ਨਵਾਂ ਸਾਲ ਮੁਬਾਰਕ

ਨਵੇਂ ਸਾਲ ਨੇ ਦਿੱਤੀ ਹੈ ਦਸਤਕ

ਹੋਇਆ ਨਵਾਂ ਸਵੇਰਾ

ਸ਼ੁਭ ਇਛਾਵਾਂ ਦਾ ਚੜ੍ਹਿਆ ਸੂਰਜ

ਮਿਟਿਆ ਸਭ ਹਨੇਰਾ,

ਸਭ ਕੁਝ ਇੱਥੇ ਸਭ ਦਾ ਸਾਂਝਾ

ਨਾ ਤੇਰਾ ਨਾ ਮੇਰਾ

ਇਹ ਗੱਲ ਪਈ ਸਮਝਾਵੇ ਕੁਦਰਤ

ਜੋ ਚਲਾਵੇ ਜਗ ਨੂੰ

ਨਵੇਂ ਸਾਲ ਦਾ ਆਗਾਜ਼ ਹੈ ਹੋਇਆ

ਮੁਬਾਰਕ ਹੋਵੇ ਸਭ ਨੂੰ।

ਦਿਨ ਮਹੀਨੇ ਸਾਲ ਨੇ ਬਦਲੇ

ਦਿਲ ਹੈ ਉਹੀ

ਬਸ ਖਿਆਲਾਤ ਨੇ ਬਦਲੇ

ਸਮੇਂ ਦੇ ਨਾਲ ਬਦਲਾਅ ਹੈ ਆਉਣਾ

ਅਟਲ ਨਿਯਮ ਕੁਦਰਤ ਦਾ

ਭਾਈਚਾਰੇ ਨੂੰ ਮਜਬੂਤ ਬਣਾਈਏ

ਕੱਢ ਕੇ ਪਲ ਫੁਰਸਤ ਦਾ,

ਖੜੋਤ ਨਾ ਆਵੇ ਧਰਮਿੰਦਰਾ

ਜ਼ਿੰਦਗੀ ਵਿੱਚ ਸਾਡੇ

ਅਰਦਾਸ ਹੈ ਸੱਚੇ ਰੱਬ ਨੂੰ

ਨਵੇਂ ਸਾਲ ਦਾ ਆਗਾਜ਼ ਹੋਇਆ

ਮੁਬਾਰਕ ਹੋਵੇ ਸਭ ਨੂੰ।


ਸ.ਧਰਮਿੰਦਰ ਸਿੰਘ

ਮੰਨਵੀ, ਮਲੇਰਕੋਟਲਾ

ਫੋਨ:9592802122