27 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਕੀਤੀ ਲਾਮਬੰਦੀ

27 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਕੀਤੀ ਲਾਮਬੰਦੀ

ਲੌਂਗੋਵਾਲ, (ਜਗਸੀਰ ਸਿੰਘ)-ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੁਕੇਸ਼ ਮਲੌਦ ਦੀ ਰਿਹਾਈ ਲਈ 27 ਜਨਵਰੀ ਨੂੰ ਲੱਗ ਰਹੇ ਮੁੱਖ ਮੰਤਰੀ ਦੀ ਕੋਠੀ ਅੱਗੇ ਲੱਗ ਰਹੇ ਧਰਨੇ ਦੀ ਤਿਆਰੀ ਲਈ ਸੰਗਰੂਰ ਦੇ ਵੱਖ ਵੱਖ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂਅੱਜ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਕੂਲਰਾਂ, ਭਾਮਵੱਦੀ, ਬਡਰੁੱਖਾਂ ਚ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ ਜਿਸ ਨੂੰ ਸੰਬੋਧਨ ਕਰਦੇ ਹੋਏ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਕੌਰ ਕੁਲਾਰਾ, ਗੁਰਪ੍ਰੀਤ ਕੌਰ ਬਡਰੁੱਖਾਂ, ਅਤੇ ਗੁਰਚਰਨ ਸਿੰਘ ਘਰਾਚੋਂ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸੂਬਾ ਸਰਕਾਰ ਪੰਜਾਬ ਚ ਮਨਰੇਗਾ ਸਮੇਤ ਜਮੀਨ ਅਤੇ ਹੋਰ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਦਲਿਤ ਮਜ਼ਦੂਰਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਦੇ ਰਾਹ ਪਈ ਹੋਈ ਹੈ ਇਸ ਸਮੇ ਭਾਜਪਾ ਦੀ ਬੀ ਟੀਮ ਬਣ ਕੇ ਵਿਚਰ ਰਹੀ ਹੈ l ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਢੇ ਚਾਰ ਸਾਲ ਲੰਘਣ ਦੇ ਬਾਵਜੂਦ ਦਲਿਤ ਮਜ਼ਦੂਰਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਉਲਟਾ ਆਗੂਆਂ ਨੂੰ ਚੱਕ ਕੇ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਕੀ ਤਾਜ਼ਾ ਉਦਾਹਰਨ ਮੁਕੇਸ਼ ਮਲੌਦ ਨੂੰ 2014 ਦੇ ਬਾਲਦ ਕਲਾ ਕੇਸ ਵਿੱਚ ਗਿਰਫਤਾਰ ਕੀਤਾ ਗਿਆ ਹੈ। ਸਰਕਾਰ ਦੇ ਇਸ ਲੋਕ ਤੇ ਦਲਿਤ ਵਿਰੋਧੀ ਕਾਰੇ ਨੂੰ ਪੰਜਾਬ ਦੇ ਕਿਰਤੀ ਲੋਕ ਇਸ ਨੂੰ ਹਰਗਿਜ ਬਰਦਾਸ਼ਤ ਨਹੀਂ ਕਰਨਗੇ ਅਤੇ 27 ਤਰੀਕ ਨੂੰ ਵੱਡੀ ਗਿਣਤੀ ਵਿਚ ਲੋਕ ਮੁੱਖ ਮੰਤਰੀ ਦੀ ਕੋਠੀ ਅੱਗੇ ਲੱਗ ਰਹੇ ਧਰਨੇ ਚ ਪਹੁੰਚ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨਗੇ ਤੇ ਆਪਣੀਆ ਹੱਕੀ ਮੰਗਾ ਨੂੰ ਉਭਾਰਨਗੇ ਅਤੇ ਜਮੀਨ, ਰੁਜਗਾਰ ਦੇ ਸਵਾਲ ਨੂੰ ਅੱਗੇ ਲੈ ਕੇ ਜਾਣਗੇ ।ਇਸ ਮੌਕੇ ਕੁਲਵੀਰ ਸਿੰਘ, ਹਰਬੰਸ ਕੌਰ, ਰਾਜ ਕੌਰ, ਹਰਮੇਲ ਕੌਰ ਸਮੇਤ ਭਾਰੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਹਾਜਰ ।