ਲੱਕੀ ਸਰਵਟਾ ਨੇ ਪੰਜਾਬ ਸਰਕਾਰ ਵਲੋਂ ਨਵ ਨਿਯੁਕਤ ਲੋਕਲ ਬਾਡੀ ਮੰਤਰੀ ਸੰਜੀਵ ਅਰੋੜਾ ਨੂੰ ਦਿੱਤੀਆਂ ਸ਼ੁੱਭ ਇੱਛਾਵਾਂ
- ਫਗਵਾੜਾ
- (Asia/Kolkata)
ਫਗਵਾੜਾ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਨਾਲ ਵੀ ਕਰਵਾਇਆ ਜਾਣੂ (ਅਸ਼ੋਕ ਸ਼ਰਮਾ) ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਪੰਜਾਬ ਪ੍ਰਚਾਰ ਸਕੱਤਰ ਲੱਕੀ ਸਰਵਟਾ ਨੇ ਲੁਧਿਆਣਾ ਦੇ ਵਿਧਾਇਕ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਿਨੇਟ ਮੰਤਰੀ ਬਣਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਲੱਕੀ ਸਰਵਟਾ ਦੇ ਨਾਲ ਭਾਵਾਧਸ ਦੇ ਮੁੱਖ ਪ੍ਰਚਾਰ ਮੰਤਰੀ ਅਸ਼ਵਨੀ ਭੀਲ ਅਤੇ ਪ੍ਰਚਾਰ ਮੰਤਰੀ ਸੁਰਿੰਦਰ ਆਦਿਵਾਸੀ ਵੀ ਉਚੇਰੇ ਤੌਰ ਤੇ ਮੌਜੂਦ ਸਨ। ਲੱਕੀ ਸਰਵਟਾ ਨੇ ਕਿਹਾ ਕਿ ਸੀ.ਐਮ. ਭਗਵੰਤ ਮਾਨ ਵੱਲੋਂ ਸੰਜੀਵ ਅਰੋੜਾ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ ਜ਼ਿੰਮੇਵਾਰੀ ਸੌਂਪਣਾ ਸੁਆਗਤਯੋਗ ਅਤੇ ਦੂਰਅੰਦੇਸ਼ੀ ਭਰਿਆ ਫੈਸਲਾ ਹੈ। ਸੰਜੀਵ ਅਰੋੜਾ ਵਰਗੇ ਸਾਫ਼-ਸੁਥਰੇ ਅਤੇ ਵਿਕਾਸ ਪ੍ਰਤੀ ਵਚਨਬੱਧ ਨੇਤਾ ਦੀ ਅਗਵਾਈ ਹੇਠ ਲੋਕਲ ਬਾਡੀ ਵਿਭਾਗ ਨਵੀਆਂ ਉਚਾਈਆਂ ਛੂਹੇਗਾ। ਲੱਕੀ ਸਰਵਟਾ ਨੇ ਆਸ ਜ਼ਾਹਿਰ ਕੀਤੀ ਕਿ ਉਨ੍ਹਾਂ ਦੀ ਅਗਵਾਈ ਵਿੱਚ ਸ਼ਹਿਰੀ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਕਾਰਪੋਰੇਸ਼ਨ ਦੇ ਸਫਾਈ ਸੇਵਕਾਂ ਦੀਆਂ ਸਮੱਸਿਆਵਾਂ ਦਾ ਢੁਕਵਾਂ ਹੱਲ ਹੋਵੇਗਾ। ਲੱਕੀ ਸਰਵਟਾ ਅਨੁਸਾਰ ਨਵ ਨਿਯੁਕਤ ਲੋਕਲ ਬਾਡੀ ਮੰਤਰੀ ਸੰਜੀਵ ਅਰੋੜਾ ਨੇ ਭਰੋਸਾ ਦਿਵਾਇਆ ਹੈ ਕਿ ਫਗਵਾੜਾ ਸਮੇਤ ਸਾਰੇ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸਫ਼ਾਈ ਪ੍ਰਬੰਧ, ਸੀਵਰੇਜ, ਸੜਕਾਂ ਅਤੇ ਨਾਗਰਿਕ ਸਹੂਲਤਾਂ ਨੂੰ ਪਹਿਲ ਦੇ ਅਧਾਰ ’ਤੇ ਸੁਧਾਰਿਆ ਜਾਵੇਗਾ। ਇਸ ਦੇ ਨਾਲ ਹੀ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਵਧੀਆ ਸਹੂਲਤਾਂ ਅਤੇ ਡਿਊਟੀ ਦੌਰਾਨ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਵੀ ਹਲ ਕੀਤਾ ਜਾਵੇਗਾ। ਲੋਕਲ ਬਾਡੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਵਿਕਾਸ ਲਈ ਵਚਨਬੱਧ ਹੈ ਅਤੇ ਹਰ ਸ਼ਹਿਰ ਨੂੰ ਸੁਚੱਜਾ, ਸਾਫ਼ ਅਤੇ ਵਿਕਸਿਤ ਬਣਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ।
Leave a Reply