ਕ੍ਰਿਸਟਲ ਕੰਪਨੀ ਦੇ ਪ੍ਰੋਡਕਟਾਂ ਨੂੰ ਐਗਜ਼ੀਬਿਸ਼ਨ ਵਿੱਚ ਭਰਪੂਰ ਸਮਰਥਨ ਮਿਲ ਰਿਹਾ ਹੈ, ਕੰਪਨੀ ਇੰਟਰਨੈਸ਼ਨਲ ਕਵਾਲਟੀ ਦੇ ਪ੍ਰੋਡਕਟ ਲੋਕਲ ਰੇਟ ’ਤੇ ਕਰ ਰਹੀ ਤਿਆਰ
- ਲੁਧਿਆਣਾ
- (Asia/Kolkata)
ਲੁਧਿਆਣਾ ਕ੍ਰਿਸਟਲ ਸਵਿੱਚਗਿਅਰਜ਼ ਵੱਲੋਂ ਸਾਹਨੇਵਾਲ ਵਿੱਚ ਲੱਗੀ ਤਿੰਨ ਦਿਨਾਂ ਦੀ ਇੰਟੈਕਸ ਐਕਸਪੋ ਐਗਜ਼ੀਬਿਸ਼ਨ ਵਿੱਚ ਭਾਗ ਲੈਂਦਿਆਂ ਆਪਣਾ ਸਟਾਲ ਲਗਾਇਆ ਗਿਆ ਹੈ, ਜਿੱਥੇ ਕੰਪਨੀ ਵੱਲੋਂ 410 ਤੋਂ ਵੱਧ ਪ੍ਰੋਡਕਟ ਡਿਸਪਲੇ ਕੀਤੇ ਗਏ ਹਨ। ਇਸ ਦੌਰਾਨ ਕੰਪਨੀ ਦੇ ਸਟਾਲ ’ਤੇ ਆਰਕੀਟੈਕਟਾਂ, ਬਿਲਡਰਾਂ ਅਤੇ ਹੋਰ ਕਾਰੋਬਾਰੀ ਵਿਜ਼ਿਟਰਾਂ ਵੱਲੋਂ ਪਹੁੰਚ ਕਰਕੇ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕ੍ਰਿਸਟਲ ਸਵਿੱਚਗਿਅਰਜ਼ ਦੇ ਐਮਡੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਬਿਲਡਿੰਗ ਬਣਾਉਣ ਦੌਰਾਨ ਵਰਤੇ ਜਾਣ ਵਾਲਾ ਸਮਾਨ, ਡੈਕੋਰੇਸ਼ਨ ਆਇਟਮ ਸਮੇਤ ਹਰ ਪ੍ਰੋਡਕਟ ਐਗਜ਼ੀਬਿਸ਼ਨ ਵਿੱਚ ਡਿਸਪਲੇ ਕੀਤਾ ਗਿਆ ਹੈ। ਕੰਪਨੀ ਦੇ ਇਨ੍ਹਾਂ ਪ੍ਰੋਡਕਟਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਗਜ਼ੀਬਿਸ਼ਨ ਵਿੱਚ ਮੰਤਰੀ ਸੰਜੀਵ ਅਰੋੜਾ ਵੀ ਸ਼ਿਰਕਤ ਕਰਨ ਪਹੁੰਚੇ ਸਨ। ਉਨ੍ਹਾਂ ਵੱਲੋਂ ਤਿਆਰ ਕੀਤੇ ਆਧੁਨਿਕ ਪ੍ਰੋਡਕਟ ਵੇਖ ਕੇ ਮੰਤਰੀ ਅਰੋੜਾ ਕਾਫ਼ੀ ਖੁਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਕਰੀਸਟਲ ਕੰਪਨੀ ਛੋਟੀ ਕੇਬਲ ਦੇ ਨਾਲ-ਨਾਲ ਹੁਣ ਇੰਡਸਟਰੀ ਲਈ ਹੈਵੀ ਕੇਬਲ ਵੀ ਤਿਆਰ ਕੀਤੀ ਜਾਵੇ, ਜਿਸ ਕਾਰਨ ਹੁਣ ਉਨ੍ਹਾਂ ਵੱਲੋਂ ਜਲਦ ਹੀ ਹੈਵੀ ਕੇਬਲ ਦਾ ਪਲਾਂਟ ਵੀ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਕ੍ਰਿਸਟਲ ਕੰਪਨੀ ਵੱਲੋਂ ਪਾਈਪ ਤੋਂ ਲੈ ਕੇ ਜੰਕਸ਼ਨ ਬਾਕਸ, ਐਮਸੀਬੀ, ਵਾਇਰ, ਕੇਬਲ, ਗੀਜ਼ਰ, ਐਲਈਡੀ ਲਾਈਟਾਂ, ਇੰਡਸਟਰੀ ਲਈ ਐਮਸੀਬੀ, ਐਮਸੀਸੀਬੀ, ਚੇਂਜ ਓਵਰ ਸਵਿੱਚ ਅਤੇ ਹੋਰ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕ੍ਰਿਸਟਲ ਕੰਪਨੀ ਦੀ 25 ਐਮਐਮ ਵਾਇਰ ਵਿੱਚ ਮੋਨੋਪੋਲੀ ਹੈ, ਪਰ ਹੁਣ ਇਸ ਤੋਂ ਵੀ ਹੈਵੀ ਵਾਇਰ ਲੁਧਿਆਣਾ ਵਿੱਚ ਤਿਆਰ ਕੀਤੀ ਜਾਵੇਗੀ। ਇਸ ਮੌਕੇ ਕ੍ਰਿਸਟਲ ਕੰਪਨੀ ਦੇ ਮਾਲਕ ਮਨਮੋਹਨ ਸਿੰਘ ਨੇ ਦੱਸਿਆ ਕਿ ਐਗਜ਼ੀਬਿਸ਼ਨ ਵਿੱਚ ਹੁਣ ਤੱਕ 300 ਤੋਂ ਵੱਧ ਆਰਕੀਟੈਕਟ, ਬਿਲਡਰ ਅਤੇ ਕਾਰੋਬਾਰੀ ਵਿਜ਼ਿਟ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਉਮੀਦ ਤੋਂ ਵੱਧ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸਟਲ ਸਵਿੱਚਗਿਅਰਜ਼ ਕੰਪਨੀ ਪਿਛਲੇ 7 ਸਾਲਾਂ ਤੋਂ ਐਲਈਡੀ ਲਾਈਟਾਂ ਦੇ ਪ੍ਰੋਡਕਟ ਤਿਆਰ ਕਰ ਰਹੀ ਹੈ, ਪਰ ਹੁਣ ਇਸ ਵਿੱਚ ਬਦਲਾਅ ਕਰਦੇ ਹੋਏ ਕੰਪਨੀ ਨੇ ਆਪਣਾ ਪਲਾਂਟ ਲਗਾਇਆ ਹੈ ਅਤੇ ਆਧੁਨਿਕ ਤਕਨਾਲੋਜੀ ਨਾਲ ਲਾਈਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਯੂਰਪ ਦੀ ਕੋਟਿੰਗ, ਅਮਰੀਕਾ ਦੀ ਕ੍ਰੀ ਚਿਪ ਅਤੇ ਐਲੂਮੀਨੀਅਮ ਬਾਡੀ ਹੋਵੇਗੀ। ਮਨਮੋਹਨ ਸਿੰਘ ਨੇ ਕਿਹਾ ਕਿ ਕ੍ਰਿਸਟਲ ਕੰਪਨੀ ਵੱਲੋਂ ਇੰਟਰਨੈਸ਼ਨਲ ਕਵਾਲਟੀ ਦੇ ਪ੍ਰੋਡਕਟ ਲੋਕਲ ਰੇਟ ’ਤੇ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜੋ ਚੀਜ਼ਾਂ ਪਹਿਲਾਂ ਭਾਰਤੀ ਵਿਦੇਸ਼ਾਂ ਤੋਂ ਇੰਪੋਰਟ ਕਰਦੇ ਸਨ, ਹੁਣ ਉਹ ਲੋਕਲ ਹੀ ਉਪਲਬਧ ਹੋਣਗੀਆਂ।
Leave a Reply