ਬੱਸ ਸਟੈਂਡ ਦੇ ਨਾਲ ਲੱਗਦੇ ਮੇਨ ਰੋਡ ਤੇ ਰੇੜੀ ਫੜੀਆਂ ਵਾਲੀਆ ਦੀ ਵਧੀ ਗੁੰਡਾਗਰਦੀ
- ਲੁਧਿਆਣਾ
- (Asia/Kolkata)
ਤਰਕਾਰ ਵੱਲੋਂ ਨਾਜਾਇਜ਼ ਕਬਜ਼ਿਆਂ ਦੀ ਨਿਊਜ ਕਰਨ ਤੇ ਦਵਾਉਣ ਲੱਗੇ ਫੋਨ ਤੇ ਧਮਕੀਆਂ
ਲੁਧਿਆਣਾ (ਬੱਤਰਾ) ਮਹਾਨਗਰ ਦੇ ਬੱਸ ਸਟੈਂਡ ਦੇ ਨਾਲ ਲੱਗਦੇ ਰੋਡ ਤੇ ਰੇੜੀ ਫੜੀਆਂ ਵਾਲਿਆ ਦੀ ਗੁੰਡਾਗਰਦੀ ਇਸ ਕਦਰ ਵੱਧ ਗਈ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਵਾਰ-ਵਾਰ ਕਾਰਵਾਈ ਕਰਨ ਦੇ ਬਾਵਜੂਦ ਵੀ ਰੇਡੀਆ ਫੜੀਆਂ ਲਗਾਉਣ ਵਾਲੇ ਇਥੋਂ ਟਸ ਤੋਂ ਮਸਤ ਨਹੀਂ ਹੋ ਰਹੇ ਜਦੋਂ ਪੱਤਰਕਾਰ ਦੁਆਰਾ ਇਹਨਾਂ ਨਜਾਇਜ਼ ਕਬਜ਼ਾ ਨੂੰ ਹਟਾਉਣ ਦੇ ਲਈ ਨਿਊਜ਼ ਕਵਰ ਕੀਤੀ ਗਈ ਤਾਂ ਰੇੜੀ ਫੜੀ ਵਾਲਿਆਂ ਵੱਲੋਂ ਪੱਤਰਕਾਰ ਨੂੰ ਫੋਨ ਤੇ ਧਮਕੀਆਂ ਦਵਾਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸਦੇ ਲਈ ਪੱਤਰਕਾਰ ਦੁਆਰਾ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਇਥੇ ਹੈਰਾਨੀਜਨਕ ਗੱਲ ਦੇਖਣ ਨੂੰ ਇਹ ਮਿਲੀ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਜਦੋਂ ਇਹ ਰੇਹੜੀਆਂ ਫੜੀਆਂ ਇੱਥੋਂ ਚੱਕੀਆ ਜਾਂਦੀਆਂ ਹਨ ਤਾਂ ਦੂਜੇ ਦਿਨ ਹੀ ਹੋਰ ਰੇੜੀਆਂ ਫੜੀਆਂ ਇਥੇੇ ਲਗਾ ਲਈਆਂ ਜਾਂਦੀਆਂ ਹਨ ਜਿਸ ਨਾਲ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ਾਮ ਸਵੇਰ ਤਾਂ ਬਸਾਂ ਆਟੋ ਅਤੇ ਹੋਰਵਾਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਬਾਰੇ ਜਦੋਂ ਰੋਜ਼ਾਨਾ ਸੂਰਜ ਅਖਬਾਰ ਦੇ ਪੱਤਰਕਾਰ ਨੇ ਨਗਰ ਨਿਗਮ ਦੀ ਤੈਅ ਬਜ਼ਾਰੀ ਵਿਭਾਗ ਦੇ ਨੋਡਲ ਆਫਿਸਰ ਅਤੇ ਜੋਨ-ਸੀ ਦੇ ਜੋਨਲ ਕਮਿਸ਼ਨਰ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਿੱਥੇ ਵੀ ਨਜਾਇਜ਼ ਕਬਜ਼ੇ ਕੀਤੇ ਗਏ ਹਨ ਉਹਨਾਂ ਸਾਰਿਆਂ ਨੂੰ ਹਟਾਇਆ ਜਾਏਗਾ। ਹੁਣ ਦੇਖਣਾ ਇਹ ਹੋਏਗਾ ਕਿ ਇਹ ਕਾਰਵਾਈ ਕਦੋਂ ਤੱਕ ਕੀਤੀ ਜਾਂਦੀ ਹੈ ਅਤੇ ਬੱਸ ਸਟੈਂਡ ਦੇ ਨਾਲ ਲੱਗਦੀ ਰੇੜੀਆਂ ਫੜੀਆਂ ਹਟਾਈਆਂ ਜਾਂਦੀਆਂ ਹਨ ਜਾਂ ਨਹੀਂ।
Leave a Reply