ਵਿਧਾਇਕ ਰੁਪਿੰਦਰ ਹੈਪੀ ਨੇ ਕਰੀਬ 62 ਕਰੋੜ 80 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਪੰਜ ਸੜਕਾਂ ਦੇ ਨੀਂਹ ਪੱਥਰ ਰੱਖੇ

ਵਿਧਾਇਕ ਰੁਪਿੰਦਰ ਹੈਪੀ ਨੇ ਕਰੀਬ 62 ਕਰੋੜ 80 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਪੰਜ ਸੜਕਾਂ ਦੇ ਨੀਂਹ ਪੱਥਰ ਰੱਖੇ

ਬੱਸੀ ਪਠਾਣਾ ਦੇ ਸੜਕੀ ਨੈਟਵਰਕ ਨੂੰ ਯੋਜਨਾਬਧ ਤਰੀਕੇ ਨਾਲ ਅਮਲ ਵਿੱਚ ਲਿਆਦਾ ਜਾਵੇਗਾ-ਰੁਪਿੰਦਰ ਸਿੰਘ ਹੈਪੀ ਫਤਹਿਗੜ ਸਾਹਿਬ, ਬੱਸੀ( ਮੁਖ਼ਤਿਆਰ ਸਿੰਘ) ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਅਧੀਨ ਆਉਂਦੀਆਂ ਪੰਜ ਸੜਕਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਦਿਆਂ ਰਸਮੀ ਸ਼ੁਰੂਆਤ ਕਰਵਾਈ। ਵਿਧਾਇਕ ਹੈਪੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਵਿਧਾਇਕ ਰੁਪਿੰਦਰ ਹੈਪੀ ਨੇ ਕਰੀਬ 60 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ਼ ਬਣੀਆਂ ਸੜਕਾਂ ਨੂੰ ਅਪਗ੍ਰੇਡ ਕਰਵਾਉਣ ਵੇਲੇ ਦੱਸਿਆ ਕਿ ਖੰਨਾ ਖਮਾਣੋ ਅਲੌਗ ਮਾਈਨਰ ਅਪਟੂ ਮੋਰਿਡਾ ਬੇਲਾ ਰੋਡ 19.10 ਕਿਲੋਮੀਟਰ ਦੀ ਸੜਕ ਤੇ ਕਰੀਬ 26 ਕਰੋੜ 25 ਲੱਖ ਰੁਪਏ, ਨਿਊ ਲਿੰਕ ਸੜਕ ਬਦੇਸ਼ਾ ਰੱਤੋ ਅਲੌਗ ਮਾਈਨਰ ਅਪਟੂ ਧਨੌਲਾ ਅਮਰਗੜ੍ਹ ਰੋਡ 8.72 ਕਿਲੋਮੀਟਰ ਸੜਕ ਤੇ ਕਰੀਬ 9ਕਰੋੜ 57ਲੱਖ ਰੁਪਏ, ਬੱਸੀ ਤੋਂ ਸੰਘੋਲ ਰੋਡ 7.22 ਕਿਲੋਮੀਟਰ ਤੇ ਕਰੀਬ 9ਕਰੋੜ 79 ਲੱਖ ਰੁਪਏ, ਖਮਾਣੋਂ ਤੋਂ ਭਾਦਲਾ ਵਾਇਆ ਭੜੀ, ਸਾਹਿਬਪੁਰਾ ਅਤੇ ਇਸਮਾਇਲਪੁਰ ਰੋਡ 17.30 ਕਿਲੋਮੀਟਰ ਤੇ ਕਰੀਬ 11 ਕਰੋੜ ਅਤੇ ਬੱਸੀ ਤੋਂ ਡਡਹੇੜ੍ਹੀ ਵਾਇਆ ਜੜਖੇਲਾ ਖੇੜੀ ਫਿਰੋਜ਼ਪੁਰ, ਬਾਗਸਿਕੰਦਰ ਰੋਡ 9.35 ਕਿਲੋਮੀਟਰ ਸੜਕ ਦਾ ਕੰਮ ਕਰੀਬ 6 ਕਰੋੜ 14 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ। ਇਨ੍ਹਾਂ ਸੜਕਾਂ ਦੇ ਬਨਣ ਨਾਲ ਹਲਕੇ ਦੇ ਪਿੰਡਾਂ ਨੂੰ ਜਾਣ ਵਾਲੇ ਲੋਕਾਂ ਨੂੰ ਜਿੱਥੇ ਵੱਡੀ ਨਿਜ਼ਾਤ ਮਿਲੇਗੀ, ਉਥੇ ਖਰਾਬ ਸੜਕਾਂ ਕਾਰਣ ਅਚਨਚੇਤ ਹੋਣ ਵਾਲੇ ਸੜਕੀ ਹਾਦਸਿਆ ਨੂੰ ਠੱਲ ਪਵੇਗੀ। ਉਨ੍ਹਾ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਪੰਜ ਸਾਲ ਦਾ ਰੱਖ ਰਖਾਓ ਵੀ ਠੇਕੇਦਾਰ ਨੂੰ ਸੌਂਪਿਆ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਵਿਧਾਇਕ ਹੈਪੀ ਨੇ ਕਿਹਾ ਕਿ ਇਹ ਪੰਜ ਸੜਕਾਂ ਹੀ ਪਿਛਲੇ ਲੰਬੇ ਸਮੇਂ ਤੋਂ ਮੁਰੰਮਤ ਨੂੰ ਤਰਸ ਰਹੀਆਂ ਸਨ ਅਤੇ ਇੱਥੋਂ ਲੰਘਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਹਲਕਾ ਬੱਸੀ ਪਠਾਣਾ ਦੇ ਸੜਕੀ ਨੈਟਵਰਕ ਨੂੰ ਨੰਬਰ ਇੱਕ ਬਣਾਉਣ ਲਈ ਉਹ ਯੋਜਨਾਬਧ ਤਰੀਕੇ ਨਾਲ ਵਿਕਾਸ ਕਾਰਜਾਂ ਨੂੰ ਅਮਲ ਵਿੱਚ ਲਿਆ ਰਹੇ ਹਨ ਅਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚੋਂ ਲੰਘਦੀਆਂ ਸੜਕਾਂ ਨੂੰ ਵੱਖ ਵੱਖ ਸਕੀਮਾਂ ਤਹਿਤ ਬਿਲਕੁਲ ਦਰੁਸਤ ਕਰਵਾਇਆ ਜਾ ਰਿਹਾ ਹੈ।