Bihar ਸਰਕਾਰ ਦਾ ਵੱਡਾ ਫੈਸਲਾ; ਇਸ ਸ਼ਹਿਰ ਦਾ ਬਦਲਿਆ ਨਾਂਅ

Bihar ਸਰਕਾਰ ਦਾ ਵੱਡਾ ਫੈਸਲਾ; ਇਸ ਸ਼ਹਿਰ ਦਾ ਬਦਲਿਆ ਨਾਂਅ

ਨਵੀ ਦਿੱਲੀ : ਬਿਹਾਰ (Bihar) ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਸੂਬੇ ਦੇ ਇਕ ਸ਼ਹਿਰ ਦਾ ਨਾਮ ਬਦਲ ਦਿੱਤਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਇੱਕ ਮਹੱਤਵਪੂਰਨ ਮੀਟਿੰਗ ਹੋਈ ਜਿਸ ‘ਚ ਇਹ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਬਿਹਾਰ ਸਰਕਾਰ ਵੱਲੋਂ ਗਯਾ ਸ਼ਹਿਰ ਦਾ ਨਾਮ ਬਦਲ ਕੇ ‘ਗਯਾਜੀ’ ਕਰ ਦਿੱਤਾ ਗਿਆ ਹੈ।

ਰਾਜ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੌਰਾਣਿਕ, ਇਤਿਹਾਸਕ ਅਤੇ ਧਾਰਮਿਕ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਗਯਾ ਸ਼ਹਿਰ ਦਾ ਨਾਮ ਬਦਲ ਕੇ ਗਯਾਜੀ ਰੱਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਬਿਹਾਰ ਦਾ ਗਯਾ ਜ਼ਿਲ੍ਹਾ ਹਿੰਦੂ ਧਰਮ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

#BiharGovernment #CityRenaming #NewName #BiharNews #UrbanDevelopment #GovernmentDecision#IndianPolitics