Maharashtra Government Formation : ਗੜਕਰੀ ਬੋਲੇ-ਫੜਨਵੀਸ ਦੀ ਅਗਵਾਈ 'ਚ ਬਣੇ ਸਰਕਾਰ

Maharashtra Government Formation : ਗੜਕਰੀ ਬੋਲੇ-ਫੜਨਵੀਸ ਦੀ ਅਗਵਾਈ 'ਚ ਬਣੇ ਸਰਕਾਰ
ਮੁੰਬਈ, Maharashtra Government Formation ਮਹਾਰਾਸ਼ਟਰ 'ਚ ਮੁੱਖ ਮੰਤਰੀ ਦਾ ਅਹੁਦੇ ਨੂੰ ਲੈ ਕੇ ਸ਼ਿਵਸੈਨਾ ਤੇ ਭਾਜਪਾ ਦੇ ਵਿਚਕਾਰ ਖਿੱਚੋਤਾਨ ਜਾਰੀ ਹੈ। ਗੜਕਰੀ ਨੇ ਇਸ ਨੂੰ ਲੈ ਕੇ ਕਿਹਾ ਕਿ ਜਲਦ ਹੀ ਕੋਈ ਫੈਸਲਾ ਹੋਵੇਗਾ। ਮਹਾਰਾਸ਼ਟਰ 'ਚ ਦਵਿੰਦਰ ਫੜਨਵੀਸ ਦੀ ਅਗਵਾਈ 'ਚ ਹੀ ਸਰਕਾਰ ਬਣਾਈ ਜਾਵੇ। ਆਰਐੱਸਐੱਸ ਤੇ ਮੋਹਨ ਭਾਗਵਤ ਜੀ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।ਦੱਸ ਦਈਏ ਕਿ ਸੂਬੇ ਦੀ ਰਾਜਨੀਤੀ ਲਈ ਅਗਲੇ ਦੋ ਦਿਨ ਕਾਫ਼ੀ ਅਹਿਮ ਹੋਣ ਵਾਲੇ ਹਨ। ਸ਼ਨਿਚਰਵਾਰ (ਭਾਵ) 9 ਨਵੰਬਰ ਨੂੰ ਵਿਧਾਨ ਸਭਾ ਦਾ ਕਾਰਜਕਾਲ ਖ਼ਤਮ ਹੋ ਚੁੱਕਾ ਹੈ। ਨਵੀਂ ਸਰਕਾਰ ਦੇ ਗਠਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।ਸ਼ਿਵਸੈਨਾ ਦੀ ਮੌਜੂਦਗੀ 'ਚ ਹੋਵੇਗਾ ਦਾਆਵਾ ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਕੋਈ ਦਾਆਵਾ ਕਰਾਂਗੇ, ਸਾਡੀ ਸਹਿਯੋਗੀ ਸ਼ਿਵਸੈਨਾ ਸਾਡੇ ਨਾਲ ਰਾਜ ਭਵਨ 'ਚ ਮੌਜੂਦ ਹੋਵੇਗੀ।ਸਰਕਾਰ ਬਣਨ 'ਚ ਦੇਰੀਪਿਛਲੇ ਮਹੀਨੇ 21 ਅਕਤੂਬਰ ਦੀਆਂ ਹੋਈਆਂ ਵਿਧਾਨ ਸਭਾ ਚੌਣਾਂ 'ਚ 105 ਸੀਟਾਂ ਜਿੱਤ ਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉਭਰੀ ਹੈ। ਇਸ ਦੇ ਇਲਾਵਾ ਸ਼ਿਵਸੈਨਾ ਨੂੰ 288 ਮੈਂਬਰ ਵਿਧਾਨ ਸਭਾ 'ਚ 56 ਸੀਟਾਂ ਮਿਲੀਆਂ ਹਨ।