ਪ੍ਰੈਕਟਿਕਲ ਗਿਆਨ ਹਾਸਲ ਕਰਨ ਲਈ ਸਲਾਈਟ ਵਿਦਿਆਰਥੀਆਂ ਨੇ ਕੀਤਾ ਐੱਸ.ਕੇ. ਐਗਰੋ ਫੂਡ ਇੰਡਸਟਰੀਜ਼ ਦਾ ਉਦਯੋਗਿਕ ਦੌਰਾ
- ਸੰਗਰੂਰ
- (Asia/Kolkata)
(ਜਗਸੀਰ ਸਿੰਘ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਦੇ ਫੂਡ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਆਧੁਨਿਕ ਫੂਡ ਪ੍ਰੋਸੈਸਿੰਗ ਕਾਰਜਾਂ ਬਾਰੇ ਪ੍ਰੈਕਟੀਕਲ ਗਿਆਨ ਪ੍ਰਾਪਤ ਕਰਨ ਲਈ ਪੰਜਾਬ ਦੇ ਅਤਿ ਆਧੁਨਿਕ ਪਲਾਂਟ ਐੱਸ.ਕੇ. ਐਗਰੋ ਫੂਡ ਇੰਡਸਟਰੀਜ਼ ਬਡਬਰ ਦਾ ਉਦਯੋਗਿਕ ਦੌਰਾ ਕੀਤਾ। ਪ੍ਰੋ. ਮਨੀਕਾਂਤ ਪਾਸਵਾਨ ਡਾਇਰੈਕਟਰ ਸਲਾਈਟ ਦੀ ਅਗਵਾਈ ਹੇਠ ਇਹ ਦੌਰਾ ਵਿਭਾਗ ਦੇ ਮੁਖੀ ਪ੍ਰੋਫੈਸਰ ਸੀ.ਐਸ. ਰਿਆੜ ਦੇ ਮਾਰਗਦਰਸ਼ਨ ਵਿੱਚ ਕੀਤਾ ਗਿਆ। ਜਿਸ ਵਿੱਚ ਪ੍ਰੋ.ਨਵਦੀਪ ਜਿੰਦਲ, ਮੈਡਮ ਪ੍ਰਵੀਨ ਅਤੇ ਹੋਰ ਅਧਿਆਪਕ ਸ਼ਾਮਲ ਸਨ। ਐੱਸ.ਕੇ. ਐਗਰੋ ਫੂਡ ਵਲੋਂ ਉਦਯੋਗ ਦੇ ਮਾਲਕ ਨਵਲ ਗਰਗ ਅਤੇ ਅਭਿਸ਼ੇਕ ਗਰਗ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਪਲਾਂਟ ਬਾਰੇ ਉਦਯੋਗਿਕ ਸਮਝ ਪ੍ਰਦਾਨ ਕੀਤੀ। ਇਸ ਦੌਰੇ ਦੌਰਾਨ ਸੰਜੇ ਗਰਗ ਨੇ ਵਿਦਿਆਰਥੀਆਂ ਨੂੰ ਸਵਿਟਜ਼ਰਲੈਂਡ ਤੋਂ ਲਿਆਂਦੀ ਅਤਿ-ਆਧੁਨਿਕ ਮਸੀਨਰੀ ਅਤੇ ਨਿਰਮਾਣ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਜਿੱਥੇ ਉਨ੍ਹਾਂ ਨੇ ਉੱਚ ਮਿਆਰੀ ਲੈਬ ਟੈਸਟਿੰਗ, ਰੱਖ ਰਖਾਓ, ਕੁਆਲਿਟੀ ਕੰਟਰੋਲ, ਅਤੇ ਪੇਕੇਜਿੰਗ ਦੀ ਆਟੋਮੈਟਿਕ ਪ੍ਰਕਿਰਿਆ ਤੋਂ ਇਲਾਵਾ ਆਟਾ, ਮੈਦਾ, ਦਲੀਆ, ਚੋਕਰ ਅਤੇ ਸੂਜੀ ਦੀਆਂ ਨਿਰਮਾਣ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਵਿਦਿਆਰਥੀਆਂ ਨੇ ਵੱਡੇ ਪੱਧਰ 'ਤੇ ਭੋਜਨ ਉਤਪਾਦਨ ਵਿੱਚ ਅਪਣਾਏ ਜਾਣ ਵਾਲੇ ਸਖ਼ਤ ਸੁਰੱਖਿਆ ਪ੍ਰੋਟੋਕੋਲ ਅਤੇ ਕੁਆਲਿਟੀ ਬਾਰੇ ਗਿਆਨ ਪ੍ਰਾਪਤ ਕੀਤਾ। ਇਸ ਮੌਕੇ ਤਜ਼ਰਬੇਕਾਰ ਅਤੇ ਨਿਪੁੰਨ ਇੰਜੀਨਅਰ ਸਟਾਫ ਵਲੋਂ ਉਤਪਾਦ ਵਿਚ ਤਾਜ਼ਗੀ ਬਣਾਈ ਰੱਖਣ, ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮਾਰਕੀਟ ਅਪੀਲ ਨੂੰ ਵਧਾਉਣ ਵਿੱਚ ਪੈਕੇਜਿੰਗ ਦੀ ਮਹਤਵਪੂਰਨ ਭੂਮਿਕਾ ਬਾਰੇ ਸਮਝਾਇਆ।
Leave a Reply