ਸ਼ਾਹ ਦਾ ਦੋ ਰੋਜ਼ਾ ਜੰਮੂ ਕਸ਼ਮੀਰ ਦੌਰਾ ਅੱਜ ਤੋਂ
- ਰਾਸ਼ਟਰੀ
- 29 May,2025

ਨਵੀਂ ਦਿੱਲੀ :ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੰਮੂ ਕਸ਼ਮੀਰ ਦੀ ਦੋ ਰੋਜ਼ਾ ਫੇਰੀ ਤੋਂ ਪਹਿਲਾਂ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਜੀਪੀ ਸਿੰਘ ਨੇ ਬੁੱਧਵਾਰ ਨੂੰ ਅਮਰਨਾਥ ਯਾਤਰਾ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਦੀ ਰਣਨੀਤਕ ਸਮੀਖਿਆ ਕੀਤੀ। ਇਹ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ 9 ਅਗਸਤ ਨੂੰ ਸਮਾਪਤ ਹੋਵੇਗੀ। ਸਿੰਘ ਨੇ ਯਾਤਰਾ ਲਈ ਨਿਰਧਾਰਿਤ ਬੇਸ ਅਤੇ ਟ੍ਰਾਂਜ਼ਿਟ ਕੈਂਪ ਦਾ ਦੌਰਾ ਕਰਕੇ ਜ਼ਮੀਨੀ ਪ੍ਰਬੰਧਾਂ ਦਾ ਮੁਲਾਂਕਣ ਕੀਤਾ।
ਸ੍ਰੀਨਗਰ ਦੀ ਆਪਣੀ ਫੇਰੀ ਦੌਰਾਨ ਡਾਇਰੈਕਟਰ ਜਨਰਲ ਨੇ ਗਰੁੱਪ ਸੈਂਟਰ ਵਿਚ ਵਾਦੀ ਅਧਾਰਤ ਯੂਨਿਟਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਕਮਾਂਡੈਂਟਾਂ ਨਾਲ ਇੱਕ ਉੱਚ-ਪੱਧਰੀ ਰਣਨੀਤਕ ਮੀਟਿੰਗ ਕਰਕੇ ਸੁਰੱਖਿਆ ਹਾਲਾਤ ਅਤੇ ਸੰਚਾਲਨ ਸਥਿਤੀ ਦੀ ਸਮੀਖਿਆ ਕੀਤੀ।
ਸੂਤਰਾਂ ਨੇ ਦੱਸਿਆ ਕਿ ਸ਼ਾਹ, ਜੋ ਅੱਜ ਜੰਮੂ ਪਹੁੰਚਣਗੇ, ਜੰਮੂ-ਕਸ਼ਮੀਰ ਦੇ ਸਿਖਰਲੇ ਪੁਲੀਸ ਅਧਿਕਾਰੀਆਂ ਅਤੇ ਸੀਆਰਪੀਐੱਫ, ਬੀਐੱਸਐੱਫ ਅਤੇ ਸੀਆਈਐੱਸਐੱਫ ਵਰਗੇ ਨੀਮ ਫੌਜੀ ਬਲਾਂ ਦੇ ਮੁਖੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਕਰਨਗੇ।
Operation Sindoor ਤੋਂ ਬਾਅਦ ਸ਼ਾਹ ਦਾ ਜੰਮੂ-ਕਸ਼ਮੀਰ ਦਾ ਇਹ ਪਹਿਲਾ ਅਤੇ ਪਿਛਲੇ ਮਹੀਨੇ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਦੂਜਾ ਦੌਰਾ ਹੈ। ਮੀਟਿੰਗ ਵਿੱਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਅਤੇ ਪਹਿਲਗਾਮ ਹਮਲੇ ਤੋਂ ਬਾਅਦ ਖੇਤਰ ਵਿੱਚ ਹਾਈ ਅਲਰਟ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਹ ਮੀਟਿੰਗ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਅਤੇ ਪਹਿਲਗਾਮ ਹਮਲੇ ਤੋਂ ਬਾਅਦ ਖੇਤਰ ਵਿੱਚ ਹਾਈ ਅਲਰਟ ’ਤੇ ਕੇਂਦਰਿਤ ਹੋਵੇਗੀ।
#AmitShah #JammuKashmirTour #PoliticalVisit #DevelopmentInitiative #SecurityAndPeace #JammuKashmir #IndianPolitics #GovernmentVisit
Posted By:

Leave a Reply