ਭਗਤ ਪੂਰਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪਿੰਗਲਵਾੜਾ ਸ਼ਾਖਾ ਵਿਖੇ ਖੂਨਦਾਨ ਕੈਂਪ ਵਿੱਚ ਵੱਖ ਵੱਖ ਸੰਸਥਾਵਾਂ ਦੇ ਖੂਨਦਾਨੀਆਂ ਨੇ ਲਿਆ ਹਿੱਸਾ

ਭਗਤ ਪੂਰਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪਿੰਗਲਵਾੜਾ ਸ਼ਾਖਾ ਵਿਖੇ ਖੂਨਦਾਨ ਕੈਂਪ ਵਿੱਚ ਵੱਖ ਵੱਖ ਸੰਸਥਾਵਾਂ ਦੇ ਖੂਨਦਾਨੀਆਂ ਨੇ ਲਿਆ ਹਿੱਸਾ

(ਜਗਸੀਰ ਲੌਂਗੋਵਾਲ) - ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਦੀ ਸਥਾਨਿਕ ਸ਼ਾਖਾ ਵਿਖੇ 26 ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮਾਂ ਅਧੀਨ ਤੀਸਰੇ ਦਿਨ ਵਿਸ਼ਾਲ ਖੂਨਦਾਨ ਕੈਂਪ ਡਾਕਟਰ ਇੰਦਰਜੀਤ ਕੌਰ ਪ੍ਰਧਾਨ ਸੁਸਾਇਟੀ, ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ, ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ , ਸੁਰਿੰਦਰ ਪਾਲ ਸਿੰਘ ਸਿਦਕੀ ਪ੍ਬੰਧਕੀ ਸਕੱਤਰ, ਡਾ ਉਪਾਸਨਾ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ। ਸਿਵਲ ਹਸਪਤਾਲ ਸੰਗਰੂਰ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਵਿੱਚ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ, ਸਲਾਈਟ ਲੌਂਗੋਵਾਲ ਦੇ ਵਿਦਿਆਰਥੀਆਂ ਅਤੇ ਪਿੰਗਲਵਾੜਾ ਦੇ ਸਟਾਫ ਮੈਂਬਰਾਂ ਨੇ ਖ਼ੂਨ ਕੀਤਾ। ਰਾਣੀ ਬਾਲਾ,ਪੇ੍ਮ ਲਤਾ, ਡਾਕਟਰ ਅਕਾਸ਼, ਹਰਦੀਪ ਕੌਰ, ਮਨਦੀਪ ਕੌਰ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਬਲੱਡ ਬੈਂਕ ਦੇ ਡਾ ਸੁਖਪਾਲ ਕੌਰ ਅਤੇ ਸਟਾਫ ਨੇ ਮੈਡੀਕਲ ਡਿਊਟੀਆਂ ਨਿਭਾਈਆਂ। ਇਸ ਮੌਕੇ ਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਬੀਬੀ ਇੰਦਰਜੀਤ ਕੌਰ, ਮੁਖਤਿਆਰ ਸਿੰਘ, ਜਗਦੀਪਕ ਸਿੰਘ, ਜੈ ਸਿੰਘ, ਪਵਨ ਸ਼ਰਮਾ, ਹਰਜੀਤ ਸਿੰਘ ਅਰੋੜਾ, ਮਾਸਟਰ ਸਤਪਾਲ ਸ਼ਰਮਾ ਨੇ ਖੂਨਦਾਨੀਆਂ ਨੂੰ ਪਿੰਗਲਵਾੜਾ ਵੱਲੋਂ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ।ਡਾ: ਇੰਦਰਜੀਤ ਕੌਰ ਨੇ ਕਿਹਾ ਕਿ ਪਿੰਗਲਵਾੜਾ ਵੱਲੋਂ ਕੀਤੀਆਂ ਜਾ ਰਹੀਆਂ ਵੱਖ ਵੱਖ ਸੇਵਾਵਾਂ ਦੀ ਲੜੀ ਵਿੱਚ ਭਗਤ ਪੂਰਨ ਸਿੰਘ ਜੀ ਦੀ ਮਾਨਵਤਾ ਭਲਾਈ ਦੀ ਸੋਚ ਨੂੰ ਅਤੇ ਵਾਤਾਵਰਨ ਜਾਗਰੂਕਤਾ ਸ਼ਤਾਬਦੀ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ। ਖੂਨਦਾਨੀਆਂ ਵਿੱਚ ਪਿੰਗਲਵਾੜਾ ਅੰਮ੍ਰਿਤਸਰ ਦੇ ਪ੍ਰਬੰਧਕਾਂ ਵਿੱਚੋਂ ਜਗਜੀਵਨ ਸਿੰਘ ਕੈਨੇਡਾ, ਗੁਰਪ੍ਰੀਤ ਕੌਰ ਦੇ ਨਾਲ ਡਾ ਗੁਰਪ੍ਰੀਤ ਸਿੰਘ ਈ ਸੀ, ਅਮਰੀਕ ਸਿੰਘ, ਚਰਨਜੀਤ ਸਿੰਘ ਅਲੀਪੁਰ, ਡਾ ਨਗਿੰਦਰ ਸਿੰਘ ਮਾਨਾਂ, ਡਾ ਜਗਦੀਪ ਸਿੰਘ ਤੇ ਅਕਲ ਸ਼ਰਮਾ ਮਾਣਕਮਾਜਰਾ ਅਤੇ ਡਾ ਜਗਦੀਪ ਸਿੰਘ ਜੈਨਪੁਰ ਦੀ ਅਗਵਾਈ ਵਿੱਚ ਵਿਗਿਆਨ ਅਤੇ ਵੈਲਫੇਅਰ ਕਲੱਬ ਅਮਰਗੜ੍ਹ ਦੇ ਵਲੰਟੀਅਰਜ਼, ਜੀਵਨ ਆਸ਼ਾ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਜਗਦੀਸ਼ ਕੁਮਾਰ, ਲਖਵਿੰਦਰ ਸਿੰਘ, ਸਲਾਈਟ ਲੌਂਗੋਵਾਲ ਦੇ ਵਿਦਿਆਰਥੀਆਂ ਨੇ ਪ੍ਰੋ. ਮਨੋਜ ਕੁਮਾਰ ਦੀ ਅਗਵਾਈ ਵਿੱਚ ਅਤੇ ਹੋਰ ਪਿੰਡਾਂ ਦੇ ਨੌਜਵਾਨ ਸ਼ਾਮਿਲ ਸਨ।‌ ਇਸ ਸਬੰਧੀ ਸਿਵਲ ਹਸਪਤਾਲ ਵੱਲੋਂ ਬੇਅੰਤ ਕੌਰ, ਸ਼ਬਨਮ, ਪਰਮਿੰਦਰ ਸਿੰਘ, ਗੁਰਜੀਵਨ ਸਿੰਘ, ਨਿਰਮਲ ਸਿੰਘ ਨੇ ਮੈਡੀਕਲ ਸਟਾਫ ਡਿਊਟੀਆਂ ਨਿਭਾਈਆਂ। ਇਸ ਮੌਕੇ ਰਾਜਵਿੰਦਰ ਸਿੰਘ ਲੱਕੀ, ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਸਰਪ੍ਰਸਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਹਰਪ੍ਰੀਤ ਸਿੰਘ ਪ੍ਰੀਤ ਸਕੱਤਰ ਗੁਰਦੁਆਰਾ ਸਾਹਿਬਾਨ ਪ੍ਬੰਧਕ ਕਮੇਟੀ ਸੰਗਰੂਰ, , ਦਲਵੀਰ ਸਿੰਘ ਬਾਬਾ, ਬਲਵੰਤ ਸਿੰਘ ਪ੍ਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ,ਕੁਲਵੰਤ ਸਿੰਘ ਅਕੋਈ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਪ੍ਰੋ ਰਾਜ ਸਿੰਘ ਹਾਜ਼ਰ ਸਨ।‌ਸੁਰਿੰਦਰ ਪਾਲ ਸਿੰਘ ਸਿਦਕੀ ਪੈ੍ਸ ਮੀਡੀਆ ਇੰਚਾਰਜ ਨੇ ਦੱਸਿਆ ਕਿ ਇਸ ਕੈਂਪ ਲਈ ਪਿੰਗਲਵਾੜਾ ਨਰਸਿੰਗ ਸਟਾਫ਼ ਮੈਂਬਰ ਬਲਜੀਤ ਕੌਰ, ਮੰਨਤ , ਕੁਲਵੀਰ ਕੌਰ, ਸੰਦੀਪ ਸਿੰਘ, ਵਿਸ਼ਾਲ, ਭੁਪਿੰਦਰ ਸਿੰਘ ਦੇ ਨਾਲ ਮੁੱਖ ਦਫਤਰ ਅੰਮ੍ਰਿਤਸਰ ਦੇ ਦਲਵਿੰਦਰ ਸਿੰਘ, ਰਾਜਵਿੰਦਰ ਸਿੰਘ, ਨਿਸ਼ਾਨ ਸਿੰਘ ਆਦਿ ਦਾ ਸਹਿਯੋਗ ਰਿਹਾ। ਇਸ ਕੈਂਪ ਵਿੱਚ 50 ਖੂਨਦਾਨੀਆਂ ਨੇ ਮਾਨਵਤਾ ਭਲਾਈ ਕਾਰਜ ਵਿੱਚ ਹਿੱਸਾ ਲਿਆ।