ਸਕੂਲ ਅੰਦਰ ਆਇਆ ਤੇਂਦੂਆ, ਲੋਕਾਂ ਵਿੱਚ ਡਰ ਦਾ ਮਾਹੌਲ

ਸਕੂਲ ਅੰਦਰ ਆਇਆ ਤੇਂਦੂਆ, ਲੋਕਾਂ ਵਿੱਚ ਡਰ ਦਾ ਮਾਹੌਲ

ਗਾਜ਼ੀਆਬਾਦ ਦੇ ਐਨ.ਡੀ.ਆਰ.ਐਫ. (NDRF) ਰੋਡ ਸਥਿਤ ਗ੍ਰੀਨ ਫੀਲਡ ਸਕੂਲ ‘ਚ ਬੁੱਧਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪਰਿਸਰ ਵਿੱਚ ਇੱਕ ਤੇਂਦੁਆ ਵੜ ਗਿਆ। ਤੇਂਦੁਆ ਸਕੂਲ ਦੇ ਮੈਦਾਨ ਵਿੱਚ ਕੁਝ ਦੇਰ ਤੱਕ ਘੁੰਮਦਾ ਰਿਹਾ ਅਤੇ ਜਮਾਤਾਂ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਪਰ ਦਰਵਾਜ਼ੇ ਬੰਦ ਹੋਣ ਕਾਰਨ ਉਹ ਅੰਦਰ ਨਹੀਂ ਜਾ ਸਕਿਆ। ਗਾਜ਼ੀਆਬਾਦ ਦੀ ਜ਼ਿਲ੍ਹਾ ਵਣ ਅਧਿਕਾਰੀ ਈਸ਼ਾ ਤਿਵਾਰੀ ਨੇ ਦੱਸਿਆ ਕਿ ਸਵੇਰੇ ਕਰੀਬ 7:50 ਵਜੇ ਗ੍ਰੀਨ ਫੀਲਡ ਸਕੂਲ ਨੇ ਵਣ ਵਿਭਾਗ ਨਾਲ ਸੰਪਰਕ ਕਰਕੇ ਸੀਸੀਟੀਵੀ ਫੁਟੇਜ ਦਿਖਾਈ। ਇਸ ਫੁਟੇਜ ਵਿੱਚ ਇੱਕ ਵੱਡਾ ਤੇਂਦੁਆ ਸਕੂਲ ਕੈਂਪਸ ਵਿੱਚ ਘੁੰਮਦਾ ਨਜ਼ਰ ਆਇਆ। ਛਾਣਬੀਣ ਤੋਂ ਬਾਅਦ ਪਤਾ ਲੱਗਿਆ ਕਿ ਤੇਂਦੁਆ ਪਹਿਲੀ ਵਾਰ ਸਵੇਰੇ ਕਰੀਬ 5:15 ਵਜੇ ਦੇਖਿਆ ਗਿਆ। ਉਹ ਫੁੱਲਾਂ ਦੇ ਗਮਲਿਆਂ ਦੇ ਵਿਚਕਾਰੋਂ ਲੰਘ ਰਿਹਾ ਸੀ ਅਤੇ ਪਿੱਛੇ ਕਾਰਾਂ ਖੜ੍ਹੀਆਂ ਸਨ। ਇੱਕ ਹੋਰ ਕਲਿੱਪ ਵਿੱਚ ਤੇਂਦੁਆ ਸਕੂਲ ਦੇ ਮੈਦਾਨ ਵਿੱਚ ਦਿਖਿਆ। ਵਿਭਾਗ ਦੀ ਟੀਮ ਅਤੇ ਪੁਲਿਸ ਮੌਕੇ ‘ਤੇ ਪੁੱਜੀ। ਸਕੂਲ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ। ਐਨ.ਡੀ.ਆਰ.ਐਫ. (NDRF) ਰੋਡ ‘ਤੇ ਬੈਰੀਕੇਡਿੰਗ ਕਰਕੇ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ। ਤੇਂਦੁਏ ਨੂੰ ਫੜਨ ਲਈ ਜਾਲ ਲਗਾਏ ਗਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਵਧਾਨੀ ਵਜੋਂ 11ਵੀਂ ਜਮਾਤ ਦੀ ਨਿਰਧਾਰਤ ਪ੍ਰੀਖਿਆ ਰੱਦ ਕਰ ਦਿੱਤੀ ਗਈ। ਮਾਪਿਆਂ ਨੂੰ ਸੁਨੇਹੇ ਭੇਜ ਕੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਅਪੀਲ ਕੀਤੀ ਗਈ। ਸਮਾਂ ਰਹਿੰਦੇ ਕਦਮ ਚੁੱਕਣ ਨਾਲ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਫਿਲਹਾਲ ਆਲੇ-ਦੁਆਲੇ ਦੇ ਖੇਤਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ।