ਐਨ.ਐਸ.ਐਸ. ਵਲੰਟੀਅਰਾਂ ਦੇ ਸਿਖਲਾਈ ਕੈਂਪ ਦਾ ਛੇਵਾਂ ਦਿਨ ਸਫ਼ਲਤਾਪੂਰਵਕ ਸੰਪੰਨ
- ਪੰਜਾਬ
- (Asia/Kolkata)
ਲੌਂਗੋਵਾਲ, (ਜਗਸੀਰ ਸਿੰਘ ) - ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਦੀ ਪ੍ਰਮੁੱਖ ਸੰਸਥਾ ਅਕਾਲ ਡਿਗਰੀ ਕਾਲਜ ਵੱਲੋਂ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਅਤੇ ਸਮੂਹ ਕਮੇਟੀ ਮੈਂਬਰ ਸਾਹਿਬਾਨ ਦੀ ਯੋਗ ਰਹਿਨੁਮਾਈ ਹੇਠ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਅਤੇ ਪੰਜਾਬ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਸੱਤ ਰੋਜ਼ਾ 'ਯੁਵਾ ਆਪਦਾ ਮਿੱਤਰ ਸਕੀਮ' ਸਿਖਲਾਈ ਪ੍ਰੋਗਰਾਮ ਦਾ ਛੇਵਾਂ ਦਿਨ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਆਫ਼ਤ ਜੋਖਮ ਘਟਾਉਣ, ਐਮਰਜੈਂਸੀ ਰਿਸਪਾਂਸ ਅਤੇ ਭਾਈਚਾਰਕ ਸੁਰੱਖਿਆ ਦੀਆਂ ਭਾਵਨਾਵਾਂ ਤੇ ਹੁਨਰ ਨੂੰ ਮਜ਼ਬੂਤ ਕਰਨਾ ਹੈ। ਅੱਜ ਦੇ ਸੈਸ਼ਨਾਂ ਦੌਰਾਨ ਵਲੰਟੀਅਰਾਂ ਨੂੰ ਅੱਗ ਬੁਝਾਊ ਤੇ ਬਚਾਅ ਕਾਰਜਾਂ, ਕੈਮੀਕਲ, ਬਾਇਓਲੋਜੀਕਲ, ਰੇਡੀਓਲਾਜੀਕਲ ਅਤੇ ਨਿਊਕਲੀਅਰ ਐਮਰਜੈਂਸੀ, ਅਸਮਾਨੀ ਬਿਜਲੀ/ਤੂਫ਼ਾਨ ਤੋਂ ਬਚਾਅ ਅਤੇ ਹੱਡੀਆਂ-ਮਾਸਪੇਸ਼ੀਆਂ ਦੀਆਂ ਸੱਟਾਂ (ਜਿਵੇਂ ਫਰੈਕਚਰ ਅਤੇ ਮੋਚ) ਦੇ ਪ੍ਰੈਕਟੀਕਲ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੌਰਾਨ ਵਲੰਟੀਅਰਾਂ ਨੂੰ ਹਾਦਸਿਆਂ ਵੇਲੇ ਸੁਰੱਖਿਅਤ ਬਾਹਰ ਨਿਕਲਣ ਅਤੇ ਮੈਡੀਕਲ ਸਹਾਇਤਾ ਮਿਲਣ ਤੋਂ ਪਹਿਲਾਂ ਜ਼ਖਮੀਆਂ ਨੂੰ ਸੰਭਾਲਣ ਦੀ ਹੱਥੀਂ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਐਮ.ਜੀ.ਐਸ.ਆਈ.ਪੀ.ਏ. ਦੇ ਸੀਨੀਅਰ ਕੰਸਲਟੈਂਟ ਪ੍ਰੋ. (ਡਾ.) ਜੋਗ ਸਿੰਘ ਭਾਟੀਆ ਨੇ ਐਮਰਜੈਂਸੀ ਵਰਗੇ ਗੁੰਝਲਦਾਰ ਵਿਸ਼ੇ 'ਤੇ ਵਿਸ਼ੇਸ਼ ਸੈਸ਼ਨ ਲਿਆ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਇਸ ਫਲੈਗਸ਼ਿਪ ਯੋਜਨਾ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਟੇਟ ਡਿਸਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਸਾਂਝੇ ਤੌਰ 'ਤੇ ਲਾਗੂ ਕੀਤਾ ਜਾ ਰਿਹਾ ਹੈ। ਸੰਗਰੂਰ ਵਿਖੇ ਇਹ ਟ੍ਰੇਨਿੰਗ ਡਾ. ਭਾਟੀਆ ਦੇ ਨਿਰਦੇਸ਼ਾਂ ਹੇਠ ਮਾਹਿਰਾਂ ਦੀ ਟੀਮ—ਸ਼੍ਰੀ ਯੋਗੇਸ਼, ਸ਼੍ਰੀ ਸੁਨੀਲ, ਕੁਮਾਰੀ ਬਲਵਿੰਦਰ, ਕੁਮਾਰੀ ਸਲੋਨੀ, ਕੁਮਾਰੀ ਇਤਿਸ਼ਾ ਪਰਮਾਰ ਅਤੇ ਸ਼੍ਰੀ ਕਾਰਤਿਕ ਵੱਲੋਂ ਦਿੱਤੀ ਜਾ ਰਹੀ ਹੈ। ਦਿਨ ਦੀ ਸਮਾਪਤੀ 'ਤੇ ਪ੍ਰੋ. ਭਾਟੀਆ ਨੇ ਵਲੰਟੀਅਰਾਂ ਦੇ ਅਨੁਸ਼ਾਸਨ ਅਤੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਆਫ਼ਤ ਪ੍ਰਬੰਧਨ ਦੇ 'ਬ੍ਰਾਂਡ ਅੰਬੈਸਡਰ' ਬਣਨ ਅਤੇ ਇੱਕ ਸੁਰੱਖਿਅਤ ਤੇ ਲਚਕੀਲੇ ਪੰਜਾਬ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
Leave a Reply