ਬਹੁ-ਚਰਚਿਤ ਫਿਲਮ 'Ramayana: Part 1' ਦੀ ਰਿਲੀਜ਼ ਮਿਤੀ ਦਾ ਐਲਾਨ, 5 ਨਵੰਬਰ 2026 ਨੂੰ ਦੁਨੀਆ ਭਰ 'ਚ ਦੇਵੇਗੀ ਦਸਤਕ

ਬਹੁ-ਚਰਚਿਤ ਫਿਲਮ 'Ramayana: Part 1' ਦੀ ਰਿਲੀਜ਼ ਮਿਤੀ ਦਾ ਐਲਾਨ, 5 ਨਵੰਬਰ 2026 ਨੂੰ ਦੁਨੀਆ ਭਰ 'ਚ ਦੇਵੇਗੀ ਦਸਤਕ

ਬਹੁਤ ਹੀ ਉਡੀਕੀ ਜਾ ਰਹੀ ਮਹਾਂਕਾਵਿ ਫਿਲਮ ‘ਰਾਮਾਇਣ: ਭਾਗ 1’ (Ramayana: Part 1) ਦੇ ਨਿਰਮਾਤਾਵਾਂ ਨੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ 5 ਨਵੰਬਰ, 2026 ਨੂੰ ਫਿਲਮ ਦੀ ਵਿਸ਼ਵ ਵਿਆਪੀ ਰਿਲੀਜ਼ ਮਿਤੀ ਵਜੋਂ ਅਧਿਕਾਰਤ ਤੌਰ 'ਤੇ ਤੈਅ ਕਰ ਦਿੱਤਾ ਹੈ। ਐਤਵਾਰ ਨੂੰ ਨਿਰਮਾਤਾਵਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਖਾਤੇ 'ਤੇ ਇੱਕ ਨਵਾਂ ਅਤੇ ਆਕਰਸ਼ਕ ਪੋਸਟਰ ਜਾਰੀ ਕੀਤਾ, ਜਿਸ ਵਿੱਚ ਫਿਲਮ ਦੀ ਪ੍ਰਮੁੱਖ ਸਟਾਰਕਾਸਟ ਦੀ ਝਲਕ ਦਿਖਾਈ ਗਈ ਹੈ। ਇਸ ਵਿੱਚ ਅਦਾਕਾਰ ਰਣਬੀਰ ਕਪੂਰ ਭਗਵਾਨ ਰਾਮ ਵਜੋਂ, ਸਾਈਂ ਪੱਲਵੀ ਮਾਤਾ ਸੀਤਾ ਦੇ ਰੂਪ ਵਿੱਚ, ਰਵੀ ਦੂਬੇ ਲਕਸ਼ਮਣ ਅਤੇ 'ਰਾਕਿੰਗ ਸਟਾਰ' ਯਸ਼ ਰਾਵਣ ਦੇ ਸ਼ਕਤੀਸ਼ਾਲੀ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਨਿਰਮਾਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਦੋ ਭਾਗਾਂ ਵਾਲੀ ਇਸ ਮਹਾਨ ਕਹਾਣੀ ਦਾ ਪਹਿਲਾ ਹਿੱਸਾ 5 ਨਵੰਬਰ, 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਸਾਰੇ ਪ੍ਰੀਮੀਅਮ ਫਾਰਮੈਟਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਫਿਲਮ ਦਾ ਨਵਾਂ ਪੋਸਟਰ ਸਾਂਝਾ ਕਰਦਿਆਂ ਨਿਰਮਾਤਾਵਾਂ ਨੇ ਕੈਪਸ਼ਨ ਵਿੱਚ ਲਿਖਿਆ, “ਨਵਰਾਤਰੀ ਦੇ ਸ਼ੁਭ ਮੌਕੇ ‘ਤੇ, ਅਸੀਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਜਸ਼ਨ ਮਨਾ ਰਹੇ ਹਾਂ। ਇਹ ਰਾਮ ਦੇ ਯੁੱਗ ਦੀ ਸ਼ੁਰੂਆਤ ਹੈ। ਨਮਿਤ ਮਲਹੋਤਰਾ ਦੀ ‘ਰਾਮਾਇਣ ਭਾਗ 1’: 5 ਨਵੰਬਰ ਤੋਂ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ, ਸਾਰੇ ਪ੍ਰੀਮੀਅਮ ਫਾਰਮੈਟਾਂ ਵਿੱਚ। ਐਡਵਾਂਸ ਬੁਕਿੰਗ ਦੁਸਹਿਰੇ ‘ਤੇ ਸ਼ੁਰੂ ਹੋਵੇਗੀ।” "ਇਹ ਰਾਮ ਦੇ ਯੁੱਗ ਦੀ ਸ਼ੁਰੂਆਤ ਹੈ" ਦੇ ਵਿਸ਼ੇਸ਼ ਸੰਦੇਸ਼ ਨਾਲ ਕੀਤੇ ਗਏ ਇਸ ਐਲਾਨ ਨੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਨਿਰਮਾਤਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਫਿਲਮ ਦੀ ਐਡਵਾਂਸ ਬੁਕਿੰਗ ਦੁਸਹਿਰੇ ਦੇ ਪਵਿੱਤਰ ਤਿਉਹਾਰ 'ਤੇ ਸ਼ੁਰੂ ਕਰ ਦਿੱਤੀ ਜਾਵੇਗੀ।