ਫੁੱਟਬਾਲ ਵਿਸ਼ਵ ਕੱਪ 'ਚ ਵੱਡਾ ਉਲਟਫੇਰ, ਨਾਰਵੇ ਨੇ ਬ੍ਰਾਜ਼ੀਲ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ
- ਖੇਡਾਂ
- (Asia/Kolkata)
ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਪੰਜ ਵਾਰ ਦਾ ਚੈਂਪੀਅਨ ਬ੍ਰਾਜ਼ੀਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਸੋਮਵਾਰ ਨੂੰ ਖੇਡੇ ਗਏ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਨਾਰਵੇ ਨੇ ਬ੍ਰਾਜ਼ੀਲ ਨੂੰ 2-1 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਇਸ ਜਿੱਤ ਨਾਲ ਨਾਰਵੇ ਨੇ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਹੁਣ ਨਾਰਵੇ ਦੀ ਟੀਮ ਦਾ ਸਾਹਮਣਾ ਇੰਗਲੈਂਡ ਅਤੇ ਮੈਕਸੀਕੋ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਅਮਰੀਕਾ ਦੇ ਨਿਊ ਜਰਸੀ ਸਥਿਤ ਇੱਕ ਸਟੇਡੀਅਮ ਵਿੱਚ ਖੇਡੇ ਗਏ ਇਸ ਰੋਮਾਂਚਕ ਮੈਚ ਵਿੱਚ ਏਰਲਿੰਗ ਹਾਲੈਂਡ ਨੇ ਨਾਰਵੇ ਲਈ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਵੇਂ ਗੋਲ ਕੀਤੇ। ਉਨ੍ਹਾਂ ਦੀ ਇਸ ਸ਼ਾਨਦਾਰ ਖੇਡ ਦੀ ਬਦੌਲਤ ਨਾਰਵੇ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਦੂਜੇ ਪਾਸੇ, ਇਸ ਹਾਰ ਨਾਲ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਦੀ ਇਸ ਵਿਸ਼ਵ ਕੱਪ ਵਿੱਚ ਅੱਗੇ ਵਧਣ ਦੀ ਉਮੀਦ ਖ਼ਤਮ ਹੋ ਗਈ।
Leave a Reply