ਕੈਨੇਡਾ 'ਚ ਅਸੀਲੇ ਅਤਿਵਾਦੀਆਂ ਨੂੰ ਲਗਾਮ ਲਾਉਣ ਲਈ ਭਾਰਤ ਦੀ ਨਵੀਂ ਚਾਲ

ਕੈਨੇਡਾ 'ਚ ਅਸੀਲੇ ਅਤਿਵਾਦੀਆਂ ਨੂੰ ਲਗਾਮ ਲਾਉਣ ਲਈ ਭਾਰਤ ਦੀ ਨਵੀਂ ਚਾਲ

ਕੈਨੇਡਾ: ਭਾਰਤ ਅਤੇ ਕੈਨੇਡਾ ਨੇ ਅਤਿਵਾਦ, ਅੰਤਰ-ਰਾਸ਼ਟਰੀ ਅਪਰਾਧ ਅਤੇ ਕੱਟੜਪੰਥੀ ਗਤੀਵਿਧੀਆਂ ਦਾ ਨਿਬੇੜਾ ਕਰਨ ਲਈ ਇੱਕ ਮਹੱਤਵਪੂਰਨ ਖੁਫ਼ੀਆ ਜਾਣਕਾਰੀ ਸਾਂਝਾ ਕਰਨ ਦੇ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਇਸ ਸਮਝੌਤੇ ਨੂੰ ਦੋਵਾਂ ਦੇਸ਼ਾਂ ਵਿਚਕਾਰ ਲਗਭਗ ਦੋ ਸਾਲ ਪਹਿਲਾਂ 2023 ਵਿੱਚ ਸ਼ੁਰੂ ਹੋਏ ਤਣਾਅ ਨੂੰ ਘਟਾਉਣ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਇਸ ਪ੍ਰਸਤਾਵਿਤ ਸਮਝੌਤੇ ਦੇ ਤਹਿਤ, ਦੋਵਾਂ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤਿਵਾਦ, ਕੱਟੜਤਾ, ਸੰਗਠਿਤ ਅਪਰਾਧ ਅਤੇ ਅੰਤਰ-ਰਾਸ਼ਟਰੀ ਅਪਰਾਧ ਸਿੰਡੀਕੇਟ ਨਾਲ ਸਬੰਧਤ ਖੁਫ਼ੀਆ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਗੀਆਂ। ਇਹ ਪਹਿਲ ਕੈਨੇਡਾ ਲਈ ਉਨ੍ਹਾਂ ਮਾਮਲਿਆਂ ਵਿੱਚ ਵੀ ਮਹੱਤਵਪੂਰਨ ਹੈ ਜਿੱਥੇ ਕਥਿਤ "ਐਕਸਟਰਾਸ ਜੂਡੀਸ਼ੀਅਲ ਕਿਲਿੰਗ" ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੈਨੇਡਾ ਨੇ ਖ਼ਾਲਿਸਤਾਨੀਆਂ ਦੇ ਵਿਰੋਧ ਦੇ ਬਾਵਜੂਦ ਭਾਰਤ ਨਾਲ ਇੰਨਾ ਵੱਡਾ ਸੌਦਾ ਕੀਤਾ ਹੈ।

ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ, ਸਰਕਾਰੀ ਸੂਤਰਾਂ ਨੇ ਕਿਹਾ ਕਿ ਸਮਝੌਤੇ ਦੇ ਵੇਰਵਿਆਂ ਨੂੰ ਅਜੇ ਵੀ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਦਾ ਐਲਾਨ ਜਨਤਕ ਤੌਰ 'ਤੇ ਕਦੋਂ ਕੀਤਾ ਜਾਵੇਗਾ। ਹਾਲਾਂਕਿ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਾ ਐਲਾਨ G-7 ਸੰਮੇਲਨ ਦੌਰਾਨ ਕੀਤਾ ਜਾ ਸਕਦਾ ਹੈ ਜਿੱਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

ਵੀਰਵਾਰ ਨੂੰ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿਚ 242 ਵਿੱਚੋਂ ਸਿਰਫ਼ ਇੱਕ ਵਿਅਕਤੀ ਬਚ ਸਕਿਆ। ਇਸ ਦੌਰਾਨ, ਈਰਾਨ 'ਤੇ ਇਜ਼ਰਾਈਲੀ ਹਮਲਿਆਂ ਕਾਰਨ ਮੱਧ ਪੂਰਬ ਵਿੱਚ ਤਣਾਅ ਆਪਣੇ ਸਿਖਰ 'ਤੇ ਹੈ। ਹਾਲਾਂਕਿ, ਇਸ ਦੇ ਬਾਵਜੂਦ, ਮੋਦੀ ਦਾ ਕੈਨੇਡਾ ਦੌਰਾ ਸ਼ੁੱਕਰਵਾਰ ਤੱਕ ਨਿਸ਼ਚਿਤ ਮੰਨਿਆ ਜਾ ਰਿਹਾ ਸੀ।
ਪਰ, ਉਨ੍ਹਾਂ ਦੀਆਂ ਯੋਜਨਾਵਾਂ ਵਿੱਚ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

#IndiaCanadaDeal #AntiTerrorism #GlobalSecurity #NoSafeHaven #ExtremismControl #IndiaCanadaRelations #NationalSecurity #ForeignTerrorCrackdown