ਨੋਇਡਾ ਟੈਕੀ ਮੌਤ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ, ਦੋ ਹੋਰ ਗਿਰਫ਼ਤਾਰ

ਨੋਇਡਾ ਟੈਕੀ ਮੌਤ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ, ਦੋ ਹੋਰ ਗਿਰਫ਼ਤਾਰ

ਸੈਕਟਰ-150 ’ਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਸਾਫਟਵੇਅਰ ਇੰਜੀਨੀਅਰ ਦੀ ਮੌਤ ਮਾਮਲੇ ਵਿੱਚ ਨੋਇਡਾ ਪੁਲੀਸ ਨੇ ਦੋ ਹੋਰ ਬਿਲਡਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਰਵੀ ਬਾਂਸਲ ਅਤੇ ਸਚਿਨ ਕਰਨਵਾਲ ਵਜੋਂ ਹੋਈ ਹੈ।ਇਹ ਹਾਦਸਾ 16 ਅਤੇ 17 ਜਨਵਰੀ ਦੀ ਦਰਮਿਆਨੀ ਰਾਤ ਨੂੰ ਵਾਪਰਿਆ ਸੀ। ਮ੍ਰਿਤਕ ਦੀ ਪਹਿਚਾਣ 27 ਸਾਲਾ ਯੁਵਰਾਜ ਮਹਿਤਾ ਵਜੋਂ ਹੋਈ, ਜੋ ਗੁਰੂਗ੍ਰਾਮ ਵਿੱਚ ਇੱਕ ਸਾਫਟਵੇਅਰ ਕੰਪਨੀ ਵਿੱਚ ਕੰਮ ਕਰਦਾ ਸੀ। ਯੁਵਰਾਜ ਨੌਕਰੀ ਤੋਂ ਘਰ ਵਾਪਸ ਆ ਰਿਹਾ ਸੀ ਕਿ ਸੈਕਟਰ-150 ਵਿੱਚ ਇੱਕ ਨਿਰਮਾਣ ਅਧੀਨ ਸਾਈਟ ਕੋਲ ਉਸ ਨਾਲ ਹਾਦਸਾ ਵਾਪਰ ਗਿਆ ਤੇ ਉਸ ਦੀ ਮੌਤ ਹੋ ਗਈ।ਪੁਲੀਸ ਮੁਤਾਬਕ, ਯੁਵਰਾਜ ਨੇ ਲਗਪਗ ਦੋ ਘੰਟੇ ਤੱਕ ਮਦਦ ਦੀ ਉਡੀਕ ਕੀਤੀ, ਪਰ ਸਮੇਂ ’ਤੇ ਕੋਈ ਮਦਦ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਨੇ ਨਿਰਮਾਣ ਕਾਰਜਾਂ ’ਚ ਲਾਪਰਵਾਹੀ ਅਤੇ ਪ੍ਰਸ਼ਾਸਨ ਦੀ ਨਾਕਾਮੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਨੋਲੇਜ਼ ਪਾਰਕ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੁਲੀਸ ਮੁਲਜ਼ਮ ਅਭੈ ਕੁਮਾਰ ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।