ਛੱਤੀਸਗੜ੍ਹ ਦੇ ਨਿੱਜੀ ਸਟੀਲ ਪਲਾਂਟ ਵਿੱਚ ਭਿਆਨਕ ਧਮਾਕਾ, 6 ਮਜ਼ਦੂਰਾਂ ਦੀ ਮੌਤ

ਛੱਤੀਸਗੜ੍ਹ ਦੇ ਨਿੱਜੀ ਸਟੀਲ ਪਲਾਂਟ ਵਿੱਚ ਭਿਆਨਕ ਧਮਾਕਾ, 6 ਮਜ਼ਦੂਰਾਂ ਦੀ ਮੌਤ

ਛੱਤੀਸਗੜ੍ਹ (Chhattisgarh) ਦੇ ਬਲੋਦਾਬਾਜ਼ਾਰ ਜ਼ਿਲ੍ਹੇ ਦੇ ਬਾਕੁਲਾਹੀ ਖੇਤਰ ਵਿੱਚ ਇੱਕ ਸਪੰਜ ਆਇਰਨ ਪਲਾਂਟ ਵਿੱਚ ਹੋਏ ਧਮਾਕੇ ਵਿੱਚ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੰਜ ਮਜ਼ਦੂਰ ਗੰਭੀਰ ਜ਼ਖਮੀ ਹਨ। ਮਲਬੇ ਹੇਠ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਤਕਨੀਕੀ ਨੁਕਸ ਜਾਂ ਦਬਾਅ ਵਧਣ ਕਾਰਨ ਹੋਇਆ ਸੀ। ਪਰ ਪੁਰ ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਵੀਰਵਾਰ ਸਵੇਰੇ ਲਗਭਗ 9:30 ਵਜੇ ਪਲਾਂਟ ਦੇ ਕੋਲਾ ਭੱਠੇ ਵਿੱਚ ਧਮਾਕਾ ਹੋਇਆ। ਗਰਮ ਕੋਲਾ ਅਤੇ ਮਲਬਾ ਫਟ ਗਿਆ ਅਤੇ ਨੇੜੇ ਕੰਮ ਕਰ ਰਹੇ ਮਜ਼ਦੂਰਾਂ ‘ਤੇ ਡਿੱਗ ਪਿਆ, ਜਿਸ ਕਾਰਨ ਅੱਗ ਲੱਗ ਗਈ।

 ਧਮਾਕੇ ਤੋਂ ਬਾਅਦ ਧੂੰਏਂ ਦਾ ਵੱਡਾ ਗੁਬਾਰ ਦਿਖਾਈ ਦਿੱਤਾ। ਜ਼ਖਮੀਆਂ ਨੂੰ ਤੁਰੰਤ ਭਾਟਾਪਾਰਾ ਕਮਿਊਨਿਟੀ ਹੈਲਥ ਸੈਂਟਰ (CSC) ਅਤੇ ਇੱਕ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ।