ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਮ ਘੁੱਟਣ ਨਾਲ ਮੌਤ
- ਪੰਜਾਬ
- (Asia/Kolkata)
ਇੱਕ ਬੱਚੇ ਦੀ ਹਾਲਤ ਗੰਭੀਰ ਤਰਨਤਾਰਨ ਜ਼ਿਲ੍ਹੇ (Punjab) ਦੇ ਅਲੀਪੁਰ ਪਿੰਡ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰ ਠੰਡ ਤੋਂ ਬਚਣ ਲਈ ਆਪਣੇ ਘਰ ਦੇ ਅੰਦਰ ਅੱਗ ਨਾਲ ਸੁੱਤੇ ਪਏ ਸਨ। ਇਸ ਹਾਦਸੇ ‘ਚ ਇੱਕ 10 ਸਾਲਾ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਨੇ ਠੰਡ ਤੋਂ ਬਚਣ ਲਈ ਕਮਰੇ ਵਿੱਚ ਅੱਗ ਲਗਾਈ ਗਈ ਸੀ। ਸੁੱਤੇ ਪੈ ਪਰਿਵਾਰ ਨੂੰ ਅੱਗ ਵਿੱਚੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਚੜ੍ਹ ਗਈ, ਜਿਸ ਕਾਰਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਰਸ਼ਦੀਪ ਸਿੰਘ (21), ਉਸਦੀ ਪਤਨੀ ਜਸ਼ਨਦੀਪ ਕੌਰ (20) ਅਤੇ ਉਨ੍ਹਾਂ ਦੇ 2 ਮਹੀਨੇ ਦੇ ਬੱਚੇ ਗੁਰਬਾਜ ਸਿੰਘ ਵਜੋਂ ਹੋਈ ਹੈ।
Leave a Reply