ਸਰਬ ਨੌਜਵਾਨ ਸਭਾ ਨੇ ਐਡਵੋਕੇਟ ਰਜਨੀ ਬਾਲਾ ਨੂੰ ਐਲਾਨਿਆ ਕਾਨੂੰਨੀ ਸਲਾਹਕਾਰ
- ਫਗਵਾੜਾ
- (Asia/Kolkata)
ਸਭਾ ਵੱਲੋਂ ਸਮਾਜ ਸੇਵਾ ਦੇ ਕਾਰਜ ਲਗਾਤਾਰ ਰਹਿਣਗੇ ਜਾਰੀ ਸੁਰੇਸ਼ ਮੱਲ੍ਹਣ ਫਗਵਾੜਾ (ਅਸ਼ੋਕ ਸ਼ਰਮਾ) ਸਰਬ ਨੌਜਵਾਨ ਸਭਾ (ਰਜਿ.) ਫ਼ਗਵਾੜਾ ਦੀ ਇੱਕ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਕੀਮ ਨੰਬਰ-3, ਹੁਸ਼ਿਆਰਪੁਰ ਰੋਡ ਫ਼ਗਵਾੜਾ ਦਫਤਰ ਵਿਖੇ ਆਯੋਜਿਤ ਹੋਈ। ਜਿਸਦੀ ਪ੍ਰਧਾਨਗੀ ਐਨ.ਆਰ.ਆਈ. ਅਤੇ ਸਭਾ ਦੇ ਚੇਅਰਮੈਨ ਸੁਰੇਸ਼ ਮੱਲ੍ਹਣ ਯੂ.ਐਸ.ਏ. ਨੇ ਕੀਤੀ। ਮੀਟਿੰਗ ਦੌਰਾਨ ਸਭਾ ਦੀ ਟੀਮ ਨੂੰ ਹੋਰ ਮਜ਼ਬੂਤ ਕਰਦਿਆਂ ਐਡਵੋਕੇਟ ਰਜਨੀ ਬਾਲਾ ਨੂੰ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਦੇ ਲੀਗਲ ਐਡਵਾਈਜ਼ਰ ਦੀ ਜਿੰਮੇਵਾਰੀ ਸੰਭਾਲੀ ਗਈ। ਐਡਵੋਕੇਟ ਰਜਨੀ ਬਾਲਾ ਨੇ ਭਰੋਸਾ ਦਿੱਤਾ ਕਿ ਉਹ ਸਭਾ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸਭਾ ਦੇ ਚੇਅਰਮੈਨ ਸੁਰੇਸ਼ ਮੱਲ੍ਹਣ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਬ ਨੌਜਵਾਨ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਬੇਹਦ ਸ਼ਲਾਘਾਯੋਗ ਹਨ। ਉਹਨਾਂ ਕਿਹਾ ਕਿ ਇਹ ਬੜੀ ਦੀ ਖੁਸ਼ੀ ਦੀ ਗੱਲ ਹੈ ਕਿ ਸਾਲ 1989 ਤੋਂ ਲਗਾਇਆ ਸਮਾਜ ਸੇਵਾ ਦਾ ਇਹ ਬੂਟਾ ਪਰਮਾਤਮਾ ਦੇ ਅਸ਼ੀਰਵਾਦ ਨਾਲ ਅੱਜ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ‘ਚ ਸਮਾਜ ਦੇ ਹਰ ਲੋੜਵੰਦ ਨੂੰ ਆਪਣੀਆਂ ਸੇਵਾਵਾਂ ਦੀ ਛਾਂ ਬਖਸ਼ ਰਿਹਾ ਹੈ। ਉਹਨਾਂ ਭਰੋਸਾ ਦਿੱਤਾ ਕਿ ਉਹ ਹਮੇਸ਼ਾਂ ਸਭਾ ਦੇ ਨਾਲ ਖੜੇ ਹਨ, ਅਤੇ ਜਿੱਥੇ ਵੀ ਲੋੜ ਹੋਵੇ ਹਮੇਸ਼ਾ ਹਾਜਰ ਰਹਿਣਗੇ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਦਾ ਮਕਸਦ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜ ਕੇ ਗਰੀਬ ਤੇ ਲੋੜਵੰਦ ਵਰਗ ਦੀ ਹਰ ਸੰਭਵ ਮੱਦਦ ਕਰਨਾ ਹੈ। ਸਭਾ ਭਵਿੱਖ ਵਿੱਚ ਵੀ ਸਮਾਜ ਹਿਤ ਲਈ ਆਪਣੀ ਭੂਮਿਕਾ ਨਿਭਾਉਂਦੀ ਰਹੇਗੀ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਵਲੋਂ ਰਘੁਬੀਰ ਕੌਰ ਨੂੰ ਵੀ ਬਤੌਰ ਮੈਂਬਰ ਸਭਾ ਵਿੱਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਮਦਨ ਲਾਲ ਕੋਰੋਟਾਨੀਆ ਨੂੰ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਬਣਨ ਤੇ ਸ਼ੁੱਭ ਇੱਛਾਵਾਂ ਦਿੰਦਿਆਂ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਵਲੋਂ ਬਾਖੂਬੀ ਨਿਭਾਈ ਗਈ।
Leave a Reply