ਨਵੇਂ ਸਾਲ ਦੀ ਖੁਸ਼ੀ 'ਚ ਲਾਇਟ ਫੋਰ ਲਾਈਵਜ਼ ਸੰਸਥਾ ਨੇ ਲੰਗਰ ਲਗਾਇਆ,ਲੋੜਵੰਦਾਂ ਨੂੰ ਕੰਬਲ ਵੀ ਵੰਡੇ
- ਫਗਵਾੜਾ
- (Asia/Kolkata)
*ਸ਼ਹਿਰ ਦੀ ਸਿਰਮੋਰ ਸਮਾਜ ਸੇਵੀ ਸੰਸਥਾ ਨੇ ਕੀਤਾ ਕੀਤਾ ਉਪਰਾਲਾ
ਫਗਵਾੜਾ(ਅਸ਼ੋਕ ਸ਼ਰਮਾ)
ਫਗਵਾੜਾ ਸ਼ਹਿਰ ਦੀ ਸਿਰਮੋਰ ਸਮਾਜ ਸੇਵੀ ਸੰਸਥਾ' ਲਾਇਟ ਫੋਰ ਲਾਈਵਜ਼' ਜੋ ਕਿ ਹਮੇਸ਼ਾ ਆਪਣੇ ਪ੍ਰੋਜੈਕਟਾਂ ਰਾਹੀਂ ਦੁਖੀਆਂ ਲੋੜਵੰਦਾਂ ਦੀ ਸੇਵਾ ਕਰਦੀ ਆ ਰਹੀ ਹੈ। ਉਸੇ ਲੜੀ ਤਹਿਤ ਲਾਇਟ ਫੋਰ ਲਾਈਵਜ਼ ਦੀ ਪ੍ਰਧਾਨ ਅਨੂ ਸ਼ਰਮਾ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਨਜਦੀਕ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰਾਂ ਨੇ ਮਿਲ ਕੇ ਲੋੜਵੰਦਾਂ ਨੂੰ ਲੰਗਰ ਛਕਾਇਆ। ਜਾਣਕਾਰੀ ਦਿੰਦਿਆਂ ਪ੍ਰਧਾਨ ਅਨੂੰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਲੋੜਵੰਦਾਂ ਤੱਕ ਜਰੂਰੀ ਸਹਾਇਤਾ ਪਹੁੰਚਾਉਣ ਲਈ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਪਹਿਲਾਂ ਹੜ ਪ੍ਰਭਾਵਿਤ ਖੇਤਰਾਂ ਵਿੱਚ ਘਰ ਘਰ ਜਾ ਕੇ ਰਜਾਈਆਂ ਵੰਡੀਆਂ ਗਈਆਂ ਸਨ ਤੇ ਹੁਣ ਪੁਰਾਣੇ ਸਾਲ ਨੂੰ ਅਲਵਿਦਾ ਕਹਿਣ ਅਤੇ ਨਵੇਂ ਸਾਲ ਨੂੰ ਜੀ ਆਇਆ ਆਖਣ ਲਈ ਲਾਇਟ ਫਾਰ ਲਾਈਵਜ਼ ਦੀ ਪੂਰੀ ਟੀਮ ਰੇਲਵੇ ਸਟੇਸ਼ਨ ਫਗਵਾੜਾ ਪੁੱਜੀ ਅਤੇ ਆਪਣੇ ਕਰ ਕਮਲਾਂ ਨਾਲ ਰਾਹਗੀਰਾਂ ਨੂੰ ਲੰਗਰ ਛਕਾਇਆ। ਇਸ ਮੌਕੇ ਤੇ ਲੋੜਵੰਦਾਂ ਨੂੰ ਕੰਬਲ ਵੀ ਵੰਡੇ ਗਏ।
ਸ਼ਰਮਾ ਨੇ ਕਿਹਾ ਕਿ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ ਤਾਂ ਜੋ ਹਰ ਲੋੜਵੰਦ ਤੱਕ ਜਰੂਰੀ ਸਹਾਇਤਾ ਪਹੁੰਚਦੀ ਰਹੇ । ਇਸ ਮੌਕੇ ਟੀਮ ਮੈਂਬਰ ਅਰਵਿੰਦ ਵਰਮਾ,ਰਾਜੀਵ ਕਵਾਤਰਾ,ਵਿਨੇ ਸ਼ਰਮਾ,ਪਰਮਵੀਰ ਸਿੰਘ, ਰਾਜੀਵ ਕਾਮਰਾ,ਮਨੀਸ਼ ਭਾਰਦਵਾਜ, ਗੁਰਬਖਸ਼ ਪਰਮਾਰ,ਰੀਤਾ ਫਲੋਰਾ, ਸਾਰਿਕਾ ਬਤਰਾ,ਮਨਜੀਤ ਕੌਰ,ਮੀਨੂ ਅਗਰਵਾਲ,ਕੁਸਮ ਮਦਾਨ,ਸੀਮਾ ਕਾਲਰਾ,ਲੀਨਾ ਖੰਨਾ,ਅਦਿਤੀ ਹੰਸ,ਜੋਤੀ ਬਨਰਜੀ,ਕੁਮੁਦ ਸ਼ਰਮਾ,ਭੂਮੀ ਭੰਡਾਰੀ,ਬਿਭੂ ਭੰਡਾਰੀ ਦਾ ਵਿਸ਼ੇਸ਼ ਯੋਗਦਾਨ ਰਿਹਾ।
Leave a Reply