ਪਿੰਡਾਂ ਵਾਲਿਓ ‘ਝਾੜੂ’ ਨੂੰ ਭੁੱਲ ਕੇ ਵੋਟ ਨਾ ਪਾਇਓ,14 ਦਸੰਬਰ ਨੂੰ ਪੰਜਾਬ ਬਚਾਇਓ-ਕਰਮਜੀਤ ਬਿੱਟੂ
- ਫਗਵਾੜਾ
- (Asia/Kolkata)
*ਕਾਂਗਰਸ ਨੂੰ ਜਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਜਿਤਾਉਣ ਦੀ ਕੀਤੀ ਅਪੀਲ
ਫਗਵਾੜਾ 9 ਦਸੰਬਰ (ਅਸ਼ੋਕ ਸ਼ਰਮਾ) ਕਾਂਗਰਸ ਪਾਰਟੀ ਦੇ ਜਿਲ੍ਹਾ ਕਪੂਰਥਲਾ ਦੇ ਸਕੱਤਰ ਸਰਦਾਰ ਕਰਮਜੀਤ ਸਿੰਘ ਬਿੱਟੂ ਨੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ 14 ਦਸੰਬਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਸਮੂਹ ਵੋਟਰਾਂ ਨੂੰ ਸੁਚੇਤ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਂ ‘ਆਪ’ ਪਾਰਟੀ ਦੇ ਕਿਸੇ ਆਗੂ ਵਲੋਂ ਦਿਖਾਏ ਜਾਣ ਵਾਲੇ ਕਿਸੇ ਵੀ ਝੂਠੇ ਸਬਜਬਾਗ ‘ਤੇ ਬਿਲਕੁਲ ਭਰੋਸਾ ਨਾ ਕੀਤਾ ਜਾਵੇ। ਕਿਉਂਕਿ ਹਰ ਚੋਣ ਤੋਂ ਪਹਿਲਾਂ ਆਪ ਪਾਰਟੀ ਦੇ ਜਿੰਮੇਵਾਰ ਆਗੂ ਝੂਠ ਬੋਲ ਕੇ ਵੋਟਰਾਂ ਨੂੰ ਵਰਗਲਾਉਂਦੇ ਹਨ ਅਤੇ ਵੋਟਾਂ ਤੋਂ ਬਾਅਦ ਆਪਣੇ ਵਾਅਦਿਆਂ ਤੋ ਸਾਫ ਮੁਕਰ ਜਾਂਦੇ ਹਨ। ਉਹਨਾਂ ਕਿਹਾ ਕਿ ਪਿਛਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਇੱਕ ਮਹੀਨੇ ‘ਚ ਪੰਜਾਬ ਨੂੰ ਚਿੱਟਾ ਮੁੱਕਤ ਕਰਨ ਦੀ ਗੱਲ ਕਹੀ ਸੀ, ਪਰ ਚਾਰ ਸਾਲ ਬਾਅਦ ਵੀ ਪੰਜਾਬ ਚਿੱਟੇ ਦੀ ਮੰਡੀ ਬਣਿਆ ਹੋਇਆ ਹੈ। ਲਾਅ ਐਂਡ ਆਰਡਰ ਦਾ ਪਹਿਲਾਂ ਨਾਲੋਂ ਮਾੜਾ ਹਾਲ ਹੈ। ਦੇਸ਼ ਵਿਰੋਧੀ ਤੇ ਸਮਾਜ ਵਿਰੋਧੀ ਅਨਸਰਾਂ ‘ਚ ਸਰਕਾਰ ਦਾ ਕੋਈ ਡਰ ਨਹੀਂ। ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਦੱਸ ਕੇ ਭਗਵੰਤ ਮਾਨ ਸਕੂਲ ਅਧਿਆਪਕਾਂ ਦੇ ਜਜਬਾਤਾਂ ਨਾਲ ਖੇਡਿਆ, ਵੋਟਾਂ ਲਈਆਂ ਤੇ ਫਿਰ ਮੁੱਖ ਮੰਤਰੀ ਬਣ ਕੇ ਉਹਨਾਂ ਨੂੰ ਪੁਲਿਸ ਤੋਂ ਕੁਟਵਾਇਆ। ਹਰ ਚੋਣ ਤੋਂ ਪਹਿਲਾਂ ਰਜਿਸਟਰੀਆਂ ਲਈ ਐਨ.ਓ.ਸੀ.ਖਤਮ ਕਰਨ ਦੇ ਦਾਅਵੇ ਕੀਤੇ ਪਰ ਅੱਜ ਵੀ ਤਹਿਸੀਲਾਂ ‘ਚ ਲੋਕ ਖੱਜਲ ਖੁਆਰ ਹੋ ਰਹੇ ਹਨ। ਕਿਸਾਨਾਂ ਨੂੰ ਝੂਠੇ ਲਾਅਰੇ ਲਾਏ ਅਤੇ ਬਾਅਦ ਵਿੱਚ ਉਹਨਾਂ ਤੇ ਵੀ ਤਸ਼ੱਦਦ ਕੀਤਾ। ਫਗਵਾੜਾ ਨੂੰ ਜਿਲ੍ਹਾ ਬਨਾਉਣ ਦਾ ਵਾਅਦਾ ਲੋਕਸਭਾ ਚੋਣਾਂ ਤੇ ਫਿਰ ਕਾਰਪੋਰੇਸ਼ਨ ਚੋਣਾਂ ਸਮੇਂ ਕੀਤਾ ਪਰ ਵੋਟਾਂ ਤੋਂ ਬਾਅਦ ਭੁੱਲ ਗਿਆ। ਔਰਤਾਂ ਨੂੰ ਇੱਕ ਹਜਾਰ ਰੁਪਏ ਮਹੀਨਾ ਭੱਤਾ ਦੇਣ ਦਾ ਵਾਅਦਾ ਨਿਰਾ ਝੂਠ ਸਾਬਿਤ ਹੋਇਆ। ਉਹਨਾਂ ਨੇ ਪੰਜਾਬ ਭਰ ਦੇ ਸਮੂਹ ਪਿੰਡਾਂ ਦੇ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਭੁੱਲ ਕੇ ਵੀ ਵੋਟ ਨਾ ਪਾਈ ਜਾਵੇ। ਜੇਕਰ ਇਹਨਾਂ ਚੋਣਾਂ ‘ਚ ‘ਆਪ’ ਪਾਰਟੀ ਨੂੰ ਵੋਟਾਂ ਪਾਈਆਂ ਤਾਂ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਭਗਵੰਤ ਮਾਨ ਨੂੰ ਧੱਕੇਸ਼ਾਹੀ ਕਰਨ ਤੋਂ ਰੋਕਣਾ ਮੁਸ਼ਕਿਲ ਹੋ ਜਾਵੇਗਾ। ਸਰਦਾਰ ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਦੁਬਾਰਾ ਤਰੱਕੀ ਦੀਆਂ ਲੀਹਾਂ ‘ਤੇ ਤੋਰਨਾ ਹੈ ਤਾਂ ਕਾਂਗਰਸ ਪਾਰਟੀ ਦੇ ਉੱਮੀਦਵਾਰਾਂ ਨੂੰ ਭਾਰੀ ਅੰਤਰ ਨਾਲ ਜੇਤੂ ਬਣਾ ਕੇ 2027 ‘ਚ ਸੂਬੇ ਦੀ ਸੱਤਾ ਕਾਂਗਰਸ ਦੇ ਹੱਥਾਂ ‘ਚ ਦੇਣ ਦਾ ਰਾਹ ਪੱਧਰਾ ਕੀਤਾ ਜਾਵੇ।
Leave a Reply