਸੀਮ ਖਾਨ ਨੇ ਇਲਜ਼ਾਮ ਲਗਾਇਆ ਕਿ ਇਹ ਫੈਸਲਾ ਪਿਛੜੇ ਮੁਸਲਿਮ ਵਰਗਾਂ ਨੂੰ ਵਿਕਾਸ ਦੀ ਮੁੱਖ ਧਾਰਾ ਤੋਂ ਦੂਰ ਰੱਖਣ ਦੀ ਸਾਜ਼ਿਸ਼ ਹੈ। ਦੂਜੇ ਪਾਸੇ, NCP (SP) ਦੇ ਬੁਲਾਰੇ ਨੇ ਕਿਹਾ ਕਿ ਇਹ ਕਦਮ ਸਾਬਤ ਕਰਦਾ ਹੈ ਕਿ ਭਾਜਪਾ ਆਪਣੇ ਸਹਿਯੋਗੀ ਮੁਸਲਿਮ ਨੇਤਾਵਾਂ ਦੀ ਵੀ ਕਦਰ ਨਹੀਂ ਕਰਦੀ। ਵਿਰੋਧੀਆਂ ਦਾ ਕਹਿਣਾ ਹੈ ਕਿ ਜਦੋਂ ਬੰਬੇ ਹਾਈਕੋਰਟ ਨੇ ਸਿੱਖਿਆ ਵਿੱਚ 5 ਫੀਸਦ ਰਾਖਵੇਂਕਰਨ ਨੂੰ ਹਰੀ ਝੰਡੀ ਦਿੱਤੀ ਸੀ, ਤਾਂ ਸਰਕਾਰ ਨੇ ਇਸ ਨੂੰ ਜਾਣਬੁੱਝ ਕੇ ਲਾਗੂ ਨਹੀਂ ਕੀਤਾ।