ਸ੍ਰੀਨਗਰ ’ਚ ਨਹਿਰ ’ਚ ਡਿੱਗੀ CRPF ਦੀ ਗੱਡੀ, 7 ਜਵਾਨ ਜ਼ਖ਼ਮੀ
- ਦੇਸ਼
- (Asia/Kolkata)
ਸ਼੍ਰੀਨਗਰ ਦੇ ਅਹਿਮਦ ਨਗਰ ਇਲਾਕੇ ਵਿੱਚ ਸੈਂਟਰਲ ਰਿਜ਼ਰਵ ਪੁਲਿਸ ਫੋਰਸ (CRPF) ਦੇ ਜਵਾਨਾਂ ਨਾਲ ਭਰਿਆ ਇੱਕ ਬੰਕਰ ਵਾਹਨ ਸੜਕ ਤੋਂ ਫਿਸਲ ਕੇ ਨਹਿਰ ਵਿੱਚ ਜਾ ਡਿੱਗਿਆ। ਇਸ ਭਿਆਨਕ ਸੜਕ ਹਾਦਸੇ ਵਿੱਚ ਸੀ.ਆਰ.ਪੀ.ਐੱਫ. ਦੀ 21ਵੀਂ ਬਟਾਲੀਅਨ ਦੇ ਸੱਤ ਜਵਾਨ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਹਫੜਾ ਦਫੜੀ ਮਚ ਗਈ। ਮੌਕੇ ‘ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ, ਸੀ.ਆਰ.ਪੀ.ਐੱਫ. ਦਾ ਬੁਲੇਟ-ਪਰੂਫ ਬੰਕਰ ਵਾਹਨ ਆਪਣੀ ਨਿਯਮਤ ਡਿਊਟੀ ‘ਤੇ ਸੀ। ਜਿਵੇਂ ਹੀ ਵਾਹਨ ਸ਼੍ਰੀਨਗਰ ਦੇ ਅਹਿਮਦ ਨਗਰ ਖੇਤਰ ਵਿੱਚ ਪਹੁੰਚਿਆ, ਚਾਲਕ ਅਚਾਨਕ ਵਾਹਨ ਤੋਂ ਕੰਟਰੋਲ ਖੋ ਬੈਠਾ। ਚਸ਼ਮਦੀਦਾਂ ਦੇ ਮੁਤਾਬਕ, ਵਾਹਨ ਦੀ ਰਫ਼ਤਾਰ ਅਤੇ ਸੜਕ ਦੀ ਹਾਲਤ ਕਾਰਨ ਬੰਕਰ ਵਾਹਨ ਬੁਰੀ ਤਰ੍ਹਾਂ ਲੜਖੜਾਇਆ ਅਤੇ ਸਿੱਧਾ ਸੜਕ ਕਿਨਾਰੇ ਵਹਿ ਰਹੀ ਇੱਕ ਨਹਿਰ ਵਿੱਚ ਜਾ ਡਿੱਗਿਆ। ਜਿਸ ਕਾਰਨ ਕਈ ਜਵਾਨਾਂ ਨੂੰ ਸੱਟਾਂ ਲੱਗੀਆਂ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਸਾਰੇ ਜਵਾਨਾਂ ਦੀ ਹਾਲਤ ਸਥਿਰ ਹੈ ਅਤੇ ਉਹ ਨਿਗਰਾਨੀ ਹੇਠ ਹਨ।
Leave a Reply