ਜ਼ਿਲ੍ਹੇ ’ਚ ਵੈਟਲੈਂਡ ਦੀ ਕੀਤੀ ਜਾ ਰਹੀ ਹੈ ਪਛਾਣ : ਡਾ. ਮਨਦੀਪ ਕੌਰ

ਜ਼ਿਲ੍ਹੇ ’ਚ ਵੈਟਲੈਂਡ ਦੀ ਕੀਤੀ ਜਾ ਰਹੀ ਹੈ ਪਛਾਣ : ਡਾ. ਮਨਦੀਪ ਕੌਰ

 ਫ਼ਾਜ਼ਿਲਕਾ : ਵੈਟਲੈਂਡ ਦੀ ਸੰਭਾਲ ਕੁਦਰਤ ਲਈ ਬਹੁਤ ਜਰੂਰੀ। ਪੰਜਾਬ ਸਰਕਾਰ ਵੱਲੋਂ ਵੈਟਲੈਂਡ ਨੂੰ ਇੱਕ ਕੁਦਰਤੀ ਸਰੋਤ ਮੰਨਦਿਆਂ ਇਸਦੀ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਜ਼ਿਲ੍ਹਾ ਵੈਟਲੈਂਡ ਮਨੇਜਮੈਂਟ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ। 

ਇਸ ਮੌਕੇ ਉਨਾਂ ਆਖਿਆ ਕਿ ਵੈਟਲੈਂਡ ਸਾਡੇ ਪਰਿਸਥਿਤੀ ਤੰਤਰ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਇਹਨਾਂ ਦੀ ਸੰਭਾਲ ਅਤੇ ਜਰੂਰੀ ਹੈ ਉਹਨਾਂ ਨੇ ਕਿਹਾ ਕਿ ਵੈਟਲੈਂਡ ਵਿੱਚ ਜਿੱਥੇ ਬਹੁਤ ਸਾਰੇ ਜੀਵ ਜੰਤੂ ਪਲਦੇ ਹਨ ਅਤੇ ਜੈਵਿਕ ਭਿੰਨਤਾ ਪਣਪਦੀ ਹੈ ਉੱਥੇ ਹੀ ਇਹ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। 

ਉਹਨਾਂ ਨੇ ਕਿਹਾ ਕਿ ਪ੍ਰਿਸਥਿਤੀ ਕੀ ਤੰਤਰ ਲਈ ਇਹ ਬਹੁਤ ਜਰੂਰੀ ਹਨ ਇਸ ਸਬੰਧ ਵਿੱਚ ਜ਼ਿਲ੍ਹੇ ਵਿੱਚ ਸਵਾ ਦੋ ਹੈਕਟੇਅਰ ਤੋਂ ਵੱਡੇ ਆਕਾਰ ਦੇ 14 ਵੈਟ ਲੈਂਡ ਪਹਿਚਾਣੇ ਗਏ ਹਨ। ਇਸ ਮੌਕੇ ਵਿਭਾਗ ਦੇ ਡੀਐਫਓ ਲਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵੈਟਲੈਂਡ ਉਹ ਥਾਵਾਂ ਹੁੰਦੀਆਂ ਹਨ। 

ਜਿੱਥੇ ਜਲ ਸਰੋਤ ਹੋਵੇ ਅਤੇ ਉਸਦੇ ਆਸ ਪਾਸ ਸਿੱਲੀ ਧਰਤੀ ਹੋਵੇ ਉਹਨਾਂ ਨੇ ਕਿਹਾ ਕਿ ਇਹਨਾਂ 14 ਥਾਵਾਂ ਵਿੱਚੋਂ ਅੱਠ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਇਸ ਵੈਟਲੈਂਡ ਨੂੰ ਹੋਰ ਵਿਕਸਿਤ ਕਰਨ ਸਬੰਧੀ ਸਹਿਮਤੀ ਮਿਲੀ ਹੈ ਉਹਨਾਂ ਦੱਸਿਆ ਕਿ ਇਸ ਵਿੱਚ ਰਾਏਪੁਰਾ,ਖੁਬਣ,ਨਰਾਇਣਪੁਰਾ,ਚੂੜੀ ਵਾਲਾ ਧੰਨਾ,ਸਈਦਾਵਾਲਾ,ਦਾਨੇਵਾਲਾ ਸੱਤ ਕੋਸੀ,ਰਾਜਪੁਰਾ ਅਤੇ ਜਮਾਲਗੜ੍ਹ ਪਿੰਡਾਂ ਦੇ ਨਾਮ ਸ਼ਾਮਿਲ ਹਨ। 

ਉਹਨਾਂ ਦੱਸਿਆ ਕਿ ਇੱਥੇ ਸਰਕਾਰ ਵੱਲੋਂ ਇਹਨਾਂ ਵੈਟਲੈਂਡ ਨੂੰ ਲੈਂਡਸਕੇਪਿੰਗ ਰਾਹੀਂ ਹੋਰ ਬਿਹਤਰ ਤਰੀਕੇ ਨਾਲ ਵਿਕਸਿਤ ਕੀਤਾ ਜਾਵੇਗਾ। ਜਿਸ ਨਾਲ ਜੈਵਿਕ ਭਿੰਨਤਾ ਨੂੰ ਪਣਪਣ ਲਈ ਜਿੱਥੇ ਮੌਕਾ ਮਿਲੇਗਾ ਉੱਥੇ ਹੀ ਇਹਨਾਂ ਪਿੰਡਾਂ ਲਈ ਇਹ ਇੱਕ ਸ਼ਹਿਰ ਸਪਾਟੇ ਦੇ ਥਾਂ ਵਜੋਂ ਵੀ ਵਿਕਸਿਤ ਹੋਣਗੇ ਬੈਠਕ ਵਿੱਚ ਮੱਛੀ ਪਾਲਣ ਵਿਭਾਗ ਤੋਂ ਡਾਕਟਰ ਕੋਕਮ ਜੰਗਲਾਤ ਰੇਂਜ ਆਫੀਸਰ ਮੰਗਤ ਰਾਮ ਅਤੇ ਕੁਲਵੰਤ ਸਿੰਘ ਕਾਰਜਕਾਰੀ ਇੰਜਨੀਅਰ ਮਾਈਨਿੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।