ਭਾਜਪਾ ‘ਚ ਜਾਣ ਵਾਲੇ ਸਿੱਖ ਆਗੂਆਂ ਦਾ ਇਕੋ ਸਿਆਸੀ ਮਾਲੀ ਮਨੋਰਥ-ਮਾਨ

ਭਾਜਪਾ ‘ਚ ਜਾਣ ਵਾਲੇ ਸਿੱਖ ਆਗੂਆਂ ਦਾ ਇਕੋ ਸਿਆਸੀ ਮਾਲੀ ਮਨੋਰਥ-ਮਾਨ

( ਮੁਖ਼ਤਿਆਰ ਸਿੰਘ) ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਬੀਤੇ ਸਮੇ ਵਿਚ ਕੈਪਟਨ ਅਮਰਿੰਦਰ ਸਿੰਘ, ਦੀਦਾਰ ਸਿੰਘ ਭੱਟੀ, ਜਗਦੀਪ ਸਿੰਘ ਚੀਮਾਂ, ਪ੍ਰੋ. ਸਰਚਾਦ ਸਿੰਘ, ਰਵਨੀਤ ਸਿੰਘ ਬਿੱਟੂ ਅਤੇ ਹੁਣ ਜਗਮੀਤ ਸਿੰਘ ਬਰਾੜ, ਰਿਪਜੀਤ ਸਿੰਘ ਬਰਾੜ, ਓਕਾਰ ਸਿੰਘ ਬਰਾੜ ਅਤੇ ਚਰਨਜੀਤ ਸਿੰਘ ਬਰਾੜ ਆਦਿ ਸਿੱਖ ਆਗੂਆਂ ਨੇ ਭਾਜਪਾ ਵਿਚ ਸਮੂਲੀਅਤ ਕੀਤੀ ਹੈ ਜਦੋ ਕਿ ਉਹ ਲੰਮੇ ਸਮੇ ਤੋ ਘੋਰ ਵਿਤਕਰੇ, ਬੇਇਨਸਾਫ਼ੀਆਂ ਅਤੇ ਜ਼ਬਰ ਕਰ ਰਹੀ ਹੈ ਅਤੇ ਸੂਬੇ ਦਾ ਅਜੇ ਤੱਕ ਯਿੲਕ ਵੀ ਮੱਸਲਾ ਹੱਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸਮੂਲੀਅਤ ਕੇਵਲ ਸਿਆਸੀ ਮਾਲੀ ਮਨੋਰਥ ਹੈ ਅਤੇ ਸੂਬੇ ਜਾਂ ਪੰਜਾਬੀਆਂ ਦੇ ਮੱਸਲਿਆਂ ਨੂੰ ਹੱਲ ਕਰਵਾਉਂਣ ਵਿਚ ਕੋਈ ਦਿਲਚਸਪੀ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਹੁਣ ਇਹ ਆਗੂ ‘ਫ਼ਤਹਿ’ ਗੁਜਾਉਣ ਦੀ ਬਜਾਇ ‘ਜੈ ਸ੍ਰੀ ਰਾਮ’ ਕਹਿਣਗੇ। ਉਨ੍ਹਾਂ ਕਿਹਾ ਕਿ ਇਹ ਆਗੂ ਸਪਸ਼ਟ ਕਰਨ ਕਿ ਕੇਦਰ ਦੇ ਪੰਜਾਬ ਅਤੇ ਸਿੱਖ ਵਿਰੋਧੀ ਅਮਲਾਂ ਉਪਰ ਉਹ ਚੁਪ ਰਹਿਣਗੇ ਜਾਂ ਬਗਾਵਤ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਜਾਦੀ ਤੋ ਪਹਿਲੇ ਸਿੱਖਾਂ ਨਾਲ ਉੱਤਰੀ ਭਾਰਤ ਵਿਚ ਆਜਾਦ ਖਿੱਤਾ ਦੇਣ ਅਤੇ ਆਪਣੀ ਅਣਖ-ਗੈਰਤ ਨਾਲ ਜਿੰਦਗੀ ਜਿਊਂਣ ਦਾ ਬਚਨ ਕੀਤਾ ਸੀ ਪ੍ਰੰਤੂ ਉਸ ਦੇ ਉਲਟ ਸਿੱਖ ਕੌਮ ਨੂੰ ਬਦਨਾਮ ਕਰਕੇ ਕੁਟਿਆਂ ਅਤੇ ਲੁਟਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋ ਬਲਿਊ ਸਟਾਰ ਫੌਜੀ ਹਮਲਾ ਹੋਇਆ ਤਾਂ ਭਾਜਪਾ ਆਗੂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਅਤੇ ਉਸ ਨੇ ਇੰਦਰ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਸੀ। ਸ੍ਰੀ ਮਾਨ ਨੇ 1984 ਦੇ ਦੰਗਿਆ ਲਈ ਵੀ ਭਾਜਪਾ ਕਾਰਕੁੰਨਾਂ ਨੂੰ ਜੁਮੇਵਾਰ ਦਸਿਆ ਅਤੇ ਕਿਹਾ ਕਿ ਇਸ ਵਲੋਂ ਜਿਥੇ ਸ਼੍ਰੋਮਣੀ ਕਮੇਟੀ ਦੀਆਂ 15 ਸਾਲਾਂ ਤੋਂ ਜਨਰਲ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਉਥੇ ਸਾਡੇ ਦਰਿਆਵਾ ਅਤੇ ਨਦੀਆ ਦੇ ਉਹ ਪਾਣੀ ਜੋ ਕੌਮਾਂਤਰੀ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਅਧੀਨ ਆਉਦੇ ਹਨ ਉਨ੍ਹਾਂ ਦਾ ਲੰਮੇ ਸਮੇ ਤੋ ਕਰੋੜਾ, ਅਰਬਾ ਰੁਪਏ ਦੇ ਪਾਣੀ ਨੂੰ ਇਹ ਹੁਕਮਰਾਨ ਅੱਜ ਵੀ ਜਬਰੀ ਖੋਹ ਰਹੇ ਹਨ ਅਤੇ ਸਾਡੇ ਹਿੱਸੇ ਦੇ ਹੁਣ ਦੇ ਪਾਣੀ ਵਿਚੋ ਜ਼ਬਰੀ ਨਹਿਰਾਂ ਕੱਢ ਕੇ ਹੋਰ ਜ਼ਬਰ ਢਾਹੁੰਣਾ ਚਾਹੁੰਦੇ ਹਨ ਜਿਸ ਨਾਲ ਸਾਡੇ ਖੇਤੀ ਪ੍ਰਧਾਨ ਸੂਬੇ ਨੂੰ ਬੰਜਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਤੋ ਪੰਜਾਬੀਆਂ ਅਤੇ ਸਿੱਖਾਂ ਨੂੰ ਭਵਿੱਖ ਵਿਚ ਵੀ ਕੋਈ ਰਤਭੀਰ ਵੀ ਆਸ ਹੀ ਨਹੀ ਕਿ ਇਹ ਸਾਡੇ ਮਸਲਿਆ ਦਾ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਵਿਚ ਖੜ ਕੇ ਸੈਟਰ ਦੇ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜਬਰ ਵਿਰੁੱਧ ਆਵਾਜ ਬੁਲੰਦ ਕਰਕੇ ਇਨਸਾਫ ਦੀ ਗੱਲ ਕਰਨ ਨਾ ਕਿ ਅਜਿਹਾ ਮਾਹੌਲ ਪੈਦਾ ਕਰਨ ਜਿਸ ਨਾਲ ਉਨ੍ਹਾਂ ਨੂੰ ਆਪਣੀ ਜਮੀਰ ਦਾ ਖਾਤਮਾ ਕਰਕੇ ‘ਫਤਿਹ’ ਦੀ ਥਾਂ ‘ਜੈ ਸ੍ਰੀ ਰਾਮ’ ਬੁਲਾਉਣਾ ਪਵੇ।