ਜੈਤੋ ਕੋਟਕਪੂਰਾ ਰੋਡ ’ਤੇ ਗੈਸ ਲੀਕ ਦੀ ਘਟਨਾ, ਲੋਕ ਘਰਾਂ ’ਚ ਸੁਰੱਖਿਅਤ
- ਪੰਜਾਬ
- (Asia/Kolkata)
ਜੈਤੋ : ਜੈਤੋ,ਕੋਟਕਪੂਰਾ ਰੋੜ 'ਤੇ ਜੇਸੀਬੀ ਮਸ਼ੀਨ ਨਾਲ ਸੀਵਰੇਜ਼ ਦਾ ਕੰਮ ਕਰਦੇ ਸਮੇਂ ਗੈਸ ਦੀ ਪਾਇਪ ਲੀਕ ਹੋਣ ਨਾਲ ਹੜਕੰਪ ਮਚ ਗਿਆ। ਲੀਕ ਹੋਈ ਗੈਸ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਸਥਾਨਕ ਪ੍ਰਸ਼ਾਸਨ ਅਤੇ ਗੈਸ ਵਿਭਾਗ ਕੋਈ ਵੀ ਮੌਕੇ 'ਤੇ ਨਹੀਂ ਪਹੁੰਚਿਆ ਜਿਸ ਨੂੰ ਲੈਕੇ ਲੋਕਾਂ ਵਿੱਚ ਰੋਸ ਪਾਇਆ ਗਿਆ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਇਸ ਨਾਲ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।
#GasLeak #JaitoKotkapura #PunjabNews #EmergencyResponse #BreakingNews
Leave a Reply