ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ
- ਪੰਜਾਬ
- 07 Dec,2024

ਮੋਗਾ : ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸੂਬਾ ਪਧਰੀ ਮੀਟਿੰਗ ਮੋਗਾ ਵਿਖੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਸੂਬਾ ਜਰਨਲ ਸਕੱਤਰ ਹਰਮਿੰਦਰ ਸਿੰਘ ਉੱਪਲ, ਸਰਪ੍ਰਸਤ ਹਰਭਜਨ ਸਿੰਘ, ਸੂਬਾ ਉਪ ਪ੍ਰਧਾਨ ਜਗਜੀਤ ਸਿੰਘ,ਸਕੱਤਰ ਜਨਰਲ ਅਰਜਿੰਦਰ ਸਿੰਘ ਕਲੇਰ ਦੀ ਸਾਂਝੀ ਅਗਵਾਈ ਵਿੱਚ ਸਿੱਖਿਆ ਮੰਤਰੀ ਵੱਲੋਂ ਮੰਨੀਆਂ ਮੰਗਾਂ ਨੂੰ ਹੱਲ ਨਾ ਕਰਨ ਦੇ ਵਿਰੋਧ ਵਿੱਚ ਹੋਈ l ਮੀਟਿੰਗ ਵਿੱਚ ਬੋਲਦੇ ਵੱਖ-ਵੱਖ ਜਿਲਿਆਂ ਦੇ ਆਗੂ ਸੁਖਦੇਵ ਰਾਜ ਸਕੱਤਰ ਤਰਨ ਤਾਰਨ,ਜ਼ਿਲ੍ਾ ਪ੍ਰਧਾਨ ਫਾਜ਼ਲਕਾ ਬਲਵਿੰਦਰ ਸਿੰਘ, ਜਿਲ੍ਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸ਼ਾਂਤਪੁਰੀ, ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਸੁਖਦੇਵ ਕਾਜਲ, ਜਗਦੀਸ਼ ਕੁਮਾਰ ਨਵਾਂ ਸ਼ਹਿਰ, ਹਰਸੇਵਕ ਸਿੰਘ ਸਾਧੂਵਾਲਾ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਲੁਧਿਆਣਾ,ਧਰਮਿੰਦਰ ਸਿੰਘ ਜਿਲ੍ਾ ਪ੍ਰਧਾਨ ਫਰੀਦਕੋਟ,ਸ਼ਮਸ਼ੇਰ ਸਿੰਘ ਜ਼ਿਲ੍ਾ ਪ੍ਰਧਾਨ ਮੋਗਾ ਨੇ ਵਿਸਥਾਰ ਪੂਰਵਕ ਬੋਲਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ਼ ਮੰਗਾਂ ਜਿਵੇਂ ਐਸ ਐਸ ਏ/ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦੇ ਹਿਸਾਬ ਮੁਤਾਬਕ 15 ਬਣਦੀਆਂ ਅਚਨਚੇਤ ਛੁੱਟੀਆਂ ਦੇਣ ਸਬੰਧੀ 09 ਅਗਸਤ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਵੱਲੋਂ ਮੰਗ ਮੰਨੀ ਗਈ ਸੀ ਪਰ ਛੇ ਮਹੀਨੇ ਬੀਤ ਜਾਣ ਮਗਰੋਂ ਵੀ ਇਸ ਮੰਗ ਸਬੰਧੀ ਕੋਈ ਵੀ ਪੱਤਰ ਸਿੱਖਿਆ ਮੰਤਰੀ ਵੱਲੋਂ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਜਥੇਬੰਦੀ ਨੂੰ ਕੋਈ ਮੀਟਿੰਗ ਦਿੱਤੀ ਗਈ ਹੈ ਜਿਸ ਨਾਲ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਆਗੂਆਂ ਅਤੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਇਸ ਦੇ ਨਾਲ ਹੀ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਸਮੇਂ ਉਸ ਸਮੇਂ ਦੇ ਵਿੱਤ ਮੰਤਰੀ ਨੇ ਪੰਜਾਬ ਦੇ ਕਰਮਚਾਰੀਆਂ ਤੋਂ 200 ਰੁਪਈਆ ਡਿਵਲਪਮੈਂਟ ਟੈਕਸ ਲੈਣਾ ਸ਼ੁਰੂ ਕੀਤਾ ਸੀ ਅਤੇ ਹੁਣ ਵਾਲੀ ਸਰਕਾਰ ਵੀ ਉਹ ਜਜੀਆ ਟੈਕਸ ਪੰਜਾਬ ਦੇ ਕਰਮਚਾਰੀਆਂ ਤੋਂ ਉਗਰਾਹ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਰਕਾਰ ਦੇ ਕਰਮਚਾਰੀਆਂ ਨੂੰ ਪੇਂਡੂ ਭੱਤੇ ਤੋਂ ਵਾਂਝਾ ਕੀਤਾ ਗਿਆl, ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2•59 ਗੁਣਾਂਕ ਨਾ ਦੇਣ ਸਬੰਧੀ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਸਬੰਧੀ ਅਤੇ ਪ੍ਰਮੋਸ਼ਨਾਂ ਦੇ ਨਾਂ ਤੇ ਅਧਿਆਪਕਾਂ ਨੂੰ ਦੂਰ ਦੁਰਾਡੇ ਸਟੇਸ਼ਨ ਦੇਣ ਸਬੰਧੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਪ੍ਰਤੀ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਜਿਸ ਦੇ ਵਿਰੋਧ ਵਿੱਚ ਮਾਸਟਰ ਕੇਡਰ ਯੂਨੀਅਨ ਨੇ ਸਿੱਖਿਆ ਮੰਤਰੀ ਦੇ ਨਾਲ ਨਾਲ ਦੇ ਖਿਲਾਫ ਮੋਰਚਾ ਖੋਲ ਦਿੱਤਾ ਅਤੇ 11 ਦਸੰਬਰ ਨੂੰ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਿੱਖਿਆ ਮੰਤਰੀ ਦੇ ਲਾਰਿਆਂ ਦੀ ਪੰਡ ਸਾੜੀ ਜਾਵੇਗੀ। ਸ਼ਹੀਦੀ ਦਿਹਾੜੇ ਹੋਣ ਕਰਕੇ ਸ਼ਹੀਦੀ ਦਿਹਾੜਿਆਂ ਤੋਂ ਮਗਰੋਂ ਸਿੱਖਿਆ ਮੰਤਰੀ ਦੇ ਪੁਤਲੇ ਜ਼ਿਲ੍ਾ ਹੈਡ ਕੁਆਰਟਰਾਂ ਤੇ ਜਨਵਰੀ ਦੇ ਪਹਿਲੇ ਹਫਤੇ ਸਾੜੇ ਜਾਣਗੇ ਅਤੇ 15 ਜਨਵਰੀ ਤੋਂ ਬਾਅਦ ਸਿੱਖਿਆ ਮੰਤਰੀ ਦੇ ਪਿੰਡ ਦਾ ਘਰਾਓ ਕੀਤਾ ਜਾਵੇਗਾ*। *ਸੂਬਾ ਪੱਧਰੀ ਮੀਟਿੰਗ ਵਿੱਚ ਹਰਾਨਾ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਸਬਰਵਾਲ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੁੱਲਰ, ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ, ਸੰਤੋਸ਼ ਸਿੰਘ, ਮੋਹਨ ਲਾਲ ਫਾਜ਼ਲਕਾ,ਰਜਿੰਦਰ ਕੁਮਾਰ ਫਰੀਦਕੋਟ, ਜਤਿੰਦਰ ਕੁਮਾਰ ਫਰੀਦਕੋਟ,ਰਵੀ ਸਿੰਘ ਰੋਪੜ, ਮਨਜੀਤ ਸਿੰਘ ਹੁਸ਼ਿਆਰਪੁਰ, ਵਿਨੇ ਕੁਮਾਰ ਨਵਾਂ ਸ਼ਹਿਰ, ਬਲਜਿੰਦਰ ਸਿੰਘ ਮਖੂ,ਸਵਰਨ ਸਿੰਘ ਲੁਧਿਆਣਾ, ਹਰਦੀਪ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ, ਰਾਜਪਾਲ ਸਿੰਘ ਤਰਨ ਤਾਰਨ, ਪਰਮਿੰਦਰ ਸਿੰਘ ਪੱਟੀ, ਇੰਦਰਪਾਲ ਸਿੰਘ, ਹਰਪ੍ਰੀਤ ਸਹਿਗਲ, ਨਿਰਮਲਜੀਤ ਸਿੰਘ, ਅਮਨਦੀਪ ਸਿੰਘ ਲੋਹਗੜ, ਅਰੁਣ ਕੁਮਾਰ, ਬਲਰਾਜ, ਸੰਦੀਪ ਕੁਮਾਰ, ਅੰਮ੍ਰਿਤਪਾਲ ਸਿੰਘ, ਇਕਬਾਲ ਸਿੰਘ, ਰਕੇਸ਼ ਕੁਮਾਰ , ਜਸਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜ਼ਰ ਸਨ*।
Posted By:

Leave a Reply