190 ਲੋੜਵੰਦ ਵਿਧਵਾਵਾਂ ਤੇ ਅਪਾਹਿਜ਼ਾਂ ਨੂੰ ਪੈਨਸ਼ਨ ਦੇ ਚੈੱਕ ਵੰਡੇ - ਇੰਜ. ਸਿੱਧੂ
- ਪੰਜਾਬ
- 18 Dec,2024

ਬਰਨਾਲਾ : ਸਥਾਨਕ ਗੁਰੂਘਰ ਬੀਬੀ ਪ੍ਰਧਾਨ ਕੌਰ ਵਿਖੇ ਸਰਬੱਤ ਦਾ ਭਲਾ ਟਰੱਸਟ ਵੱਲੋ 190 ਦੇ ਕਰੀਬ ਲੋੜਵੰਦ ਗਰੀਬ ਵਿਧਵਾਵਾਂ ਤੇ ਅਪਾਹਿਜਾਂ ਨੂੰ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਇੰਜ. ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਵੰਡੇ ਗਏ। ਇਹ ਜਾਣਕਾਰੀ ਸੰਸਥਾ ਦੇ ਮੈਂਬਰ ਗੁਰਜੰਟ ਸਿੰਘ ਸੋਨਾ ਨੇ ਦਿੱਤੀ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਸਿੱਧੂ ਨੇ ਦੱਸਿਆ ਸੰਸਥਾ ਵੱਲੋ ਸਿਰਫ਼ ਤੇ ਸਿਰਫ਼ ਬਹੁਤ ਹੀ ਲੋੜਵੰਦ ਗਰੀਬ ਵਿਧਵਾਵਾਂ ਤੇ ਵਿਕਲਾਂਗਾਂ ਦੀ ਮੱਦਦ ਕੀਤੀ ਜਾਂਦੀ ਹੈ ਪਰ ਕੁੱਝ ਬਿਨਾਂ ਲੋੜ ਵਾਲੀਆਂ ਵਿਧਵਾਵਾਂ ਤੇ ਵਿਕਲਾਂਗ ਵੀ ਵੱਡੀ ਗਿਣਤੀ ’ਚ ਇਹ ਪੈਨਸ਼ਨ ਲਗਵਾਉਣ ਲਈ ਪਹੁੰਚ ਜਾਂਦੇ ਹਨ, ਜਿਸ ਕਾਰਨ ਲੋੜਵੰਦ ਲਾਭਪਾਤਰੀ ਇਸ ਸੁਭਿਧਾ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਅਸੀਂ ਸਮੂਹ ਮੈਂਬਰਾਂ ਨੂੰ ਅਪੀਲ ਕਰਦੇ ਹਾਂ ਕਿ ਬਿਲਕੁਲ ਲੋੜਵੰਦ ਲੋਕ ਹੀ ਇਸ ਪੈਨਸ਼ਨ ਨੂੰ ਲਗਵਾਉਣ ਲਈ ਅਪਲਾਈ ਕਰਨ। ਇਹੀ ਟੀਚਾ ਸਾਡੀ ਸੰਸਥਾ ਦੇ ਚੇਅਰਮੈਨ ਡਾਕਟਰ ਐੱਸ.ਪੀ ਸਿੰਘ ਓਬਰਾਏ ਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦਾ ਹੈ ਕਿ ਕੋਈ ਵੀ ਲੋੜਵੰਦ ਗਰੀਬ ਵਿਧਵਾ ਤੇ ਵਿਕਲਾਂਗ ਭੁੱਖਾ ਨਾ ਰਹੇ। ਇਸ ਮੌਕੇ ਜਥੇਦਾਰ ਸੁਖਦਰਸ਼ਨ ਸਿੰਘ, ਕੁਲਵਿੰਦਰ ਸਿੰਘ ਕਾਲਾ, ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ, ਜੱਥੇਦਾਰ ਗੁਰਮੀਤ ਸਿੰਘ ਧੌਲਾ, ਵਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਗੁਰਜੰਟ ਸਿੰਘ ਸੋਨਾ, ਗੁਰਦੇਵ ਸਿੰਘ ਮੱਕੜ, ਲਖਵਿੰਦਰ ਸਿੰਘ, ਰਜਿੰਦਰ ਪ੍ਰਸਾਦ ਆਦਿ ਸੰਸਥਾ ਦੇ ਮੈਂਬਰ ਹਾਜ਼ਰ ਸਨ।
Posted By:

Leave a Reply