ਭਾਰਤੀਆ ਵਾਲਮੀਕਿ ਧਰਮ ਸਮਾਜ ਭਾਵਾਧਸ ਨੇ 10ਵਾਂ ਸਾਲਾਨਾ ਸਤਿਸੰਗ ਕਰਵਾਇਆ

ਭਾਰਤੀਆ ਵਾਲਮੀਕਿ ਧਰਮ ਸਮਾਜ ਭਾਵਾਧਸ ਨੇ 10ਵਾਂ ਸਾਲਾਨਾ ਸਤਿਸੰਗ ਕਰਵਾਇਆ

 ਟਾਂਡਾ ਉੜਮੁੜ : ਭਾਰਤੀਆ ਵਾਲਮੀਕਿ ਧਰਮ ਸਮਾਜ ਭਾਵਾਧਸ ਭਾਰਤ ਦੀ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ ਦੇ ਸਹਿਯੋਗ ਨਾਲ ਜਾਜਾ ਵਿਖੇ ਪੰਜਾਬ ਕਨਵੀਨਰ ਸੁਰਿੰਦਰ ਜਾਜਾ ਦੀ ਅਗਵਾਈ ’ਚ ਨਵੇਂ ਸਾਲ ’ਤੇ ਪਰਮਪਿਤਾ ਵਾਲਮੀਕਿ ਜੀ ਦਾ ਆਸ਼ੀਰਵਾਦ ਲੈਣ ਲਈ 10ਵੇਂ ਸਾਲਾਨਾ ਸਤਿਸੰਗ ਵਾਲਮੀਕਿ ਮੰਦਿਰ ਜਾਜਾ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਵਾਧਸ ਦੇ ਧਰਮਗੁਰੂ ਅਤੇ ਸਰਵਉੱਚ ਨਿਰਦੇਸ਼ਕ ਸਵਾਮੀ ਚੰਦਰਪਾਲ ਅਨਾਰਿਆ ਨੇ ਵੀ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਇਸ ਮੌਕੇ ਭਾਵਾਧਸ ਦੇ ਰਾਸ਼ਟਰੀਆ ਮੁੱਖ ਸੰਚਾਲਕ ਵੀਰੋਤਮ ਸ਼ਿਵ ਕੁਮਾਰ ਬਿਡਲਾਨ, ਮਹਾਂ ਮੰਤਰੀ ਵੀਰ ਸ੍ਰੇਸ਼ਠ ਰਾਜ ਕੁਮਾਰ ਸਾਥੀ, ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਹਰਮੀਤ ਸਿੰਘ ਔਲਖ, ਸਰ ਮਾਰਸਲ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਰਜਿੰਦਰ ਮਾਰਸ਼ਲ, ਜਗਜੀਵਨ ਜੱਗੀ, ਐਡ. ਵਨੀਸ਼ ਰਾਏ ਹੁਸ਼ਿਆਰਪੁਰ ਨੇ ਬੋਲਦਿਆਂ ਸੰਗਤਾਂ ਨੂੰ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਦੇ ਦਰਸਾਏ ਹੋਏ ਮਾਰਗ ’ਤੇ ਚੱਲਣ ਅਤੇ ਪਰਮਾਤਮਾ ਵਾਲਮੀਕਿ ਜੀ ਦੇ ਹੱਥ ਵਿੱਚ ਫੜ੍ਹੀ ਕਲਮ ਦੇ ਇਸ਼ਾਰੇ ਨੂੰ ਸਮਝਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਅਸ਼ੋਕ ਫੌਜੀ, ਗੁਰਦਿਆਲ ਵਿੱਕੀ, ਸੋਮ ਨਾਥ, ਸਤਨਾਮ, ਏਐੱਸਆਈ ਮਲਕੀਤ ,ਸੁਖਦੇਵ ਸਿੰਘ, ਚਰਨਜੀਤ, ਅਜੇ ਮੱਟੂ, ਗੁਰਨਾਮ ਗਾਮਾ, ਸੰਨੀ ਮੱਟੂ, ਮੋਨੂ ਮੱਟੂ ,ਪ੍ਰਸ਼ੋਤਮ ਜਾਜਾ ਕਾਲੂ ਜਾਜਾ ਬਾਬੂ, ਸੋਨੀ ਜਾਜਾ, ਬੌਬੀ ਜਾਜਾ, ਕਸ਼ਿਸ਼ ਗਿੱਲ ,ਕੁਲਵਿੰਦਰ ਸਿੰਘ ਜਾਜਾ ਤੋਂ ਇਲਾਵਾ ਪੰਚ ਬੌਬੀ ਰਾਜਪੁਰ, ਸੁਰਜੀਤ ਰਾਜਾ, ਰਾਜੂ, ਸੰਦੀਪ ਕੌਰ ਹਰਸੀ ਪਿੰਡ, ਸਰਪੰਚ ਬਿੱਲਾ ਸਿੱਘ, ਸਾਬਕਾ ਸਰਪੰਚ ਦਲਵੀਰ ਮੋਹਾਂ, ਹੈਪੀ ਪਡੋਰੀ ਭਵੇਂ, ਅਸ਼ੋਕ ਕੋਹਲੀ, ਰਜੇਸ਼ ਬਿੱਟੂ, ਮੰਨਾ ਮਹਿਰਾ, ਵੀਨੂ ਪੰਡਤ, ਰਾਜ ਕੁਮਾਰ ਡੀਪੀਆਈ, ਸੰਨੀ, ਹਰਦੀਪ ਪੈਂਦਾ ਆਦਿ ਹਾਜ਼ਰ ਸਨ।