ਸੰਤ ਅਤਰ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਜਲੇਬੀਆਂ ਦੇ ਲੰਗਰ ਲਗਾਏ

ਸੰਤ ਅਤਰ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਜਲੇਬੀਆਂ ਦੇ ਲੰਗਰ ਲਗਾਏ

( ਜਗਸੀਰ ਸਿੰਘ) ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛਡਾਓ ਦਸਤਾਰ ਸਜਾਓ ਸੰਯੁਕਤ ਸਮਾਜ ਸੰਗਠਨ ਪੰਜਾਬ ਅਤੇ ਪਿੰਡ ਉਭਾਵਾਲ ਦੇ ਸਮੂਹ ਦਾਨੀ ਸੱਜਣ ਦੇ ਸਹਿਯੋਗ ਨਾਲ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਦੀ ਨਿੱਘੀ ਯਾਦ ਵਿੱਚ ਪ੍ਰਸ਼ਾਦੇ ਅਤੇ ਜਲੇਬੀਆਂ ਦਾ ਲੰਗਰ ਲਾਇਆ ਗਿਆ ਅਤੇ ਨਗਰ ਕੀਰਤਨ ਉਭਾਵਾਲ ਪਹੁੰਚਣ ਤੇ ਪੰਜ ਪਿਆਰਿਆ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਜਹਾਜ ਨਾਲ ਫੁੱਲ ਵਰਖਾ ਵੀ ਕੀਤੀ ਗਈ ।ਇਸ ਸਮੇਂ ਸਾਰੇ ਪ੍ਰਬੰਧ ਦੀ ਅਗਵਾਈ ਪਾਲੀ ਸਿੰਘ ਕਮਲ ਸਾਬਕਾ ਸਰਪੰਚ ਉਭਾਵਾਲ ਖਜ਼ਾਨਚੀ ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛਡਾਓ ਦਸਤਾਰ ਸਜਾਓ ਸੰਯੁਕਤ ਸਮਾਜ ਸੰਗਠਨ ਸੰਗਰੂਰ ਪੰਜਾਬ ਨੇ ਕੀਤੀ ਤੇ ਸ ਪਾਲੀ ਸਿੰਘ ਕਮਲ ਨੇ ਆਈਆ ਸਮੂਹ ਸੰਗਤਾ ਦਾ ਧੰਨਵਾਦ ਵੀ ਕੀਤਾ ।ਇਸ ਸਮੇਂ ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛਡਾਓ ਦਸਤਾਰ ਸਜਾਓ ਸੰਯੁਕਤ ਸਮਾਜ ਸੰਗਠਨ ਪੰਜਾਬ ਦੇ ਸਰਪ੍ਰਸਤ ਵਿਜੈ ਸਾਹਨੀ ਸੰਗਰੂਰ, ਪ੍ਰਧਾਨ ਜਗਸੀਰ ਸਿੰਘ ਖੇੜੀ ਚੰਦਵਾ, ਸੀਨੀਅਰ ਮੀਤ ਪ੍ਰਧਾਨ ਨਿਰਭੈ ਸਿੰਘ ਛੰਨਾ, ਜਰਨਲ ਸਕੱਤਰ ਹਰਵਿੰਦਰ ਸਿੰਘ ਬਡਰੁੱਖਾ, ਗੁਰਮੇਲ ਸਿੰਘ ਗੇਲਾ ਖਜ਼ਾਨਚੀ ਉਭਾਵਾਲ, ਪਰਮਜੀਤ ਕੌਰ ਕਮਲ ਪੰਚ ਉਭਾਵਾਲ ਤੇ ਇਲਾਵਾ ਭਾਰੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ ਤੇ ਇਸ ਸਮੇਂ ਕੁਲਦੀਪ ਸਿੰਘ ਭੋਰ ਸੁਪਰਡੈਂਟ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਈ।