ਮਜਦੂਰ, ਮੁਲਾਜਮ ਵਿਰੋਧੀ ਚਾਰ ਲੇਬਰ ਕੋਡਾ ਵਿਰੁੱਧ 1 ਅਪ੍ਰੈਲ ਨੂੰ ਕਾਲਾਂ ਦਿਵਸ ਵਜੋ ਮਨਾਇਆ

ਮਜਦੂਰ, ਮੁਲਾਜਮ ਵਿਰੋਧੀ ਚਾਰ ਲੇਬਰ ਕੋਡਾ ਵਿਰੁੱਧ 1 ਅਪ੍ਰੈਲ ਨੂੰ ਕਾਲਾਂ ਦਿਵਸ ਵਜੋ ਮਨਾਇਆ

ਸਰਕਾਰ ਲੇਬਰ ਕੋਡ ਲਾਗੂ ਕਰੇਗੀ ਤਾ ਸਿਧੇ ਤੋਰ ਤੇ ਹੋਵੇਗਾ ਕਿਰਤੀਆਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ :- ਜਥੇਬੰਦੀ ਆਗੂ (ਬੱਤਰਾ) ਟਰੈਡ ਜਥੇਬੰਦੀਆਂ ਦੇ ਸੱਦੇ ਤੇ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਜਿਸ ਤੇ ਪੰਜਾਬ ਰੋਡਵੇਜ਼ ਪਨਬੱਸ ਲੁਧਿਆਣਾ ਡਿਪੂ ਦੇ ਗੇਟ ਤੇ ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਜਥੇਬੰਦੀ ਨੁਮਾਇੰਦਿਆਂ ਵੱਲੋ ਕੇਦਰ ਅਤੇ ਸੂਬਾ ਸਰਕਾਰ ਵਿਰੁੱਧ ਰੋਸ ਜਾਹਰ ਕਰਦਿਆ ਕਾਲੇ ਝੰਡਿਆ ਨਾਲ ਰੋਸ ਜਾਹਰ ਕੀਤਾ ਅਤੇੋ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਵਿਰੋਧ ਕਰਦਿਆ ਵਰਕਰਾ ਨੂੰ ਜਾਗਰੂਕ ਕੀਤਾ ਅਤੇ ਦੱਸਿਆ ਕਿ ਹਾਲ ਵਿੱਚ ਹੀ ਪਿਛਲੇ ਦਿਨੀ 12ਫਰਵਰੀ 2026 ਨੂੰ ਦੇਸ਼ ਪੱਧਰੀ ਸਫਲ ਹੜਤਾਲ ਕਰਕੇ ਚਾਰ ਲੇਬਰ ਕੋਡਾ ਦਾ ਵਿਰੋਧ ਕਰ ਚੁੱਕੇ ਹਾ ਪ੍ਰੰਤੂ ਮੋਦੀ ਸਰਕਾਰ ਸਰਕਾਰ ਲਗਾਤਾਰ ਤਾਨਾਸ਼ਾਹੀ ਫਰਮਾਨ ਨਾਲ ਮੁਲਾਜਮ, ਮਜਦੂਰ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ ਜਿਵੇ ਕਿ ਸਰਕਾਰੀ ਅਦਾਰਿਆਂ ਵਿੱਚ ਠੇਕੇਦਾਰੀ ਪ੍ਰਥਾ ਰਾਹੀ ਘੱਟ ਤਨਖਾਹਾ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਲਈ ਰੈਗੂਲਰ ਭਰਤੀਆਂ ਤੇ ਰੋਕ ਲਗਾਕੇ ਸਰਕਾਰੀ ਅਦਾਰਿਆਂ ਨੂੰ ਖਤਮ ਕਰਨ ਦੀ ਮਨਸ਼ਾ ਨਾਲ ਸਰਮਾਏਦਾਰਾਂ ਨਾਲ ਸਾਝ ਗੁੜੀਆ ਕੀਤੀਆਂ ਜਾ ਰਹੀਆਂ ਹਨ ਜੋ ਕਿ ਸਿਧੇ ਤੋਰ ਤੇ ਟਰਾਸਪੋਰਟ ਦਾ ਕਿਲੋਮੀਟਰ ਸਕੀਮ ਪ੍ਰਾਈਵੇਟ ਬੱਸਾ ਰਾਹਿ ਵਿਭਾਗਾਂ ਦਾ ਨਿੱਜੀਕਰਨ ਕਰਕੇ ਰੋਜ਼ਗਾਰ ਖਤਮ ਕੀਤੇ ਜਾ ਰਹੇ ਅਤੇ ਕਰੱਪਸ਼ਣ ਦੀਆਂ ਚੋਰ ਮੋਰੀਆਂ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਜਿਸ ਤੋ ਸ਼ਪੱਸ਼ਟ ਹੁੰਦਾ ਹੈ ਕਿ ਮਜਦੂਰ, ਮੁਲਾਜਮਾ ਦੀ ਅਵਾਜ ਨੂੰ ਦਬਾਕੇ ਚਾਰ ਮਾਰੂ ਲੇਬਰ ਕੋਡ ਵੀ ਲਾਗੂ ਕਰ ਸਕਦੀ ਹੈ ਜਿਸ ਦਾ ਅੱਜ ਕਾਲਾ ਦਿਵਸ ਮਨਾ ਕੇ ਸਖਤ ਵਿਰੋਧ ਜਾਹਰ ਕੀਤਾ* *ਜਥੇਬੰਦੀ ਆਗੂਆਂ ਵੱਲੋ ਗੇਟ ਤੇ ਬੋਲਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਮਜਦੂਰ, ਮੁਲਾਜਮ ਮਾਰੂ ਫਰਮਾਨ ਰੱਦ ਨਾ ਕੀਤੇ ਜਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾ ਟਰੇਡ ਜਥੇਬੰਦੀਆਂ ਦੇ ਸੱਦੇ ਤੇ ਵੱਡੇ ਸ਼ਘੰਰਸ਼ ਕਰਨ ਲਈ ਮਜਬੂਰ ਹੋਵਾਂਗੇ ਇਸ ਮੋਕੇ ਸ਼ਮਸ਼ੇਰ ਸਿੰਘ ਢਿੱਲੋਂ ਸੂਬਾ ਜਰਨਲ ਸਕੱਤਰ ਅਤੇ ਜਗਤਾਰ ਸਿੰਘ ਜੁਆਇੰਟ ਸਕੱਤਰ ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ, ਹਰਬੰਸ ਸਿੰਘ ਪੰਧੇਰ ਪ੍ਰਧਾਨ ਟਰਾਸਪੋਰਟ ਵਰਕਰਜ ਯੂਨੀਅਨ ਏਟਕ ਇਸ ਤੋ ਇਲਾਵਾ ਸ਼ਤੀਸ਼ ਕੁਮਾਰ, ਗੁਰਕੀਰਤ ਸਿੰਘ, ਅਮਰਜੀਤ ਸਿੰਘ ਵਰਕਸ਼ਾਪ, ਬੀਰਾ ਸਿੰਘ, ਨਵਜੋਤ ਸਿੰਘ, ਹੈਪੀ, ਸਨਦੀਪ ਸਿੰਘ ਸਮੇਤ ਆਦਿ ਆਗੂਆਂ ਨੇ ਹਾਜ਼ਰ ਹੋਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਸ਼ਘੰਰਸ਼ਾ ਦਾ ਬਿਗਲ ਵਜਾਇਆ।