ਮੋਹਾਲੀ ਲਈ ਵੱਡੀ ਸੌਗਾਤ: ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਰੂਲਰ ਹੈਲਥ ਟ੍ਰੇਨਿੰਗ ਸੈਂਟਰ ਸਨੇਟਾ ਦਾ ਉਦਘਾਟਨ
- ਚੰਡੀਗੜ੍ਹ
- (Asia/Kolkata)
ਮੋਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਰੂਲਰ ਹੈਲਥ ਟ੍ਰੇਨਿੰਗ ਸੈਂਟਰ (RHTC) ਸਨੇਟਾ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਬਿਜਲੀ ਦੇ 600 ਯੂਨਿਟ ਮੁਫ਼ਤ ਕਰਨ ਦਾ ਐਲਾਨ ਕੀਤਾ, ਜਿਸ ਦਾ ਲਾਭ ਅੱਜ 80% ਤੋਂ ਵੱਧ ਪਰਿਵਾਰਾਂ ਨੂੰ ਮਿਲ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਖੇਤਰਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਪਹਿਲੀ ਤਰਜੀਹ ਦਿੱਤੀ ਜਾ ਰਹੀ ਹੈ। ਮੁਹੱਲਾ ਕਲੀਨਿਕਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਲੋੜੀਂਦੇ ਸਟਾਫ ਦੀ ਭਰਤੀ ਕੀਤੀ ਗਈ ਹੈ, ਜਿਸ ਨਾਲ ਕੰਮ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਹੈ। ਸਕੂਲਾਂ ਵਿੱਚ ਵੀ ਸਟਾਫ ਭਰਤੀ ਕਰਕੇ ਸਿੱਖਿਆ ਦੀ ਗੁਣਵੱਤਾ ਸੁਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰੂਲਰ ਹੈਲਥ ਟ੍ਰੇਨਿੰਗ ਸੈਂਟਰ ਵਿੱਚ ਬੀ. ਆਰ. ਅੰਬੇਡਕਰ ਮੈਡੀਕਲ ਕਾਲਜ ਦੇ ਵਿਦਿਆਰਥੀ ਡਾਕਟਰ ਟ੍ਰੇਨਿੰਗ ਪ੍ਰਾਪਤ ਕਰਨਗੇ। ਇੱਥੇ ਹਰ ਸਮੇਂ ਪ੍ਰੋਫੈਸਰ ਅਤੇ ਡਾਕਟਰ ਮੌਜੂਦ ਰਹਿਣਗੇ ਅਤੇ ਲੋਕਾਂ ਲਈ ਮੈਡੀਕਲ ਸਹੂਲਤ ਉਪਲਬਧ ਹੋਵੇਗੀ। ਇਸ ਸੈਂਟਰ ਵਿੱਚ ਓ.ਪੀ.ਡੀ., ਐਕਸਰੇ ਮਸ਼ੀਨ ਅਤੇ ਡੈਂਟਲ ਕਲੀਨਿਕ ਵੀ ਚਾਲੂ ਹਨ। ਵਿਦਿਆਰਥੀ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਬਿਮਾਰੀਆਂ ਬਾਰੇ ਜਾਣਕਾਰੀ ਇਕੱਤਰ ਕਰਨਗੇ ਅਤੇ ਤੁਰੰਤ ਇਲਾਜ ਕਰਵਾਉਣਗੇ। ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਆਪਣਾ ਇਲਾਜ ਕਰਵਾਉਣ ਲਈ ਆਉਣ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਉੱਤੇ ਸਿਹਤ ਨਾਲ ਸੰਬੰਧਿਤ ਕੋਈ ਆਰਥਿਕ ਬੋਝ ਨਹੀਂ ਹੈ, ਕਿਉਂਕਿ ਮੁਹੱਲਾ ਕਲੀਨਿਕਾਂ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਮੁਫ਼ਤ ਉਪਲਬਧ ਹੈ। ਇਸ ਮੌਕੇ ਤੇ ਡਾਕਟਰ ਨਵਦੀਪ ਸਿੰਘ ਸੈਣੀ (ਡਾਇਰੈਕਟਰ-ਪ੍ਰਿੰਸੀਪਲ), ਡਾਕਟਰ ਅਮਿਤ ਕੌਰ ਵਿਰਕ (ਹੈਡ, ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ), ਡਾਕਟਰ ਅਕਸ਼ੈ ਕੁਮਾਰ (ਅਸਿਸਟੈਂਟ ਪ੍ਰੋਫੈਸਰ) ਅਤੇ ਹੋਰ ਸਟਾਫ ਵੀ ਮੌਜੂਦ ਸਨ। ਇਲਾਵਾ, ਪਿੰਡਾਂ ਦੇ ਸਥਾਨਕ ਪ੍ਰਤਿਨਿਧੀ ਵੀ ਇਸ ਦੌਰੇ ‘ਚ ਸ਼ਾਮਿਲ ਰਹੇ।
Leave a Reply