ਲਾਇਨ ਤੇਜਿੰਦਰ ਬਾਵਾ ਨਵੇਂ ਬਣੇ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਪ੍ਰਧਾਨ

ਲਾਇਨ ਤੇਜਿੰਦਰ ਬਾਵਾ ਨਵੇਂ ਬਣੇ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਪ੍ਰਧਾਨ

* ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ.ਗੋਇਲ ਨੇ ਦਿੱਤਾ ਕਲੱਬ ਨੂੰ ਚਾਰਟਰ
 

*ਸ਼ੁੱਭ ਇੱਛਾਵਾਂ ਦੇਣ ਪਹੁੰਚੇ ਵਿਧਾਇਕ ਧਾਲੀਵਾਲ ਤੇ ਸੰਤ ਗੁਰਚਰਨ ਸਿੰਘ ਪੰਡਵਾ

ਫਗਵਾੜਾ 11 ਦਸੰਬਰ (ਅਸ਼ੋਕ ਸ਼ਰਮਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਨਵੇਂ ਬਣੇ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੀ ਚਾਰਟਰ ਨਾਈਟ ਸਥਾਨਕ ਅੰਬੈਸਡਰ ਹੋਟਲ, ਰੇਲਵੇ ਰੋਡ ਫਗਵਾੜਾ ਵਿਖੇ ਆਯੋਜਿਤ ਕੀਤੀ ਗਈ। ਇਸ ਦੌਰਾਨ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ. ਨੂੰ ਕਲੱਬ ਦਾ ਚਾਰਟਰ ਪ੍ਰਧਾਨ ਐਲਾਨਿਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਨੇ ਕਲੱਬ ਨੂੰ ਚਾਰਟਰ ਭੇਂਟ ਕੀਤਾ। ਜਦਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਸੰਤ ਗੁਰਚਰਨ ਸਿੰਘ (ਨਿਰਮਲ ਕੁਟੀਆ ਛੰਬ ਵਾਲੀ) ਪੰਡਵਾ ਆਪਣਾ ਆਸ਼ੀਰਵਾਦ ਦੇਣ ਲਈ ਮੌਜੂਦ ਸਨ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਲਾਇਨ ਰਛਪਾਲ ਸਿੰਘ ਬੱਚਾਜੇਵੀ ਵਾਈਸ ਮਿਉਂਸੀਪਲ ਕੌਂਸਲ ਚੇਅਰਮੈਨ, ਇੰਸਟਾਲਿੰਗ ਅਫਸਰ ਐਮ.ਜੇ.ਐਫ. ਲਾਇਨ ਜੀ.ਐਸ. ਭਾਟੀਆ ਵੀ.ਡੀ.ਜੀ.-1, ਇੰਡਕਸ਼ਨ ਅਫਸਰ ਪੀ.ਐਮ.ਜੇ.ਐਫ. ਲਾਇਨ ਰਾਜੀਵ ਖੋਸਲਾ ਵੀ.ਡੀ.ਜੀ.-2, ਗੈਸਟ ਆਫ ਆਨਰ ਐਮ.ਜੇ.ਐਫ. ਲਾਇਨ ਜੇ.ਬੀ. ਸਿੰਘ ਚੌਧਰੀ ਪਾਸਟ ਮਿਉਂਸੀਪਲ ਕੌਂਸਲ ਚੇਅਰਮੈਨ, ਲਾਇਨ ਦਵਿੰਦਰ ਪਾਲ ਅਰੋੜਾ, ਮਿਉਂਸੀਪਲ ਕੌਂਸਲ ਚੇਅਰਪਰਸਨ ਫੂਡ ਫਾਰ ਹੰਗਰ, ਲਾਇਨ ਦਵਿੰਦਰ ਸਿੰਘ ਕਾਲੜਾ, ਪਾਸਟ ਡਿਸਟ੍ਰਿਕਟ ਗਵਰਨਰ, ਅਤੇ ਐਮ.ਜੇ.ਐਫ. ਲਾਇਨ ਰਾਜੀਵ ਵਿੱਗ ਡਿਸਟ੍ਰਿਕਟ ਜੀ.ਐਮ.ਟੀ. ਕੋਆਰਡੀਨੇਟਰ ਸ਼ਾਮਲ ਸਨ। ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਨੇ ਕਲੱਬ ਨੂੰ ਇੱਕ ਚਾਰਟਰ ਭੇਟ ਕਰਦਿਆਂ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਨੇ ਕਲੱਬ ਪ੍ਰਧਾਨ ਤੇਜਿੰਦਰ ਬਾਵਾ ਅਤੇ ਉਹਨਾਂ ਦੀ ਚਾਰਟਰ ਟੀਮ ਨੂੰ ਇੰਟਰਨੈਸ਼ਨਲ ਪਿੰਨ ਲਗਾਏ ਅਤੇ ਸਰਟੀਫਿਕੇਟ ਭੇਟ ਕੀਤੇ। ਨਵੇਂ ਬਣੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਤੇਜਿੰਦਰ ਬਾਵਾ ਨੇ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਕਲੱਬ ਆਪਣੇ ਨਾਮ ’ਤੇ ਖਰਾ ਉਤਰਦੀ ਹੋਈ ਇੱਕ ਸਮਾਰਟ ਕਲੱਬ ਵਜੋਂ ਡਿਸਟ੍ਰਿਕਟ 321-ਡੀ ਦਾ ਨਾਮ ਰੌਸ਼ਨ ਕਰੇਗੀ। ਇੰਸਟਾਲਿੰਗ ਅਫਸਰ ਲਾਇਨ ਜੀ.