ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਕਾਈ ਪਿੰਡ ਰਾਏਧਰਾਣਾ ਦੀ ਚੋਣ

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਕਾਈ ਪਿੰਡ ਰਾਏਧਰਾਣਾ ਦੀ ਚੋਣ

(ਜਗਸੀਰ ਲੌਂਗੋਵਾਲ)- ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਕਾਈ ਪਿੰਡ ਰਾਏਧਰਾਣਾ ਦੀ ਚੋਣ ਕੀਤੀ ਗਈ ਅੱਜ ਜਮੀਨ ਪ੍ਰਾਪਤੀ ਵੱਲੋਂ ਬਲਾਕ ਲਹਿਰਾਗਾਗਾ ਦੇ ਪਿੰਡ ਰਾਏਧਰਾਣਾ ਦੀ ਚੋਣ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਾਰਦ ਤੇ ਔਰਤਾਂ ਨੇ ਭਾਗ ਲਿਆ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਮੀਨ ਕਾਫੀ ਸੰਘਰਸ਼ ਕਮੇਟੀ ਆਗੂ ਬਿੱਕਰ ਸਿੰਘ ਹਥੋਆ ਨੇ ਮੌਜੂਦਾ ਹਾਲਾਤ ਅਤੇ ਮਜ਼ਦੂਰ ਲਹਿਰ ਅਤੇ ਮਜ਼ਦੂਰਾਂ ਦੀਆਂ ਮੰਗਾਂ ਬਾਰੇ ਖੁੱਲ ਕੇ ਚਾਨਣਾ ਪਾਇਆ ,ਜਿਸ ਉਪਰੰਤ ਪੂਰੇ ਪਿੰਡ ਵਿੱਚੋਂ ਭਰਵੀ ਸ਼ਮੂਲੀਅਤ ਕਰਨ ਅਤੇ ਮਜ਼ਦੂਰਾਂ ਦੀਆ ਹਕੀਕੀ ਮੰਗਾ ਪ੍ਰਤੀ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਇਕੱਠੇ ਹੋ ਕੇ ਲੜਾਈ ਲੜਨ ਦਾ ਫੈਸਲਾ ਕੀਤਾ ਗਿਆ ਇਸ ਉਪਰੰਤ 22 ਮੇਂਬਰੀ ਟੀਮ ਦਾ ਗ਼ਠਨ ਕੀਤਾ ਗਿਆ ਜਿਸ ਚੋਂ ਹਰਪਾਲ ਸਿੰਘ ਨੂੰ ਪ੍ਰਧਾਨ, ਦਰਸ਼ਨ ਸਿੰਘ ਸੈਕਟਰੀ ਰਾਮਪ੍ਰਤਾਪ ਸਿੰਘ ਖਜਾਨਚੀ ਬਰਖਾ ਸਿੰਘ ਸੀਨੀਅਰ ਮੀਤ ਪ੍ਰਧਾਨ, ਗਿਆਨ ਸਿੰਘ, ਕਾਲਾ ਸਿੰਘ, ਸੁਖਦੇਵ ਸਿੰਘ, ਅਜੈਬ ਸਿੰਘ, ਸਤਪਾਲ ਸਿੰਘ ਆਦਿ ਹਾਜ਼ਰ ਸਨ ।ਇਸ ਮੌਕੇ ਸਰਬ ਸੰਮਤੀ ਨਾਲ ਮਜ਼ਦੂਰਾਂ ਵੱਲੋਂ ਨਜੂਲ ਜਮੀਨ ਲਈ ਹੋਏ ਹਾਈ ਕੋਰਟ ਦੇ ਡਬਲ ਬੈਂਚ ਤੇ ਆਰਡਰ ਨੂੰ ਜਮੀਨੀ ਪੱਧਰ ਤੇ ਲਾਗੂ ਕਰਨ ਦੀ ਮੰਗ ਕੀਤੀ ਅਤੇ ਉਨਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਾਈਕੋਰਟ ਦੇ ਆਰਡਰਾਂ ਨੂੰ ਲਾਗੂ ਕਰਕੇ ਮਜ਼ਦੂਰਾਂ ਨੂੰ ਇਨਸਾਫ ਦਿਤਾ ਜਾਵੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਤੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕਰਨ ਲਈ ਕਰਨ ਲਈ ਮਜਬੂਰ ਹੋਣਗੇ।