ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਦੀ ਪਾਈਪ ਬੈਂਡ ਟੀਮ ਨੇ ਉੱਤਰੀ ਜ਼ੋਨ ਵਿੱਚ ਲਿਆ ਤੀਜਾ ਸਥਾਨ

ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਦੀ ਪਾਈਪ ਬੈਂਡ ਟੀਮ ਨੇ ਉੱਤਰੀ ਜ਼ੋਨ ਵਿੱਚ ਲਿਆ ਤੀਜਾ ਸਥਾਨ

ਮੰਡੀ ਗੋਬਿੰਦਗੜ੍ਹ ( ਮੁਖ਼ਤਿਆਰ ਸਿੰਘ) ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸਕੂਲ ਦੀ ਪਾਈਪ ਬੈਂਡ ਟੀਮ ਨੇ ਰਾਸ਼ਟਰੀ ਸਕੂਲ ਪਾਈਪ ਬੈਂਡ ਮੁਕਾਬਲੇ (ਉੱਤਰੀ ਜ਼ੋਨ) ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਹ ਵੱਕਾਰੀ ਮੁਕਾਬਲਾ ਛਤਰਸਾਲ ਸਟੇਡੀਅਮ ਨਵੀਂ ਦਿੱਲੀ ਵਿਖੇ ਹੋਇਆ ਜਿਸ ਵਿਚ ਦੇੇਸ਼ ਭਰ ਦੇ ਸਕੂਲਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਓਮ ਪ੍ਰਕਾਸ਼ ਬਾਂਸਲ ਸਕੂਲ ਬੈਂਡ ਟੀਮ ਨੇ ਅਨੁਸ਼ਾਸਨ, ਸੰਗੀਤਕ ਸ਼ੁੱਧਤਾ, ਤਾਲਮੇਲ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਸ਼ਾਨਦਾਰ ਪ੍ਰਦਰਸ਼ਨ ਕੈਪਟਨ ਕਰੁਣੇਸ਼ ਬਾਂਸਲ ਦੀ ਅੱਗਵਾਈ ਹੇਠ ਕੀਤਾ ਜਦੋਂ ਕਿ ਵਿਦਿਆਰਥੀਆਂ ਨੇ ਬੈਂਡ ਲੀਡਰ ਜਸਪਾਲ ਸਿੰਘ ਦੇ ਤਜਰਬੇਕਾਰ ਮਾਰਗ ਦਰਸ਼ਨ ਵਿੱਚ ਇਹ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਇਸ ਜਿੱਤ ਨੇ ਨਾ ਸਿਰਫ਼ ਸਕੂਲ ਨੂੰ ਮਾਣ ਦਿਵਾਇਆ ਸਗੋਂ ਪੂਰੇ ਸਕੂਲ ਪਰਿਵਾਰ ਨੂੰ ਨਵੀਂ ਪ੍ਰੇਰਨਾ ਅਤੇ ਊਰਜਾ ਵੀ ਦਿਤੀ। ਸਕੂਲ ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਬੈਂਡ ਇੰਸਟਰਕਟਰ ਜਸਪਾਲ ਸਿੰਘ ਅਤੇ ਭਾਗੀਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਇਹ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਸਮਰਪਣ, ਅਨੁਸ਼ਾਸਨ ਅਤੇ ਟੀਮ ਵਰਕ ਇਕੱਠੇ ਚੱਲਦੇ ਹਨ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਸਕੂਲ ਦੀ ਸਾਖ ਨੂੰ ਉੱਚਾ ਕੀਤਾ ਹੈ। ਇਹ ਪ੍ਰਾਪਤੀ ਸਾਰੇ ਵਿਦਿਆਰਥੀਆਂ ਲਈ ਹਰ ਖੇਤਰ ਵਿੱਚ ਉੱਤਮਤਾ ਲਈ ਯਤਨ ਕਰਨ ਦੀ ਪ੍ਰੇਰਨਾ ਹੈ। ਸਕੂਲ ਪਰਿਵਾਰ, ਅਧਿਆਪਕ ਅਤੇ ਮਾਪੇ ਇਸ ਇਤਿਹਾਸਕ ਪ੍ਰਾਪਤੀ ’ਤੇ ਮਾਣ ਕਰਦੇ ਹਨ ਅਤੇ ਟੀਮ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਨ।