ਲੁਧਿਆਣਾ ‘ਚ ਬੇਖੌਫ ਲੁਟੇਰੇ ਸਰਗਰਮ, ICICI ATM ਤੋਂ ਲੱਖਾਂ ਦੀ ਨਕਦੀ ਲੁੱਟੀ
- ਲੁਧਿਆਣਾ
- (Asia/Kolkata)
ਜਲੰਧਰ ਬਾਈਪਾਸ ਰੋਡ ‘ਤੇ ICICI ਏ.ਟੀ.ਐਮ. ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਲੁਟੇਰਿਆਂ ਨੇ ਗੈਸ ਕਟਰ ਦੀ ਵਰਤੋਂ ਕਰਕੇ ਏ.ਟੀ.ਐਮ. ਨੂੰ ਤੋੜਿਆ ਅਤੇ ਕਰੀਬ 7 ਲੱਖ ਰੁਪਏ ਦੀ ਨਕਦੀ ਨਾਲ ਭਰੀਆਂ 4 ਟਰੇਆਂ ਲੈ ਕੇ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਜਾਣਕਾਰੀ ਅਨੁਸਾਰ ਇਹ ਵਾਰਦਾਤ ਬੀਤੀ ਦੇਰ ਰਾਤ ਕਰੀਬ 1:30 ਤੋਂ 2:00 ਵਜੇ ਦੇ ਵਿਚਕਾਰ ਵਾਪਰੀ ਲੁਟੇਰੇ ਪੂਰੀ ਤਿਆਰੀ ਨਾਲ ਆਏ ਸਨ; ਉਹਨਾਂ ਕੋਲ ਆਧੁਨਿਕ ਗੈਸ ਕਟਰ ਅਤੇ ਹੋਰ ਸੰਦ ਸਨ। ਦੱਸ ਦਈਏ ਕਿ ਸੁਰੱਖਿਆ ਦੇ ਮੱਦੇਨਜ਼ਰ ਰਾਤ ਸਮੇਂ ਏ.ਟੀ.ਐਮ. ਦਾ ਸ਼ਟਰ ਬੰਦ ਕੀਤਾ ਹੋਇਆ ਸੀ। ਪਰ ਸ਼ਹਿਰ ‘ਚ ਬੇਖੌਫ ਲੁਟੇਰਿਆਂ ਨੇ ਗੈਸ ਕਟਰ ਨਾਲ ਸ਼ਟਰ ਨੂੰ ਬੜੀ ਸਫ਼ਾਈ ਨਾਲ ਕੱਟਿਆ ਅਤੇ ਅੰਦਰ ਦਾਖਲ ਹੋ ਗਏ। ਅੰਦਰ ਵੜਦਿਆਂ ਹੀ ਬਦਮਾਸ਼ਾਂ ਨੇ ਏ.ਟੀ.ਐਮ. ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਦਿੱਤਾ ਅਤੇ ਨਕਦੀ ਵਾਲੀਆਂ 4 ਟਰੇਆਂ ਕੱਢ ਲਈਆਂ, ਜਿਨ੍ਹਾਂ ਵਿੱਚ ਲਗਭਗ 7 ਲੱਖ ਰੁਪਏ ਹੋਣ ਦਾ ਅੰਦਾਜ਼ਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਸਥਾਨਕ ਥਾਣੇ ਦੀ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ। ਫਿੰਗਰਪ੍ਰਿੰਟ ਮਾਹਿਰਾਂ ਨੂੰ ਵੀ ਬੁਲਾਇਆ ਗਿਆ ਹੈ ਤਾਂ ਜੋ ਕੋਈ ਸੁਰਾਗ ਹੱਥ ਲੱਗ ਸਕੇ। ਪੁਲਿਸ ਏ.ਟੀ.ਐਮ. ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।
Leave a Reply