ਪੰਜਾਬ ਦਾ ਪਾਕਿਸਤਾਨੀ ਜਾਸੂਸ ਹਰਿਆਣਾ ਤੋਂ ਕਾਬੂ
- ਹਰਿਆਣਾ
- 17 May,2025

ਕੈਥਲ : ਹਰਿਆਣਾ ਦੇ ਪਾਣੀਪਤ ਤੋਂ ਬਾਅਦ, ਬੀਤੇ ਦਿਨ ਕੈਥਲ ਵਿਚ ਫੜੇ ਪਾਕਿਸਤਾਨੀ ਜਾਸੂਸ ਦਵਿੰਦਰ ਸਿੰਘ (25) ਬਾਰੇ ਇਕ ਵੱਡਾ ਖ਼ੁਲਾਸਾ ਹੋਇਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਦਵਿੰਦਰ ਨੇ ਦਸਿਆ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ।
ਜਾਣਕਾਰੀ ਅਨੁਸਾਰ ਹਰਿਆਣਾ ਦੇ ਪਾਣੀਪਤ ਤੋਂ ਬਾਅਦ, ਬੀਤੇ ਦਿਨ ਕੈਥਲ ਵਿਚ ਫੜੇ ਪਾਕਿਸਤਾਨੀ ਜਾਸੂਸ ਦਵਿੰਦਰ ਸਿੰਘ (25) ਬਾਰੇ ਇਕ ਵੱਡਾ ਖ਼ੁਲਾਸਾ ਹੋਇਆ ਹੈ। ਉਹ ਪਾਕਿਸਤਾਨ ਵਿਚ ਸਿੱਖ ਧਾਰਮਕ ਸਥਾਨਾਂ ਦੇ ਦਰਸ਼ਨ ਕਰਨ ਗਿਆ ਸੀ। ਜਿੱਥੇ ਇਕ ਨੌਜਵਾਨ ਔਰਤ ਨੇ ਉਸ ਨੂੰ ਹਨੀਟ੍ਰੈਪ ਵਿਚ ਫਸਾ ਲਿਆ। ਇਸ ਤੋਂ ਬਾਅਦ ਉਸ ਨੇ ਉਸ ਨੂੰ 7 ਦਿਨ ਅਪਣੇ ਕੋਲ ਰੱਖਿਆ।
ਕੁੜੀ ਨੇ ਉਸ ਨੂੰ ਪਾਕਿਸਤਾਨ ਵਿਚ ਜਾਸੂਸੀ ਦੀ ਸਿਖਲਾਈ ਦਿਤੀ। ਫਿਰ ਉਸ ਦਾ ਸੰਪਰਕ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ 5 ਏਜੰਟਾਂ ਨਾਲ ਹੋਇਆ। ਕੁੜੀ ਨੇ ਉਸ ਨੂੰ ਇਹ ਕਹਿ ਕੇ ਭਰਮਾਇਆ ਕਿ ਜੇ ਉਹ ਉਸ ਨੂੰ ਗੁਪਤ ਜਾਣਕਾਰੀ ਦੇਵੇਗਾ ਤਾਂ ਇਸ ਦੇ ਬਦਲੇ ਉਹ ਉਸ ਨੂੰ ਸੁੰਦਰ ਕੁੜੀਆਂ ਨਾਲ ਦੋਸਤੀ ਕਰਵਾਏਗੀ। ਇਸ ਤੋਂ ਇਲਾਵਾ ਉਸ ਨੂੰ ਪੈਸੇ ਵੀ ਮਿਲਣਗੇ।
ਨੌਜਵਾਨ ਲਾਲਚੀ ਹੋ ਗਿਆ ਅਤੇ ਫ਼ੌਜ ਨਾਲ ਸਬੰਧਤ ਜਾਣਕਾਰੀ ਭੇਜਣ ਲੱਗ ਪਿਆ। ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਫ਼ੋਟੋ ਪੋਸਟ ਕਰਨ ਤੋਂ ਬਾਅਦ ਪੁਲਿਸ ਨੇ ਕੈਥਲ ਦੇ ਗੁਹਲਾ ਪੁਲਿਸ ਸਟੇਸ਼ਨ ਵਿਚ ਉਸ ਨੌਜਵਾਨ ਵਿਰੁਧ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਇਹ ਵੱਡਾ ਖ਼ੁਲਾਸਾ ਹੋਇਆ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਪਹਿਲਾਂ ਹੀ ਪਟਿਆਲਾ ਕੈਂਟ ਇਲਾਕੇ ਦੀ ਜਾਣਕਾਰੀ ਅਤੇ ਤਸਵੀਰਾਂ ਆਈਐਸਆਈ ਏਜੰਟਾਂ ਨੂੰ ਭੇਜ ਚੁੱਕਾ ਸੀ। ਇਸ ਤੋਂ ਬਾਅਦ ਉਸ ਨੇ ਮੋਬਾਈਲ ਤੋਂ ਡਾਟਾ ਡਿਲੀਟ ਕਰ ਦਿਤਾ ਸੀ। ਪੁਲਿਸ ਹੁਣ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਅਤੇ ਡਿਲੀਟ ਕੀਤੇ ਡੇਟਾ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਐਸਪੀ ਆਸਥਾ ਮੋਦੀ ਨੇ ਦਸਿਆ ਕਿ ਮੁਲਜ਼ਮ ਦਵਿੰਦਰ ਸਿੰਘ ਖ਼ਾਲਸਾ ਕਾਲਜ, ਪਟਿਆਲਾ ਵਿਚ ਐਮਏ ਪਹਿਲੇ ਸਾਲ ਦੇ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਹੈ। ਉਹ ਪਟਿਆਲਾ ਵਿਚ ਹੀ ਕਿਰਾਏ 'ਤੇ ਰਹਿ ਰਿਹਾ ਸੀ।
ਮੁਲਜ਼ਮ ਨੇ ਦਸਿਆ ਕਿ ਉਸ ਨੂੰ ਜਾਸੂਸੀ ਦੇ ਬਦਲੇ ਬਹੁਤ ਵੱਡੀ ਰਕਮ ਮਿਲ ਸਕਦੀ ਸੀ। ਇਸ ਲਈ, ਪੁਲਿਸ ਉਸ ਦੇ ਅਤੇ ਉਸ ਦੇ ਪਰਵਾਰਕ ਮੈਂਬਰਾਂ ਦੇ ਖਾਤਿਆਂ ਦੇ ਵੇਰਵੇ ਇਕੱਠੇ ਕਰ ਰਹੀ ਹੈ। ਉਹ ਇਕ ਮੱਧ ਵਰਗੀ ਪਰਵਾਰ ਦਾ ਮੁੰਡਾ ਹੈ। ਉਸ ਦੇ ਮਾਤਾ-ਪਿਤਾ ਤੇ ਇਕ ਛੋਟੀ ਭੈਣ ਜੋ ਇੱਥੇ ਰਹਿੰਦੇ ਹਨ ਤੇ ਪਿਤਾ ਕਿਸਾਨ ਹਨ।
#SpyArrest #PunjabSpy #HaryanaPolice #NationalSecurity #PakistanSpy #IndiaSecurity #CounterTerrorism #SpyCaught
Posted By:

Leave a Reply