ਨਗਰ ਕੌਂਸਲ ਮੰਡੀਗੌਬਿੰਦਗੜ ਦੀ ਵਾਰਡਬੰਦੀ ਵਿੱਚ ਧਾਂਦਲੀਆਂ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਨਹੀਂ ਕਰ ਸਕਦੀ ਆਪ ਸਰਕਾਰ:--- ਰਾਜੂ ਖੰਨਾ।

ਨਗਰ ਕੌਂਸਲ ਮੰਡੀਗੌਬਿੰਦਗੜ ਦੀ ਵਾਰਡਬੰਦੀ ਵਿੱਚ ਧਾਂਦਲੀਆਂ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਨਹੀਂ ਕਰ ਸਕਦੀ ਆਪ ਸਰਕਾਰ:--- ਰਾਜੂ ਖੰਨਾ।

ਮੰਡੀਗੌਬਿੰਦਗੜਬਲਜਿੰਦਰ ਸਿੰਘ ਪਨਾਗ)
ਨਗਰ ਕੌਂਸਲ ਮੰਡੀਗੌਬਿੰਦਗੜ ਦੀ ਹੋਈ ਵਾਰਡਬੰਦੀ ਕਾਨੂੰਨ ਨੂੰ ਛਿੱਕੇ ਟੰਗ ਕਿ ਕੀਤੀ ਗਈ ਹੈ। ਭਾਵੇਂ ਕਾਂਗਰਸ ਸਰਕਾਰ ਸਮੇਂ ਵੀ ਵਾਰਡਬੰਦੀ ਵਿੱਚ ਵੱਡੇ ਪੱਧਰ ਤੇ ਧਾਂਦਲੀਆਂ ਕਰਕੇ ਆਪਣੇ ਚਹੇਤਿਆਂ ਨੂੰ ਜਿਤਾਉਣ ਦਾ ਯਤਨ ਕੀਤਾ ਗਿਆ ਸੀ।ਉਸੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਆਪ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਵਾਰਡਾਂ ਵਿੱਚ ਵੱਡੇ ਪੱਧਰ ਤੇ ਉੱਥਲ ਪੁੱਥਲ ਕੀਤੀ ਗਈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਗੁਰਦੁਆਰਾ ਸਾਹਿਬ ਕੁੱਕੜ ਮਾਜਰਾ ਮੰਡੀਗੌਬਿੰਦਗੜ ਵਿਖੇ ਨਗਰ ਕੌਂਸਲ ਮੰਡੀਗੌਬਿੰਦਗੜ ਦੀਆਂ ਆ ਰਹੀਆ ਚੋਣਾਂ ਸਬੰਧੀ ਸ਼ਹਿਰ ਦੇ ਅਕਾਲੀ ਵਰਕਰਾਂ ਤੇ ਆਗੂਆਂ ਨਾਲ ਭਰਵੀ ਮੀਟਿੰਗ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਚੋਣਾਂ ਮੈਦਾਨ ਵਿੱਚ ਖੜ ਕੇ ਲੜਨਗੀਆਂ ਚਾਹੀਦੀਆਂ ਹਨ ਨਾ ਕਿ ਧਾਂਦਲੀਆਂ ਕਰਕੇ। ਵਾਰਡਬੰਦੀ ਨੂੰ ਲਾਇਨ ਟੂ ਲਾਇਨ ਕਰਨ ਦੀ ਬਜਾਏ ਇਸ ਸਮੇਂ ਨਗਰ ਕੌਂਸਲ ਮੰਡੀਗੌਬਿੰਦਗੜ ਦੇ ਅਧਿਕਾਰੀਆਂ ਵੱਲੋਂ ਆਪ ਸਰਕਾਰ ਦੇ ਹੱਥ ਠੋਕੇ ਬਣ ਕੇ ਵੱਡੇ ਪੱਧਰ ਤੇ ਤਰੋੜਿਆ ਮਰੋੜਿਆ ਗਿਆ ਹੈ। ਉਹਨਾਂ ਕਿਹਾ ਕਿ ਸਹਿਰ ਵਾਸੀਆਂ ਦਾ ਦਿਲ ਚੋਣਾ ਸਮੇਂ ਹੇਰਾ ਫੇਰੀਆਂ ਕਰ ਨਹੀਂ ਜਿੱਤੀਆ ਜਾ ਸਕਦਾ ਸਗੋਂ ਦਿਲਾਂ ਤੇ ਰਾਜ ਕਰਨ ਲਈ ਸਾਫ਼ ਸੁਥਰਿਆ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਰਾਜੂ ਖੰਨਾ ਨੇ ਸ਼ਹਿਰ ਦੇ ਸਮੁੱਚੇ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਦੇ ਇਹ ਨਗਰ ਕੌਂਸਲ ਦੀਆਂ ਚੋਣਾਂ ਦੀ ਤਿਆਰੀ ਕਰਨ। ਸਮੁੱਚਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਹਰ ਪੱਖ ਤੋਂ ਡੱਟ ਕੇ ਖੜਾ ਹੈ। ਰਾਜੂ ਖੰਨਾ ਨੇ ਕਿਹਾ ਕਿ ਵਾਰਡਬੰਦੀ ਵਿੱਚ ਆਪ ਸਰਕਾਰ ਵੱਲੋਂ ਪ੍ਰਸ਼ਾਸਨ ਨਾਲ ਮਿਲ ਕੇ ਜੋ ਧਾਦਲੀ ਕੀਤੀ ਗਈ ਹੈ ਜਿਥੇ ਪਾਰਟੀ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਉਥੇ ਇਹ ਚੋਣਾਂ ਡੱਟ ਕੇ ਲੜੀਆਂ ਜਾਣਗੀਆਂ। ਇਸ ਮੀਟਿੰਗ ਵਿੱਚ ਭਾਰਤ ਭੂਸ਼ਨ ਟੋਨੀ, ਜਤਿੰਦਰ ਸਿੰਘ ਧਾਲੀਵਾਲ,ਭਿੰਦਰ ਸਿੰਘ ਮੰਡੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਨਾਜ਼ਰ ਸਿੰਘ ਮੰਡੀ, ਜਥੇਦਾਰ ਹਰਮੀਤ ਸਿੰਘ ਖਾਲਸਾ,ਜਥੇਦਾਰ ਸੋਮਨਾਥ ਅਜਨਾਲੀ,ਫੋਰਮੈਨ ਬਲਵੀਰ ਸਿੰਘ ਸਿੱਧੂ,ਜਥੇਦਾਰ ਜਰਨੈਲ ਸਿੰਘ ਮਾਜਰੀ,ਸਿਮਰਨ ਸਿੰਘ ਡਿਪਟੀ,ਹਰਤੇਜ ਸਿੰਘ ਅੰਬੇਮਾਜਰਾ, ਚਰਨਜੀਤ ਚੰਨਾ, ਜਥੇਦਾਰ ਹਰਪਾਲ ਸਿੰਘ ਨਸਰਾਲੀ,ਬਹਾਦਰ ਸਿੰਘ ਹੈਬਤਪੁਰ, ਸੱਤਪਾਲ ਸਿੰਘ ਸੱਤਾਂ,ਗੋਰਾ ਅਜਨਾਲੀ,ਜਸਵੀਰ ਸਿੰਘ ਬੈਨੀਪਾਲ, ਪ੍ਰਿੰਸ ਛੱਤਵਾਲ, ਜਗਪ੍ਰੀਤ ਸਿੰਘ ਸ਼ੈਰੀ ਭਾਬਰੀ,ਬੀਬੀ ਰੁਪਿੰਦਰ ਕੌਰ ਮੰਡੀ,ਬਾਬਾ ਨਿਸ਼ਾਨ ਸਿੰਘ,ਬੀਬੀ ਹਰਜੀਤ ਕੌਰ ਰਾਣੀ,ਬੀਬੀ ਅੰਗਰੇਜ਼ ਕੌਰ, ਬੀਬੀ ਮਨਜੀਤ ਕੌਰ,ਜਤਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਨੋਨੀ,ਪ੍ਰਦੀਪ ਕੁਮਾਰ ਮਿੰਟੂ,ਕਰਮਜੀਤ ਸਿੰਘ ਗਾਂਧੀ,ਵਿਜੈ ਖੁਰਮੀ, ਰੌਸ਼ਨ ਸਿੰਘ ਮੰਡੀ,ਬਿਕਰਮ ਸਿੰਘ ਬੀਕਾ, ਸ਼ਿਵਰਾਤ ਤਿਵਾੜੀ, ਨਸ਼ੀਬ ਸਿੰਘ ਸੀਬਾ,ਰੁਪਿੰਦਰ ਸਿੰਘ ਜੱਸੜਾ,ਯਸ ਵਰਮਾ, ਯੁਵਰਾਜ ਸਿੰਘ,ਜਗਦੇਵ ਸਿੰਘ, ਗੁਰਜੀਤ ਸਿੰਘ ਮੰਗਾ, ਬਲਜੀਤ ਸਿੰਘ ਸੰਗਤਪੁਰਾ,ਰਾਮ ਸਿੰਘ ਮੰਡੀ,ਇਕਬਾਲ ਸਿੰਘ ਧੀਮਾਨ,ਮਹਿੰਦਰ ਸਿੰਘ, ਸਰਬਜੀਤ ਸਿੰਘ ਆਹਲੂਵਾਲੀਆ, ਅਮਰਜੀਤ ਸਿੰਘ ਅੰਬੀ,ਬੰਟੀ ਜੱਸੜਾ, ਹਰਜੀਤ ਸਿੰਘ ਸੋਨੂੰ,ਸੱਜਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।