ਦੇਸ਼ 'ਚ ਕੋਰੋਨਾ ਨੇ ਇੱਕ ਵਾਰ ਫਿਰ ਫੜੀ ਤੇਜ ਰਫ਼ਤਾਰ, 24 ਘੰਟਿਆਂ 'ਚ ਤੇਜ਼ੀ ਨਾਲ ਵਧਿਆ ਅੰਕੜਾ

ਨਵੀਂ ਦਿੱਲੀ, 18 ਮਾਰਚ - ਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਇੱਕ ਵਾਰ ਫਿਰ ਹੜਕੰਪ ਮੱਚ ਚੁੱਕਾ ਹੈ | ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਕੜਾ ਤੇਜੀ ਨਾਲ ਵਧਿਆ ਹੈ | ਦੱਸਣਾ ਬਣਦਾ ਹੈ ਕਿ ਦੇਸ਼ ਵਿਚ 35,871 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਸਖ਼ਤੀ ਹੋਰ ਵਧਾ ਦਿੱਤੀ ਗਈ ਹੈ | ਇਸਦੇ ਨਾਲ 17,741 ਲੋਕ ਸਿਹਤਮੰਦ ਵੀ ਹੋਏ ਹਨ ਅਤੇ ਆਪਣੇ ਘਰਾਂ ਨੂੰ ਵਾਪਿਸ ਗਏ ਹਨ | ਕੋਰੋਨਾ ਵਾਇਰਸ ਦੇ ਚਲਦੇ 24 ਘੰਟਿਆਂ 'ਚ 172 ਲੋਕ ਆਪਣੀ ਜਾਨ ਗਵਾ ਚੁੱਕੇ ਹਨ, ਇਹ ਸਾਰੇ ਅੰਕੜੇ ਕੇਂਦਰੀ ਸਿਹਤ ਮੰਤਰਾਲੇ ਵਲੋਂ ਪੇਸ਼ ਕੀਤੇ ਗਏ ਹਨ |