ਬਲਾਕ ਸਮਿਤੀ ਦੇ ਰਣਜੀਤ ਸਿੰਘ ਪਨਾਗ ਚੇਅਰਮੈਨ ਅਤੇ ਸਿਮਰਨਪ੍ਰੀਤ ਕੌਰ ਬਣੀ ਉਪ ਚੇਅਰਮੈਨ
- ਸ਼੍ਰੀ ਫਤਿਹਗੜ੍ਹ ਸਾਹਿਬ
- (Asia/Kolkata)
ਇਸ ਵਾਰ ਮੈਬਰਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਉਪਰ ਖਰਚ ਕਰਨ ਦੀ ਹੋਵੇਗੀ ਖੁੱਲ-ਗੈਰੀ ਬੜਿੰਗ ( ਮੁਖ਼ਤਿਆਰ ਸਿੰਘ) ਬਲਾਕ ਸਮਿਤੀ ਅਮਲੋਹ ਦੀ ਅੱਜ ਇਥੇ ਚੋਣ ਐਸਡੀਐਮ ਚਰਨਜੋਤ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਕੁੰਭ ਜੋਨ ਦੇ ਜੇਤੂ ਮੈਬਰ ਰਣਜੀਤ ਸਿੰਘ ਪਨਾਗ ਨੂੰ ਚੇਅਰਮੈਨ ਅਤੇ ਬੈਣੀ ਜੇਰ ਦੀ ਜੇਤੂ ਸਿਮਰਨਪ੍ਰੀਤ ਕੌਰ ਨੂੰ ਉਪ ਚੇਅਰਮੈਨ ਚੁਣਿਆ ਗਿਆ। ਮੀਟਿੰਗ ਵਿਚ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵੀ ਵਿਸੇਸ਼ ਤੌਰ ‘ਤੇ ਸਿਰਕਤ ਕੀਤੀ। ਉਨ੍ਹਾਂ ਚੁਣੀ ਟੀਮ ਨੂੰ ਵਧਾਈ ਦਿੰਦਿਆ ਆਖਿਆ ਕਿ ਪਿਛਲੀਆਂ ਸਰਕਾਰਾਂ ਸਮੇਂ ਵਿਧਾਇਕ ਆਪਣੀ ਮਰਜੀ ਨਾ ਪਿੰਡਾਂ ਦੇ ਵਿਕਾਸ ਕਾਰਜਾਂ ਉਪਰ ਖਰਚ ਕਰਦੇ ਰਹੇ ਹਨ ਜਦੋ ਕਿ ਇਸ ਵਾਰ ਚੁਣੇ ਮੈਬਰ ਆਪਣੀ ਮਰਜੀ ਮੁਤਾਬਕ ਪਿੰਡਾਂ ਦੇ ਵਿਕਾਸ ਕਾਰਜਾਂ ਉਪਰ ਖਰਚ ਕਰਨਗੇ ਜਦੋ ਕਿ ਲੋੜੀਂਦੇ ਫੰਡ ਅਤੇ ਪ੍ਰਵਾਨਗੀਆਂ ਉਹ ਚੁਣੇ ਚੇਅਰਮੈਨ ਅਤੇ ਉਪ ਚੇਅਰਮੈਨ ਸਮੇਤ ਸਰਕਾਰ ਤੋਂ ਜਾਰੀ ਕਰਵਾਉਂਣਗੇ। ਉਨ੍ਹਾਂ ਕਿਹਾ ਕਿ ਇਹ ਦੋਵੇ ਆਮ ਆਦਮੀ ਪਾਰਟੀ ਦੇ ਟਕਸਾਲੀ ਪਰਿਵਾਰ ਹਨ ਜਿਨ੍ਹਾਂ ਨੇ ਪਾਰਟੀ ਦੀ ਮਜਬੂਤੀ ਲਈ ਲਗਾਤਾਰ ਕੰਮ ਕੀਤਾ ਅਤੇ ਪਾਰਟੀ ਵਿਚ ਹਰ ਮਹਿਨਤੀ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿਤਾ ਜਾਦਾ ਹੈ। ਉਨ੍ਹਾਂ ਚੁਣੀ ਟੀਮ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਵੱਧ ਚੜ੍ਹ ਕੇ ਹਿਸਾ ਲੈਣ ਦੀ ਅਪੀਲ ਕੀਤੀ। ਚੁਣੀ ਟੀਮ ਨੇ ਹਲਕਾ ਵਿਧਾਇਕ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆ ਭਰੋਸਾ ਦਿਤਾ ਕਿ ਉਹ ਇਮਾਨਦਾਰੀ ਨਾਲ ਆਪਣੀ ਜੁਮੇਵਾਰੀ ਨਿਭਾਉਂਣਗੇ ਅਤੇ ਪਾਰਟੀ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਚੰਦ ਸਿੰਘ ਸਮੇਤ ਸਟਾਫ਼ ਹਾਜ਼ਰ ਸੀ। ਬਾਅਦ ਵਿਚ ਢੋਲ ਨਾਲ ਖੁਸ਼ੀ ਪ੍ਰਗਟ ਕਰਦਿਆ ਲੱਡੂ ਵੰਡੇ ਗਏ। ਇਸ ਮੌਕੇ ਡੀਐਸਪੀ ਗੁਰਦੀਪ ਸਿੰਘ ਸੰਧੂ, ਸਰਪੰਚ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਹੁੰਦਲ, ਮੰਡੀ ਗੋਬਿੰਦਗੜ੍ਹ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਭਲਵਾਨ ਯਾਦਵਿੰਦਰ ਸਿੰਘ ਲੱਕੀ ਸਲਾਣਾ, ਕਰਮਜੀਤ ਕੌਰ ਸ਼ੇਰਗਿੱਲ, ਸੇਵਾ ਸਿੰਘ ਲਾਡਪੁਰ, ਹਰਜਿੰਦਰ ਸਿੰਘ ਰੰਘੇੜੀ ਕਲਾਂ, ਮਨਿੰਦਰ ਸਿੰਘ ਭੱਟੋ, ਰਾਜਵੀਰ ਕੌਰ ਸਲਾਣਾ, ਦਲਜੀਤ ਕੌਰ ਰਤਨਪਾਲੋ, ਅਮਨਦੀਪ ਸਿੰਘ ਸਮਸ਼ਪੁਰ, ਹਰਜੀਤ ਕੌਰ ਬੁੱਗਾ, ਥਾਣਾ ਮੁਖੀ ਹਰਕੀਰਤ ਸਿੰਘ, ਪੰਚਾਇਤ ਅਫ਼ਸਰ ਬਲਪਿੰਦਰ ਸਿੰਘ ਹੈਪੀ, ਅਵਤਾਰ ਮੁਹੰਮਦ ਟੈਣੀ, ਦਰਸ਼ਨ ਸਿੰਘ ਦਰਸ਼ੀ, ਜਤਿੰਦਰ ਸਿੰਘ ਰਾਮਗੜ੍ਹੀਆ ਅਤੇ ਅਮਨਦੀਪ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।
Leave a Reply