ਜੋ ਹੌਸਲਾ ਉਸ ਨੇ ਧੀ ਵਿੱਚ ਭਰਿਆ, ਉਹੀ ਬਣਿਆ ਉਸ ਦਾ ਸਹਾਰਾ: ਇਸ ਡੌਟਰਜ਼ ਡੇ ’ਤੇ ਕਲੀਨਿਕ ਪਲੱਸ ਦਾ ਸੁਨੇਹਾ — ਬੇਟੀ ਹੋਤੀ ਹੈ ਮਾਂ ਕੀ ਮਜ਼ਬੂਤੀ
- ਪੰਜਾਬ
- (Asia/Kolkata)
(ਕਰਨੈਲ ਸਿੰਘ ਐੱਮ. ਏ.) ਕਲੀਨਿਕ ਪਲੱਸ ਦੀ ਨਵੀਂ ਫ਼ਿਲਮ ਦੇ ਕੇਂਦਰ ਵਿੱਚ ਇਹੀ ਖ਼ਿਆਲ ਹੈ। ਡੌਟਰਜ਼ ਡੇ ਤੋਂ ਐਨ ਪਹਿਲਾਂ ਕਲੀਨਿਕ ਪਲੱਸ ਮਾਂ ਤੇ ਧੀ ਦੇ ਉਸ ਰਿਸ਼ਤੇ ਨੂੰ ਸਲਾਮ ਕਰਦਾ ਹੈ, ਜਿਸ ਵਿੱਚ ਦੋਵੇਂ ਚੁੱਪ-ਚਾਪ ਇੱਕ-ਦੂਜੇ ਦੀ ਤਾਕਤ ਬਣ ਜਾਂਦੀਆਂ ਹਨ। ਭਾਰਤੀ ਘਰਾਂ ਵਿੱਚ ਮਾਵਾਂ ਹਮੇਸ਼ਾਂ ਆਪਣੀਆਂ ਧੀਆਂ ਨੂੰ ਆਪਣੇ ਹੱਕ ਲਈ ਖੜ੍ਹਨਾ ਤੇ ਆਪਣੀ ਆਵਾਜ਼ ਪਛਾਣਨਾ ਸਿਖਾਉਂਦੀਆਂ ਆਈਆਂ ਹਨ — ਜਦਕਿ ਉਨ੍ਹਾਂ ਤੋਂ ਆਪ ਆਸ ਕੀਤੀ ਜਾਂਦੀ ਹੈ ਕਿ ਉਹ ਚੁੱਪ ਰਹਿਣ, ਸਮਝੌਤੇ ਕਰਨ ਤੇ ਆਪਣੇ ਹਿੱਸੇ ਦੀਆਂ ਤਕਲੀਫ਼ਾਂ ਖ਼ਾਮੋਸ਼ੀ ਨਾਲ ਜਰ ਲੈਣ। ਪਰ ਜੋ ਬਾਕੀ ਦੁਨੀਆ ਤੋਂ ਖੁੰਝ ਜਾਂਦਾ ਹੈ, ਉਹ ਧੀ ਵੇਖ ਲੈਂਦੀ ਹੈ। ਉਹ ਆਪਣੀ ਮਾਂ ਦੀਆਂ ਅਣਕਹੀਆਂ ਕੁਰਬਾਨੀਆਂ ਸਹਿਜੇ ਹੀ ਪੜ੍ਹ ਲੈਂਦੀ ਹੈ ਅਤੇ ਔਖੀ ਘੜੀ ਵਿੱਚ ਉਸ ਦੇ ਸਬਰ ਨੂੰ ਆਪਣੇ ਅੰਦਰ ਵਸਾ ਲੈਂਦੀ ਹੈ। ਇਹ ਫ਼ਿਲਮ ਅੱਜ ਦੀ ਧੀ ਨੂੰ ਸਿਰਫ਼ ਪਾਲਣ-ਪੋਸਣ ਵਾਲੀ ਔਲਾਦ ਵਜੋਂ ਨਹੀਂ, ਸਗੋਂ ਆਪਣੀ ਮਾਂ ਦੇ ਸਭ ਤੋਂ ਵੱਡੇ ਸਹਾਰੇ ਵਜੋਂ ਪੇਸ਼ ਕਰਦੀ ਹੈ — ਇੱਕ ਅਜਿਹੀ ਰਾਜ਼ਦਾਰ, ਜਿਸ ਦੀ ਸੰਵੇਦਨਾ, ਚੁੱਪ ਹਾਜ਼ਰੀ ਤੇ ਭਰੋਸਾ ਮਾਂ ਨੂੰ ਅੱਗੇ ਵਧਣ ਅਤੇ ਆਪਣੇ ਆਪ ਨੂੰ ਚੁਣਨ ਦਾ ਹੌਸਲਾ ਦਿੰਦਾ ਹੈ। ਫ਼ਿਲਮ ਦੀ ਕਹਾਣੀ ਇੱਕ ਕਿਤਾਬ ਰਿਲੀਜ਼ ਸਮਾਗਮ ਦੁਆਲੇ ਬੁਣੀ ਗਈ ਹੈ, ਜਿੱਥੇ ਇੱਕ ਲੇਖਿਕਾ ਆਪਣੀ ਹੀ ਜ਼ਿੰਦਗੀ ਵਿੱਚੋਂ ਨਿਕਲੀਆਂ ਕਵਿਤਾਵਾਂ ਦਾ ਸੰਗ੍ਰਹਿ ਲੈ ਕੇ ਸਾਹਮਣੇ ਆਉਂਦੀ ਹੈ। ਜਦੋਂ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਉਸ ਦੀ ਲਿਖਤ ਦੀ ਪ੍ਰੇਰਨਾ ਕੌਣ ਹੈ, ਤਾਂ ਮਾਂ ਬਸ ਆਪਣੀ ਧੀ ਵੱਲ ਇਸ਼ਾਰਾ ਕਰ ਦਿੰਦੀ ਹੈ। ਇੱਥੋਂ ਕਹਾਣੀ ਬਚਪਨ ਦੇ ਇੱਕ ਪਲ ਵੱਲ ਮੁੜਦੀ ਹੈ, ਜਦੋਂ ਨਿੱਕੀ ਬੱਚੀ ਦੋ ਗੁੱਤਾਂ ਦੀ ਥਾਂ ਇੱਕੋ ਗੁੱਤ ਦੀ ਜ਼ਿੱਦ ਕਰਦੀ ਹੈ — ਤੇ ਇੱਥੇ ਹੀ ਉਹ ਮੂਲ ਰੂਪਕ ਬਣਦਾ ਹੈ ਕਿ ਅਸਲ ਤਾਕਤ ਅੰਦਰੋਂ ਆਉਂਦੀ ਹੈ। ਸਾਲ ਲੰਘਦੇ ਜਾਂਦੇ ਹਨ ਤੇ ਉਨ੍ਹਾਂ ਦਾ ਰਿਸ਼ਤਾ ਚੁੱਪ-ਚਾਪ ਵੇਖਣ ਤੋਂ ਅੱਗੇ ਵਧ ਕੇ ਸਰਗਰਮ ਸਾਥ ਵਿੱਚ ਬਦਲ ਜਾਂਦਾ ਹੈ। ਜਦੋਂ ਮਾਂ ਦੇ ਆਲੇ-ਦੁਆਲੇ ਹਰ ਕੋਈ ਉਸ ਨੂੰ ਔਖੇ ਵਿਆਹੁਤਾ ਰਿਸ਼ਤੇ ਵਿੱਚ ਸਮਝੌਤਾ ਕਰਨ ਤੇ ਜਰ ਲੈਣ ਦੀ ਸਲਾਹ ਦਿੰਦਾ ਹੈ, ਉਦੋਂ ਧੀ ਹੀ ਹੈ ਜੋ ਉਸ ਨੂੰ ਇਹ ਹਾਲਾਤ ਨਵੇਂ ਸਿਰਿਓਂ ਵੇਖਣ ਵਿੱਚ ਮਦਦ ਕਰਦੀ ਹੈ — ਮਾਂ ਜੋ ਕਹਿੰਦੀ ਨਹੀਂ, ਧੀ ਉਹ ਵੀ ਚੁੱਪ-ਚਾਪ ਪੜ੍ਹ ਲੈਂਦੀ ਹੈ। ਕਈ ਵਾਰ ਤਾਕਤ ਦਾ ਮਤਲਬ ਆਪਣੇ ਆਪ ਨੂੰ ਚੁਣਨਾ ਵੀ ਹੁੰਦਾ ਹੈ। ਆਖ਼ਰਕਾਰ ਇਹੀ ਸਾਂਝੀ ਹਿੰਮਤ ਮਾਂ ਨੂੰ ਆਪਣੀਆਂ ਸ਼ਰਤਾਂ ’ਤੇ ਜ਼ਿੰਦਗੀ ਮੁੜ ਉਸਾਰਨ ਦਾ ਹੌਸਲਾ ਦਿੰਦੀ ਹੈ, ਤੇ ਕਹਾਣੀ ਘੁੰਮ ਕੇ ਉਸੇ ਕਿਤਾਬ ਰਿਲੀਜ਼ ਸਮਾਗਮ ’ਤੇ ਪਰਤ ਆਉਂਦੀ ਹੈ, ਜਿੱਥੇ ਉਹ ਆਪਣੀ ਧੀ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਦੱਸਦੀ ਹੈ। ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐੱਚਯੂਐੱਲ) ਵਿੱਚ ਬਿਊਟੀ ਐਂਡ ਵੈੱਲਬੀਇੰਗ ਦੀ ਐਗਜ਼ੈਕਟਿਵ ਡਾਇਰੈਕਟਰ ਹਰਮਨ ਢਿੱਲੋਂ ਨੇ ਕਿਹਾ, “ਇੱਕ ਮਾਂ ਆਪਣੀ ਧੀ ਨੂੰ ਮਜ਼ਬੂਤ, ਸੰਵੇਦਨਸ਼ੀਲ ਤੇ ਸਵੈ-ਨਿਰਭਰ ਬਣਾਉਂਦੀ ਹੈ, ਅਤੇ ਇੱਕ ਦਿਨ ਉਹੀ ਧੀ ਮਾਂ ਦਾ ਸਭ ਤੋਂ ਵੱਡਾ ਸਹਾਰਾ ਬਣ ਜਾਂਦੀ ਹੈ। ਇਹ ਫ਼ਿਲਮ ਉਸੇ ਖ਼ੂਬਸੂਰਤ ਬਦਲਾਅ ਦਾ ਜਸ਼ਨ ਹੈ, ਜਿੱਥੇ ਮਾਂ ਦਾ ਦਿੱਤਾ ਆਤਮ-ਵਿਸ਼ਵਾਸ ਮੁੜ ਕੇ ਉਸੇ ਦਾ ਸਹਾਰਾ ਤੇ ਹੌਸਲਾ ਬਣ ਜਾਂਦਾ ਹੈ। ਅਸੀਂ ਇਹ ਕਹਾਣੀ ਦੇਸ਼ ਦੀਆਂ ਉਨ੍ਹਾਂ 1.3 ਕਰੋੜ ਸਿੰਗਲ ਮਦਰਜ਼ ਨੂੰ ਸਮਰਪਿਤ ਕਰਦੇ ਹਾਂ, ਜਿਨ੍ਹਾਂ ਦੀ ਜੀਵਟਤਾ ਸਿਰਫ਼ ਉਨ੍ਹਾਂ ਦੀਆਂ ਧੀਆਂ ਦਾ ਭਵਿੱਖ ਹੀ ਨਹੀਂ ਘੜਦੀ, ਸਗੋਂ ਇਹ ਵੀ ਸਾਬਤ ਕਰਦੀ ਹੈ ਕਿ ਬੇਟੀ ਹੋਤੀ ਹੈ ਮਾਂ ਕੀ ਮਜ਼ਬੂਤੀ।”
Leave a Reply