ਐਸ. ਭਾਟੀਆ ਨੇ ਚਾਰਟਰ ਪ੍ਰਧਾਨ ਤੇਜਿੰਦਰ ਬਾਵਾ ਤੋਂ ਇਲਾਵਾ ਕਲੱਬ ਸਕੱਤਰ ਲਾਇਨ ਸ਼ੋਕੀ ਟੂਰਾ, ਖਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ ਅਤੇ ਪੀ.ਆਰ.ਓ. ਲਾਇਨ ਵਿਜੇ ਅਰੋੜਾ ਨੂੰ ਅਹੁਦੇ ਦੀ ਸਹੁੰ ਚੁਕਾਈ। ਇੰਡਕਸ਼ਨ ਅਫ਼ਸਰ ਲਾਇਨ ਰਾਜੀਵ ਖੋਸਲਾ ਨੇ ਚਾਰਟਰ ਪ੍ਰਧਾਨ ਤੇਜਿੰਦਰ ਬਾਵਾ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਲਾਇਨਜ਼ ਇੰਟਰਨੈਸ਼ਨਲ ਇੱਕ ਮੋਹਰੀ ਸਮਾਜ ਸੇਵਾ ਸੰਸਥਾ ਹੈ ਜਿਸ ਦੀਆਂ ਦੁਨੀਆ ਭਰ ਵਿੱਚ ਸ਼ਾਖਾਵਾਂ ਹਨ ਜੋ ਸਮਾਜ ਸੇਵਾ ਦੇ ਖੇਤਰ ਵਿੱਚ ਮਹੱਤਵਪੂਰਨ ਤੌਰ ’ਤੇ ਸਰਗਰਮ ਹਨ। ਉਨ੍ਹਾਂ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਸਮਾਜ ਸੇਵਾ ਦੇ ਨਵੇਂ ਪਹਿਲੂ ਸਥਾਪਤ ਕਰੇਗਾ। ਵਿਧਾਇਕ ਧਾਲੀਵਾਲ ਅਤੇ ਸੰਤ ਗੁਰਚਰਨ ਸਿੰਘ ਪੰਡਵਾ ਨੇ ਕਲੱਬ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਲੋੜਵੰਦਾਂ ਲਈ ਇੱਕ ਵੱਡਾ ਸਹਾਰਾ ਬਣਦੀਆਂ ਹਨ। ਉਨ੍ਹਾਂ ਨੇ ਨਿਰਸਵਾਰਥ ਭਾਵਨਾ ਅਤੇ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਲੋੜਵੰਦਾਂ ਦੀ ਸੰਭਵ ਸੇਵਾ ਸਹਾਇਤਾ ਕਰਨ ਲਈ ਉਤਸ਼ਾਹਿਤ ਕੀਤਾ। ਲਾਇਨ ਸੁਸ਼ੀਲ ਸ਼ਰਮਾ ਨੇ ਸਟੇਜ ਦਾ ਸੰਚਾਲਨ ਸ਼ਾਨਦਾਰ ਢੰਗ ਨਾਲ ਕੀਤਾ। ਮਹਿਮਾਨਾਂ ਨੂੰ ਕਲੱਬ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਮੌਜੂਦ ਹੋਰ ਪਤਵੰਤਿਆਂ ਵਿੱਚ ਸਾਬਕਾ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਸ਼ੋਕ ਵਧਵਾ, ਡਿਸਟ੍ਰਿਕਟ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ, ਜ਼ੋਨ ਚੇਅਰਮੈਨ ਲਾਇਨ ਜੁਗਲ ਬਾਵੇਜਾ ਤੋਂ ਇਲਾਵਾ ਹਿਊਮਨ ਰਾਈਟਸ ਕੌਂਸਲ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ, ਮਹਿਲਾ ਸੈੱਲ ਦੀ ਰਾਸ਼ਟਰੀ ਉਪ ਪ੍ਰਧਾਨ ਐਡਵੋਕੇਟ ਅਨੂ ਸ਼ਰਮਾ, ਭ੍ਰਿਸ਼ਟਾਚਾਰ ਵਿਰੋਧੀ ਸੈੱਲ ਦੇ ਪੰਜਾਬ ਪ੍ਰਧਾਨ ਰਮਨ ਨਹਿਰਾ, ਸਮਾਜ ਸੇਵਿਕਾ ਸਾਊਦੀ ਸਿੰਘ ਅਤੇ ਗੁਰਮੀਤ ਸਿੰਘ ਰਾਵਲਪਿੰਡੀ ਆਦਿ ਨੇ ਵੀ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੀ ਪੂਰੀ ਟੀਮ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।