"ਕਾਹਦਾ ਕਰੋਨਾ ਆਇਆਂ"

ਕਾਹਦਾ ਇਹ ਕਰੋਨਾ ਆਇਆਂਗ਼ਰੀਬਾ ਨੂੰ ਇਹਨੇ ਬੜਾ ਰਵਾਇਆਥਾਂ ਥਾਂ ਦਾ ਮੰਗਤਾ ਬਣਾਇਆਗ਼ਰੀਬੀ ਦਾ ਪੂਰਾ ਕਹਿਰ ਕਮਾਇਆਕਾਹਦਾ ਇਹ ਕਰੋਨਾ ਆਇਆਂ।।।।ਇੱਕ ਦੋ ਰੋਟੀਆ ਦੇ ਲੋਕੀ ਛੱਤੀ ਤਸਵੀਰਾਂ ਪਾਉਂਦੇਕਹਿਣ ਅਸੀ ਰਾਸ਼ਨ ਘਰ ਘਰ ਪਹੁੰਚਾਉਦੇਨਿਆਣਿਆਂ ਨੂੰ ਰਹਿੰਦੇ ਨੇ ਰਵਾਉਂਦੇਦੁੱਖਾਂ ਦੇ ਵਿੱਚ ਡਾਢਾ ਪਾਇਆਕਾਹਦਾ ਇਹ ਕਰੋਨਾ ਆਇਆਂ।।।।ਲੋਕਾਂ ਦੇ ਵਿੱਚ ਬਸ ਗਈ ਭੁੱਖਕੋਈ ਨਾ ਸੁਣੇ ਕਿਸੇ ਦਾ ਦੁੱਖਇੱਕ ਮਹੀਨਾ ਪੂਰਾ ਸਰਕਾਰ ਵੱਲੋਂ ਰਸਦ ਆਈਧੜਾ ਧੜ ਫੋਟੋ ਆ ਜਾਂਦੇ ਨੇ ਪਾਈਬੁਰਾ ਹਾਲ ਦੇਸ਼ ਦਾ ਜਮਾ ਕਰਾਇਆਕਾਹਦਾ ਇਹ ਕਰੋਨਾ ਆਇਆ।।।।ਚਹੁੰਦੇ ਹੋ ਤਾਂ ਦੇਸ਼ ਦੀ ਉੱਨਤੀ ਵਿੱਚ ਹਿੱਸਾ ਤੁਸੀ ਪਾਓਝੁੰਗੀ ਵਾਸੀਆਂ ਲਈ ਘਰ ਬਣਵਾਓਉਹਨਾਂ ਨੂੰ ਇਸ ਔਖੀ ਘੜੀ ਵਿੱਚ ਜਾਂਦੇ ਤੜਫਾਈਪਾਣੀ ਓਹਨਾ ਦੇ ਘਰ ਨਾ ਪਹੁੰਚਾਇਆਕਾਹਦਾ ਇਹ ਕਰੋਨਾ ਆਇਆ।।।।ਸੋਚੇ ਬੈਠੀ " ਨਾਜ਼" ਇਹ ਕਿ ਬੀਤਿਆ ਭਾਣਾਂਕੌਣ ਸੁਜੱਖਾ ਕੌਣ ਹੈ ਕਾਣਾ ਰੂੜੇਕੇ ਵਾਲਿਓ ਮੰਨਣਾ ਨਹੀ ਲੱਭਣਾ ਸਿਆਣਾਸਾਰੀ ਦੁਨੀਆਂ ਨੂੰ ਫ਼ਿਕਰਾ ਵਿੱਚ ਪਾਇਆਕਾਹਦਾ ਇਹ ਕਰੋਨਾ ਆਇਆ।।।।ਨਜ਼ਮਾਂ ਖਾਤੂਨ ਨਾਜ਼ਪਿੰਡ ਰੂੜੇਕੇ ਕਲਾਂ (ਬਰਨਾਲਾ)ਸਰੀਰਕ ਸਿੱਖਿਆ ਵਿਭਾਗਪੰਜਾਬੀ ਯੂਨਵਰਸਿਟੀ( ਪਟਿਆਲਾ)