ਸੁਰੱਖਿਆ ਬਲਾਂ ਵੱਲੋਂ ਸੀਪੀਆਈ (ਮਾਓਵਾਦੀ) ਦਾ ਕਮਾਂਡਰ ਢੇਰ
- ਰਾਸ਼ਟਰੀ
- 27 May,2025

ਮੇਦਿਨੀਨਗ (ਝਾਰਖੰਡ) : ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ ਵਿੱਚ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦਾ ਇੱਕ ਕਮਾਂਡਰ ਮਾਰਿਆ ਗਿਆ ਹੈ। ਇਸ ਤੋਂ ਇਲਾਵਾ ਇਕ ਹੋਰ ਬਾਗੀ, ਜਿਸ ’ਤੇ 15 ਲੱਖ ਰੁਪਏ ਦਾ ਇਨਾਮ ਹੈ, ਮੁਕਾਬਲੇ ਵਿੱਚ ਜ਼ਖਮੀ ਹੋਇਆ ਹੈ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਤਲਾਸ਼ੀ ਮੁਹਿੰਮ ਦੌਰਾਨ ਇੱਕ ਸਵੈ-ਲੋਡਿੰਗ ਰਾਈਫਲ ਸਮੇਤ ਕਈ ਹਥਿਆਰ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸੋਮਵਾਰ ਦੇਰ ਰਾਤ ਸੀਤਾਚੁਆਨ ਖੇਤਰ ਦੇ ਨੇੜੇ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਪਲਾਮੂ ਦੇ ਡੀਆਈਜੀ ਵਾਈਐਸ ਰਮੇਸ਼ ਨੇ ਪੀਟੀਆਈ ਨੂੰ ਦੱਸਿਆ ਸੁਰੱਖਿਆ ਬਲਾਂ ਅਤੇ ਲਾਲ ਬਾਗੀਆਂ(red rebels) ਵਿਚਕਾਰ ਹੋਈ ਤੇਜ਼ ਗੋਲੀਬਾਰੀ ਤੋਂ ਬਾਅਦ ਇੱਕ ਸੀਪੀਆਈ (ਮਾਓਵਾਦੀ) ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪਛਾਣ ਪ੍ਰਕਿਰਿਆ ਜਾਰੀ ਹੈ।’’
ਹਾਲਾਂਕਿ ਇੱਕ ਹੋਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਇੱਕ ਚੋਟੀ ਦੇ ਮਾਓਵਾਦੀ ਕਮਾਂਡਰ ਤੁਲਸੀ ਭੂਨੀਆਂ ਦੀ ਲਾਸ਼ ਸੀ। ਅਧਿਕਾਰੀ ਨੇ ਦੱਸਿਆ ਕਿ ਇੱਕ ਹੋਰ ਮਾਓਵਾਦੀ ਨਿਤੇਸ਼ ਯਾਦਵ, ਜਿਸ ਦੇ ਸਿਰ ’ਤੇ 15 ਲੱਖ ਰੁਪਏ ਦਾ ਇਨਾਮ ਸੀ, ਨੂੰ ਗੋਲੀ ਲੱਗੀ ਹੈ। ਹਾਲਾਂਕਿ, ਡੀਆਈਜੀ ਰਮੇਸ਼ ਨੇ ਕਿਹਾ ਕਿ ਇਸਦੀ ਪੁਸ਼ਟੀ ਹੋਣੀ ਬਾਕੀ ਹੈ।
#MaoistCommander #SecurityForces #CounterInsurgency #CPIMaoist #AntiNaxalOperation #IndiaSecurity #MaoistEncounter #InternalSecurity
Posted By:

Leave a Reply