ਪਿੰਡ ਬਾਗੜੀਆਂ ਵਿਖੇ 11 ਫਰਵਰੀ ਨੂੰ ਹੋਣਗੇ ਵਿਸ਼ਵ ਕਬੱਡੀ ਕੱਪ ਦੇ ਮੁਕਾਬਲੇ-ਕਾਲਾ ਬਾਗੜੀਆਂ
- ਜਲੰਧਰ
- (Asia/Kolkata)
ਜੇਤੂ ਟੀਮ ਨੂੰ 11 ਲੱਖ ਰੁਪਏ ਦਾ ਦਿੱਤਾ ਜਾਵੇਗਾ ਪਹਿਲਾ ਇਨਾਮਕਪੂਰਥਲਾ, (ਇੰਦਰਜੀਤ ਚਾਹਲ)ਪੰਜਾਬ ਦੇ ਕਿਸੇ ਪਿੰਡ ਵਿੱਚ ਪਹਿਲੀ ਵਾਰ ਕਬੱਡੀ ਦਾ ਵਰਲਡ ਕੱਪ ਕਰਵਾਇਆ ਜਾ ਰਿਹਾ ਹੈ। ਕਪੂਰਥਲਾ ਜਿਲੇ ਦੇ ਪਿੰਡ ਬਾਗੜੀਆਂ ਵਿਖੇ 11 ਫਰਵਰੀ ਨੂੰ ਵਿਸ਼ਵ ਕਬੱਡੀ ਕੱਪ ਪ੍ਰਸਿੱਧ ਕਬੱਡੀ ਪ੍ਰਮੋਟਰ ਤੇ ਸਾਬਕਾ ਕਬੱਡੀ ਪਲੇਅਰ ਕਾਲਾ ਬਾਗੜੀਆਂ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਕਬੱਡੀ ਦੇ ਇਸ ਵੱਡੇ ਈਵੈਂਟ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਹੁਣ ਇਹ ਤਿਆਰੀਆਂ ਅੰਤਿਮ ਦੌਰ ਵਿੱਚ ਪਹੁੰਚ ਗਈਆਂ ਹਨ। ਕਬੱਡੀ ਦੇ ਇਸ ਵੱਡੇ ਆਯੋਜਨ ਵਿੱਚ ਦੁਨੀਆ ਭਰ ਚੋਂ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਪਹੁੰਚ ਕੇ ਆਪਣੀ ਖੇਡ ਦੇ ਜੌਹਰ ਦਿਖਾਉਣਗੇ। ਜਾਣਕਾਰੀ ਦਿੰਦੇ ਹੋਏ ਮੁੱਖ ਅਯੋਜਕ ਕਾਲਾ ਬਾਗੜੀਆਂ ਨੇ ਦੱਸਿਆ ਕਿ ਇੱਕ ਦਿਨ ਦੇ ਇਸ ਕਬੱਡੀ ਦੇ ਮਹਾਂ ਕੁੰਭ ਵਿੱਚ ਦੁਨੀਆਂ ਦੀ ਕਬੱਡੀ ਦੀ ਕਰੀਮ ਪਿੰਡ ਬਾਗੜੀਆਂ ਵਿੱਚ ਖੇਡਦੀ ਹੋਈ ਨਜ਼ਰ ਆਵੇਗੀ। ਕਬੱਡੀ ਕੱਪ ਵਿੱਚ ਭਾਰਤ,ਅਮਰੀਕਾ, ਕਨੇਡਾ,ਇੰਗਲੈਂਡ,ਨਿਊਜ਼ੀਲੈਂਡ ਅਤੇ ਆਸਟਰੇਲੀਆ ਦੀਆਂ ਟੀਮਾਂ ਭਾਗ ਲੈਣਗੀਆਂ। ਜੇਤੂ ਟੀਮ ਨੂੰ ਪਹਿਲਾ ਇਨਾਮ 11 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 9 ਲੱਖ ਰੁਪਏ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਨੂੰ ਸੱਤ ਸੱਤ ਲੱਖ ਰੁਪਏ ਅਤੇ ਕਵਾਟਰ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਨੂੰ ਛੇ-ਛੇ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਚੈਂਪੀਅਨਸ਼ਿਪ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਨਿਊ ਹੋਲੈਂਡ ਟਰੈਕਟਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦੌਰਾਨ ਖਿਡਾਰੀਆਂ ਅਤੇ ਦਰਸ਼ਕਾਂ ਵਾਸਤੇ ਲੰਗਰ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਦਰਸ਼ਕਾਂ ਦੇ ਬੈਠਣ ਵਾਸਤੇ ਵੀ ਖਾਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।
Leave a Reply