ਔਰਤਾਂ 'ਤੇ ਹੋ ਰਹੇ ਜਿਣਸੀ ਅੱਤਿਆਚਾਰਾਂ ਵਿਰੁੱਧ, ਰਾਜਨੀਤਕ ਗੁੰਡਿਆਂ ਵਿਰੁੱਧ 05 ਜਨਵਰੀ ਨੂੰ ਆਵਾਜ਼ ਬੁਲੰਦ ਕਰਨ ਦਾ ਦਿੱਤਾ ਸੱਦਾ-ਲੋਕ ਹਿਤੈਸ਼ੀ ਕਾਫ਼ਲਾ
- ਫਗਵਾੜਾ
- (Asia/Kolkata)
ਫ਼ਗਵਾੜਾ (ਅਸ਼ੋਕ ਸ਼ਰਮਾ)
2017 ਤੋਂ ਉਨਾਵ ਜ਼ਬਰ -ਜਨਾਹ ਮਾਮਲੇ ਦੀ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਅਤੇ ਜ਼ਬਰ ਜ਼ਨਾਹ ਮਾਮਲੇ ਦੇ ਮੁੱਖ ਦੋਸ਼ੀ ਕੁਲਦੀਪ ਸਿੰਘ ਸੈਂਗਰ ਦੀ ਉਮਰ ਕੈਦ ਸਜ਼ਾ ਦਿੱਲੀ ਹਾਈਕੋਰਟ ਵਲੋਂ ਮੁਅੱਤਲ ਕਰਨ ਦੇ ਫ਼ੈਸਲੇ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਨ ਲਈ ਲੋਕ ਹਿਤੈਸ਼ੀ ਕਾਫ਼ਲਾ ਫਗਵਾੜਾ ਦੇ ਆਗੂਆਂ ਸੁਖਦੇਵ ਸਿੰਘ,ਜਸਵਿੰਦਰ ਸਿੰਘ, ਗੋਪਾਲ ਕ੍ਰਿਸ਼ਨ, ਕੁਲਦੀਪ ਸਿੰਘ ਆਦਿ ਨੇ ਰੈਸਟ ਹਾਊਸ ਫ਼ਗਵਾੜਾ ਵਿਖੇ ਮੀਟਿੰਗ ਕਰਕੇ ਉਨਾਵ ਜ਼ਬਰ ਜ਼ਨਾਹ ਮਾਮਲੇ ਦੀ ਪੀੜਤਾ ਨੂੰ ਇਨਸਾਫ ਦਿਵਾਉਣ ਲਈ 05 ਜਨਵਰੀ 2026 ਨੂੰ ਠੀਕ 3:30 ਵਜੇ ਹਰਿਗੋਬਿੰਦ ਨਗਰ ਫ਼ਗਵਾੜਾ ਵਿਖੇ ਡਾ.ਬੀ.ਆਰ.ਅੰਬੇਡਕਰ ਜੀ ਦੇ ਪਾਰਕ ਨੇੜੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਉਨਾਵ ਜ਼ਬਰ ਜ਼ਨਾਹ ਮਾਮਲੇ ਦੇ ਮੁੱਖ ਦੋਸ਼ੀ ਅਤੇ ਸਾਬਕਾ ਭਾਜਪਾ ਆਗੂ ਦੀ ਦਿੱਲੀ ਹਾਈ ਕੋਰਟ ਵੱਲੋਂ ਉਮਰ ਕੈਦ ਦੀ ਮੁਅੱਤਲ ਕੀਤੀ ਗਈ ਸਜ਼ਾ ਦੇ ਸੰਬੰਧ ਵਿੱਚ ਸੀ ਬੀ. ਆਈ.ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਸੁਣਵਾਈ ਕਰ ਰਹੇ ਜੱਜ ਸਾਹਿਬਾਨ ਤੋਂ ਜ਼ੋਰਦਾਰ ਢੰਗ ਨਾਲ ਮੰਗ ਵੀ ਕੀਤੀ ਕਿ ਉਨਾਵ ਜ਼ਬਰ ਜ਼ਨਾਹ ਕੇਸ ਦੇ ਮਾਮਲੇ ਦੇ ਕੇਸ ਦੀ ਸੁਣਵਾਈ ਬਿਨਾਂ ਕਿਸੇ ਰਾਜਨੀਤਕ ਦਬਾਅ ਤੋਂ ਕਰਦੇ ਹੋਏ 2017 ਤੋਂ ਜ਼ਬਰ ਜ਼ਨਾਹ ਦੀ ਪੀੜਤਾ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦੇਣ ਦੀ ਮਿਸਾਲ ਕਾਇਮ ਕਰਦੇ ਹੋਏ ਮੁੱਖ ਦੋਸ਼ੀ ਕੁਲਦੀਪ ਸਿੰਘ ਸੈਂਗਰ ਨੂੰ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਸਜ਼ਾ ਤੁਰੰਤ ਦਿੱਤੀ ਜਾਵੇ। ਆਗੂਆਂ ਨੇ ਫਗਵਾੜਾ ਇਲਾਕੇ ਦੇ ਜ਼ਬਰ ਜ਼ਨਾਹ ਅਤੇ ਹੋਰ ਅੱਤਿਆਚਾਰਾਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੀਆਂ ਜੁਝਾਰੂ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ ਨਿਮਰਤਾ ਸਹਿਤ ਪੁਰਜ਼ੋਰ ਅਪੀਲ ਵੀ ਕੀਤੀ ਕਿ ਉਨਾਵ ਜ਼ਬਰ ਜ਼ਨਾਹ ਦੀ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਅਤੇ ਮੁੱਖ ਦੋਸ਼ੀ ਨੂੰ ਸਜ਼ਾ ਦਿਵਾਉਣ ਲਈ ਰੋਹ ਭਰਪੂਰ ਆਵਾਜ਼ ਬੁਲੰਦ ਕਰਨ ਲਈ 05 ਜਨਵਰੀ 2026 ਨੂੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਆਪਣੇ ਵੱਧ ਤੋਂ ਵੱਧ ਸਾਥੀਆਂ ਸਮੇਤ ਸ਼ਾਮਲ ਹੋਣ ਦਾ ਉਪਰਾਲਾ ਗੰਭੀਰਤਾ ਨਾਲ ਕਰਦੇ ਹੋਏ ਲੋਕ ਹਿਤੈਸ਼ੀ ਕਾਫ਼ਲੇ ਦੇ ਸੰਘਰਸ਼ ਨੂੰ ਕਾਮਯਾਬ ਕਰਨ ਵਿੱਚ ਯੋਗਦਾਨ ਪਾਓ ਜੀ।
Leave a Reply