ਪਠਾਨਕੋਟ - ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਠਾਨਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਰਚਨਾ ਆਹੂਜਾ ਦੀ ਦੇਖਰੇਖ ਹੇਠ ਸੁੰਦਰ ਦਸਤਾਰ ਸਜਾਓ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਭਾਟੀਆ ਅਤੇ ਦਵਿੰਦਰ ਸਿੰਘ ਮਿੰਟੂ ਮੁੱਖ ਮਹਿਮਾਨ ਦੇ ਰੂਪ ਵੱਜੋਂ ਹਾਜਰ ਹੋਏ। ਇਹ ਦਸਤਾਰਬੰਦੀ ਮੁਕਾਬਲਾ ਛੇਵੀਂ ਤੋਂ ਬਾਹਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿਚ ਕਰਵਾਇਆ ਗਿਆ। ਜਿਸ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ। ਪਹਿਲੇ ਭਾਗ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਅਤੇ ਦੂਸਰੇ ਵਿਚ ਨੌਵੀਂ ਤੋ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਦੌਰਾਨ ਅੰਮ੍ਰਿਤਪਾਲ ਸਿੰਘ ਅਮਨ, ਪਰਮਜੀਤ ਸਿੰਘ ਅਤੇ ਜਗਦੀਪ ਸਿੰਘ ਨੇ ਜੱਜ ਦੀ ਭੂਮਿਕਾ ਬਾਖੂਬ ਨਿਭਾਈ। ਪਹਿਲੇ ਭਾਗ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਕਰਵਾਏ ਦਸਤਾਰਬੰਦੀ ਮੁਕਾਬਲੇ ਵਿਚ ਸਹਿਜਦੀਪ ਸਿੰਘ ਨੇ ਪਹਿਲਾ, ਮਨਵੀਰ ਸਿੰਘ ਨੇ ਦੂਸਰਾ ਅਤੇ ਅਮੀਤੋਜ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਤਰਨਦੀਪ ਸਿੰਘ ਨੂੰ ਹੌਂਸਲਾ ਅਫਜਾਈ ਇਨਾਮ ਦੇ ਕੇ ਸਨਮਾਨ ਦਿੱਤਾ ਗਿਆ। ਇਸੇ ਤਰ੍ਹਾਂ ਨੌਵੀਂ ਤੋ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਹੋਏ ਮੁਕਾਬਲੇ ਵਿਚੋਂ ਤੇਜਵੀਰ ਸਿੰਘ ਨੇ ਪਹਿਲਾ, ਜਸਕਰਨ ਸਿੰਘ ਨੇ ਦੂਸਰਾ, ਮਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਰੂਬਲਦੀਪ ਸਿੰਘ ਨੂੰ ਹੌਂਸਲਾ ਅਫਜਾਈ ਇਨਾਮ ਦੇ ਕੇ ਸਨਮਾਨ ਦਿੱਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਭਾਟੀਆ ਨੇ ਦਸਤਾਰ ਦੀ ਮਹਾਨਤਾ ਦੱਸਦੇ ਹੋਏ ਵਿਦਿਆਰਥੀਆਂ ਨੂੰ ਹਰ ਰੋਜ ਦਸਤਾਰ ਸਜਾ ਕੇ ਸਕੂਲ ਆਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਹਰ ਵਿਦਿਆਰਥੀ ਵੱਲੋਂ ਦਸਤਾਰ ਬੜੇ ਸੋਹਣੇ ਢੰਗ ਨਾਲ ਮਿਥੇ ਸਮੇਂ ਵਿਚ ਬਹੁਤ ਹੀ ਸੋਹਣੀ ਸਜਾਈ ਗਈ। ਉਹਨਾਂ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਦਸਤਾਰ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਚਨਾ ਆਹੂਜਾ ਨੇ ਆਏ ਮਹਿਮਾਨਾਂ ਅਤੇ ਜੱਜ ਸਾਹਿਬਾਨ ਨੂੰ ਵੀ ਦਸਤਾਰ ਭੇਟ ਕਰਕੇ ਸਨਮਾਨ ਦਿੱਤਾ ਅਤੇ ਉਹਨਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਰਚਨਾ ਆਹੂਜਾ ਨੇ ਜੇਤੂ ਵਿਦਿਆਰਥੀਆਂ ਨੂੰ ਜਿਥੇ ਵਧਾਈ ਦਿੱਤੀ ਉਥੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨ ਦਿੰਦੇ ਹੋਏ ਇਸ ਮੁਕਾਬਲੇ ਵਿਚ ਭਾਗ ਲੈਣ ਲਈ ਪ੍ਰਸ਼ੰਸ਼ਾ ਕੀਤੀ ਅਤੇ ਹਰ ਰੋਜ ਦਸਤਾਰ ਸਜਾਉਣ ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਰਬਜੀਤ ਕੌਰ, ਹਰਪ੍ਰੀਤ ਕੌਰ , ਸ਼ਾਲੂ ਸੈਨੀ ਤੋਂ ਇਲਾਵਾ ਸਕੂਲ ਦਾ ਹੋਰ ਸਟਾਫ ਅਤੇ ਵਿਦਿਆਰਥੀ ਹਾਜਰ ਸਨ।
Leave a Reply