ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਦਾ ਨੋਟੀਫਿਕੇਸ਼ਨ ਜਾਰੀ

ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਦਾ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, ਵੀਰਵਾਰ 8 ਜਨਵਰੀ ਨੂੰ ਪੰਜਾਬ (Punjab) ਕੈਬਨਿਟ ‘ਚ ਅਚਾਨਕ ਵੱਡਾ ਫੇਰਬਦਲ ਕੀਤਾ ਗਿਆ ਸੀ। ਜਿਸ ‘ਚ ਪੰਜਾਬ ਦੇ ਦੋ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਗਏ ਸਨ। ਜਿਸ ਦਾ ਕਿ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਡਾ. ਰਵਜੋਤ ਸਿੰਘ ਨੂੰ ਐਨਆਰਆਈ ਵਿਭਾਗ ਮਿਲਿਆ ਹੈ, ਜਦੋਂ ਕਿ ਸੰਜੀਵ ਅਰੋੜਾ ਨੂੰ ਲੋਕਲ ਬਾਡੀ ਵਿਭਾਗ ਦਿੱਤਾ ਗਿਆ ਹੈ। ਇੱਥੇ ਇਹ ਦੱਸ ਦਈਏ ਕਿ ਸਥਾਨਕ ਸਰਕਾਰਾਂ ਵਿਭਾਗ ਪਹਿਲਾਂ ਡਾ. ਰਵਜੋਤ ਸਿੰਘ ਕੋਲ ਸੀ ਜੋ ਕਿ ਹੁਣ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਹੈ। ਐਨਆਰਆਈ ਵਿਭਾਗ ਜੋ ਕਿ ਪਹਿਲਾਂ ਸੰਜੀਵ ਅਰੋੜਾ ਕੋਲ ਸੀ, ਜੋ ਕਿ ਹੁਣ ਡਾ. ਰਵਜੋਤ ਸਿੰਘ ਨੂੰ ਦਿੱਤਾ ਗਿਆ ਹੈ।