ਡਾਕਟਰਾਂ ਦੀ ਹੜਤਾਲ ਨਹੀਂ ਮੁੱਕੀ, ESMA ਲਾਗੂ ਕਰਨ ਦਾ ਵੀ ਫਾਇਦਾ ਨਹੀਂ

ਡਾਕਟਰਾਂ ਦੀ ਹੜਤਾਲ ਨਹੀਂ ਮੁੱਕੀ, ESMA ਲਾਗੂ ਕਰਨ ਦਾ ਵੀ ਫਾਇਦਾ ਨਹੀਂ

ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (HCMSA) ਦੇ ਬੈਨਰ ਹੇਠ ਸਰਕਾਰੀ ਡਾਕਟਰਾਂ ਦੀ ਹੜਤਾਲ ਵੀਰਵਾਰ ਨੂੰ ਚੌਥੇ ਦਿਨ ਵਿੱਚ ਦਾਖਲ ਹੋ ਗਈ ਹੈ। ਹਾਲਾਂਕਿ ਸੂਬਾ ਸਰਕਾਰ ਨੇ ਆਮ ਸਿਹਤ ਸੇਵਾਵਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਵਿੱਚ ਮੰਗਲਵਾਰ ਨੂੰ ਜ਼ਰੂਰੀ ਸੇਵਾਵਾਂ ਸੰਭਾਲ ਐਕਟ (ESMA) ਲਾਗੂ ਕਰ ਦਿੱਤਾ ਸੀ।

ਚੱਲ ਰਹੇ ਅੰਦੋਲਨ ਦੇ ਬਾਵਜੂਦ ਸਿਹਤ ਅਧਿਕਾਰੀ ਜ਼ਿਲ੍ਹਾ ਸਿਵਲ ਹਸਪਤਾਲਾਂ ਦੇ ਨਾਲ-ਨਾਲ ਕਮਿਊਨਿਟੀ ਹੈਲਥ ਸੈਂਟਰਾਂ (CHCs) ਅਤੇ ਪ੍ਰਾਇਮਰੀ ਹੈਲਥ ਸੈਂਟਰਾਂ (PHCs) ਵਿੱਚ ਓ.ਪੀ.ਡੀਜ਼ (OPDs) ਨੂੰ ਚਾਲੂ ਰੱਖਣ ਵਿੱਚ ਕਾਮਯਾਬ ਰਹੇ। ਹਾਲਾਂਕਿ,ਅਲਟਰਾਸਾਊਂਡ,ਸੀ.ਟੀ.ਸਕੈਨ ਰਿਪੋਰਟਿੰਗ ਅਤੇ ਸਰਜਰੀ ਵਰਗੀਆਂ ਮੁੱਖ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ,ਜਿਸ ਨਾਲ ਮਰੀਜ਼ਾਂ ਵਿੱਚ ਚਿੰਤਾ ਵਧ ਰਹੀ ਹੈ।