ਬੁਰਜ ਹਰੀ ਮਾਈਨਰ ਦੀ ਮਿਣਤੀ ਨਵੇਂ ਸਿਰ ਕਰਵਾ ਕੇ ਕੱਸੀ ਬਨਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ।

ਬੁਰਜ ਹਰੀ ਮਾਈਨਰ ਦੀ ਮਿਣਤੀ ਨਵੇਂ ਸਿਰ ਕਰਵਾ ਕੇ ਕੱਸੀ ਬਨਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ।

( ਜਗਰਾਜ ਸਿੰਘ ਚਹਿਲ )ਬੁਰਜਹਰੀ ਮਾਈਨਰ ਦੀ ਮਿਣਤੀ ਨਵੇਂ ਸਿਰੳ ਕਰਵਾ ਕੇ ਕੱਸੀ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਹੀ ਵਿੱਚ ਬਲਾਕ ਮਾਨਸਾ ਦੇ ਕਿਸਾਨਾਂ ਵੱਲੋਂ ਨਹਿਰੀ ਕੋਠੀ ਜਵਾਰਕੇ ਦੇ ਐਕਸੀਅਨ ਅਤੇ ਐਸ.ਡੀ.ਓ ਦਾ ਘਰਾਓ ਕੀਤਾ ਗਿਆ। ਜਥੇਬੰਦੀ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਰਕੇ ਨੇ ਦੱਸਿਆ ਕਿ ਬੁਰਜਹਰੀ ਮਾਇਨਰ ਤੋਂ 3 ਪਿੰਡ ਬੁਰਜਹਰੀ,ਤਾਮਕੋਟ ਅਤੇ ਭੈਣੀਬਾਘਾ ਦੇ ਕਿਸਾਨਾਂ ਦੀ ਜਮੀਨ ਵਿੱਚ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਹੈ।ਮਾਇਨਰ ਬਣੇ ਨੂੰ 40 ਸਾਲ ਹੋ ਚੁੱਕੇ ਹਨ।ਅਤੇ ਕਾਫੀ ਥਾਵਾਂ ਤੋਂ ਟੁੱਟਿਆ ਪਿਆ ਹੈ।ਅਤੇ ਬਹੁਤ ਭਾਰੀ ਸਫੈਦੇ ਮਾਈਨਰ ਦੀ ਨੁੱਕਰਾਂ ਤੇ ਲੱਗੇ ਹੋਣ ਕਾਰਨ ਜਦ ਵੀ ਮੀਂਹ, ਹਨੇਰੀ ਆਉਂਦੀ ਹੈ।ਸਫੈਦਿਆ ਦੇ ਤਣੇ ਮੋਟੇ ਹੋਣ ਕਾਰਨ ਪਟੜੀ ਵਿੱਚ ਤਰੇੜਾਂ ਪੈ ਜਾਂਦੀਆਂ ਹਨ।ਜਿਸ ਕਾਰਨ ਕੱਸੀ ਟੁੱਟ ਜਾਂਦੀ ਹੈ। ਅਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਮੋਘੇ ਦੇ ਰਕਬੇ ਦੀ ਮਿਣਤੀ ਨਵੇਂ ਸਿਰਉ ਕਰਵਾ ਕੇ ਅਤੇ ਪਟੜੀ ਤੋਂ ਸਫੈਦੇ ਪਟਵਾ ਕੇ ਨਵਾਂ ਮੋਘਾ ਬਣਾਇਆ ਜਾਵੇ ਤਾਂ ਜੋ ਸਾਰੇ ਕਿਸਾਨਾਂ ਦੀ ਜਮੀਨ ਵਿੱਚ ਨਹਿਰੀ ਪਾਣੀ ਨਾਲ ਸਿੰਚਾਈ ਹੋ ਸਕੇ। ਧਰਨੇ ਵਿੱਚ ਪਹੁੰਚ ਕੇ ਐਕਸੀਅਨ ਗੁਰਸਰਨ ਸਿੰਘ ਨੇ ਧਾਰਨਾਕਾਰੀ ਕਿਸਾਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਕੱਲ ਤੋਂ ਮਿਣਤੀ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਅਤੇ ਪੰਜ ਦਿਨਾਂ ਵਿੱਚ ਮੋਘੇ ਵਾਲੇ ਸਾਰੇ ਰਕਬੇ ਦੀ ਮਿਣਤੀ ਕਰਵਾ ਕੇ ਦਿੱਤੀ ਜਾਵੇਗੀ।ਜਿਸ ਮਗਰੋਂ ਜਥੇਬੰਦੀ ਵੱਲੋਂ ਧਰਨਾ ਚੁੱਕ ਲਿਆ ਗਿਆ ਹੈ।ਇਸ ਮੌਕੇ ਕਿਸਾਨ ਆਗੂ ਭਾਨ ਸਿੰਘ ਬਰਨਾਲਾ,ਮਹਿੰਦਰ ਸਿੰਘ ਖੜਕ ਸਿੰਘ ਵਾਲਾ,ਜਗਰਾਜ ਸਿੰਘ ਮਾਨਸਾ,ਲਾਭ ਸਿੰਘ ਖੋਖਰ ਅਤੇ ਸੁਖਦੇਵ ਸਿੰਘ ਬੁਰਜਹਰੀ ਆਦਿ ਕਿਸਾਨ ਹਾਜ਼ਰ ਸਨ।